ਭਾਜਪਾ ਨੇ ਮਸਜਿਦਾਂ ‘ਤੇ ਵਿਸ਼ੇਸ਼ ਸੁਪਰਵਾਈਜ਼ਰ ਨਿਯੁਕਤ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨੂੰਨ ਵਿਭਾਗ ਦੇ ਕਨਵੀਨਰ ਨੀਰਜ ਨੇ ਆਮ ਆਦਮੀ ਪਾਰਟੀ ਦੇ ਨੇਤਾ ‘ਤੇ ਧਰਮ ਦੇ ਅਧਾਰ ‘ਤੇ ਵੋਟਰਾਂ ਨੂੰ ਧਰੁਵੀਕਰਨ ਦਾ ਇਲਜ਼ਾਮ ਲਗਾਇਆ ਹੈ।

BJP

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਇਸੇ ਕਾਰਨ ਭਾਜਪਾ ਦੀ ਦਿੱਲੀ ਇਕਾਈ ਨੇ ਮੁੱਖ  ਚੋਣ ਅਧਿਕਾਰੀ ਨੂੰ ਮਸਜਿਦਾਂ ‘ਤੇ ਵਿਸ਼ੇਸ਼ ਸੁਪਰਵਾਈਜ਼ਰਾਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ। ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਧਰਮ ਦੇ ਅਧਾਰ ‘ਤੇ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਪਾਰਟੀ ਨੇ ਇਹ ਬੇਨਤੀ ਕੀਤੀ ਹੈ।

ਇਕ ਚਿੱਠੀ ਵਿਚ ਪ੍ਰਦੇਸ਼ ਭਾਜਪਾ ਨੇ ਕਾਨੂੰਨ ਵਿਭਾਗ ਦੇ ਕਨਵੀਨਰ ਨੀਰਜ ਨੇ ਆਮ ਆਦਮੀ ਪਾਰਟੀ ਦੇ ਨੇਤਾ ‘ਤੇ ਧਰਮ ਦੇ ਅਧਾਰ ‘ਤੇ ਵੋਟਰਾਂ ਨੂੰ ਧਰੁਵੀਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਸੀਈਓ ਨੂੰ ਮਸਜਿਦਾਂ ‘ਤੇ ਵਿਸ਼ੇਸ਼ ਸੁਪਰਵਾਈਜ਼ਰ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ।

ਨੀਰਜ ਨੇ ਇਲਜ਼ਾਮ ਲਗਾਇਆ ਹੈ, ‘ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਪਾਰਟੀ ਮੈਂਬਰਾਂ ਵੱਲੋਂ ਧਰਮ ਦੇ ਅਧਾਰ ‘ਤੇ ਵੋਟਰਾਂ ਦੇ ਧਰੁਵੀਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚਲਦੇ ਅਸੀਂ ਤੁਹਾਨੂੰ ਇਹ ਸ਼ਿਕਾਇਤ ਕਰਨ ਲਈ ਮਜਬੂਰ ਹੋਏ ਹਾਂ’। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਚੋਣ ਅਧਿਕਾਰੀ ਇਸ ‘ਤੇ ਕੀ ਫੈਸਲਾ ਲੈਂਦੇ ਹਨ।