6 ਲੱਖ ਵਿਚ ਆਨਲਾਈਨ ਖਰੀਦਿਆ ਖ਼ੂਬਸੂਰਤ ਘਰ,ਦੇਖਣ 'ਤੇ ਉੱਡ ਗਏ ਹੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

6 ਲੱਖ ਵਿਚ ਮਿਲੀ ਸਿਰਫ਼ ਘਾਹ ਦੀ ਪੱਟੀ

Man buy gorgeous villa online for 6 lakh shocked to see this strip of grass

ਸਾਉਥ ਅਫ਼ਰੀਕਾ: ਸਸਤੀਆਂ ਕੀਮਤਾਂ ਵਿਚ ਜੇਕਰ ਖ਼ੂਬਸੂਰਤ ਘਰ ਮਿਲ ਜਾਵੇ ਤਾਂ ਕਿਸ ਨੂੰ ਖੂਸ਼ੀ ਨਹੀਂ ਹੋਵੇਗੀ। ਅਜਿਹੇ ਹੀ ਇਕ ਵਿਅਕਤੀ ਨੇ ਘਰ ਖਰੀਦਿਆ ਪਰ ਆਨਲਾਈਨ। ਅਸਲ ਵਿਚ ਘਰ ਦੀ ਨਿਲਾਮੀ ਚਲ ਰਹੀ ਸੀ। ਤਸਵੀਰਾਂ ਵਿਚ ਉਸ ਘਰ ਨੂੰ ਬਹੁਤ ਸੁੰਦਰ ਦਿਖਾਇਆ ਗਿਆ ਸੀ। ਉਸ ਨੇ ਆਨਲਾਈਨ ਘਰ ਖਰੀਦ ਲਿਆ। ਪਰ ਜਦੋਂ ਉਹ ਘਰ ਦੇਖਣ ਲਈ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ।

ਉਸ ਨੇ 6.3 ਲੱਖ ਵਿਚ ਇਕ ਕੋਠੀ ਖਰੀਦੀ ਸੀ  ਜਿਸ ਦੀ ਅਸਲੀ ਕੀਮਤ 1 ਕਰੋੜ 23 ਲੱਖ ਸੀ ਪਰ ਨਿਲਾਮੀ ਵਿਚ ਇਹ ਸਿਰਫ 6.3 ਲੱਖ ਵਿਚ ਵੇਚਿਆ ਗਿਆ। ਪਰ ਜਦੋਂ ਉਹ ਘਰ ਕੋਲ ਪਹੁੰਚਿਆ ਤਾਂ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਨੂੰ ਸਿਰਫ਼ ਇਕ ਫ਼ੁੱਟ ਚੌੜੀ ਅਤੇ 100 ਫ਼ੁੱਟ ਲੰਬੀ ਇਕ ਘਾਹ ਦੀ ਪੱਟੀ ਮਿਲੀ ਹੈ। ਇਸ ਪੱਟੀ ਦੀ ਮਾਲਕ ਕਰਵਿਲ ਹੋਲਨੇਸ ਦੇ ਨਾਮ ਸਿਰਫ਼ ਇਹ  ਘਾਹ ਦੀ ਪੱਟੀ ਹੀ ਸੀ ਜੋ ਇਸ ਦੇ ਪਿਛੇ ਬਣੇ ਘਰ ਨਾਲ ਜੁੜੀ ਹੋਈ ਸੀ।

ਆਨਲਾਈਨ ਨਿਲਾਮੀ ਕਰ ਰਹੀ ਕੰਪਨੀ ਨੇ ਨਿਲਾਮੀ ਵਿਚ ਘਰ ਦੇ ਨਾਲ ਇਸ ਪੱਟੀ ਦੀ ਤਸਵੀਰ ਨੂੰ ਐਕਸ਼ਨ ਵਿਚ ਰੱਖਿਆ ਜਿਸ ਕਰ ਕੇ ਉਸ ਵਿਅਕਤੀ ਨੂੰ ਲੱਗਿਆ ਕਿ ਉਸ ਨੂੰ 6.3 ਲੱਖ ਵਿਚ ਇਹ ਘਰ ਮਿਲਿਆ ਹੈ। ਹੋਲਨੇਸ ਨੇ ਨਿਲਾਮੀ ਕਰ ਰਹੀ ਵੈਬਸਾਈਟ ’ਤੇ ਗ਼ਲਤ ਜਾਣਕਾਰੀ ਪਾਉਣ ਦਾ ਆਰੋਪ ਲਗਾਇਆ ਹੈ। ਨਾਲ ਹੀ ਉਸ ਇਸ ਵਿਅਕਤੀ ਦੇ ਪੈਸੇ ਵਾਪਸ ਕਰਨ ਨੂੰ ਵੀ ਕਿਹਾ ਹੈ। ਪਰ ਵੈਬਸਾਈਟ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।