ਅਫ਼ਰੀਕਾ: ਘਰਾਂ ਵਿਚ ਸੌ ਰਹੇ ਲੋਕਾਂ ਨੂੰ ਲਗਾਈ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਲੀ ਦੇ ਮੱਧ ਖੇਤਰ ਵਿਚ ਵਸੇ ਇਕ ਪਿੰਡ ‘ਤੇ ਹਥਿਆਰਬੰਦ ਲੋਕਾਂ ਦੇ ਹਮਲੇ ਵਿਚ 10 ਜੂਨ ਨੂੰ 100 ਲੋਕਾਂ ਦੀ ਮੌਤ ਹੋ ਗਈ।

Mali attack

ਅਫ਼ਰੀਕਾ: ਮਾਲੀ ਦੇ ਮੱਧ ਖੇਤਰ ਵਿਚ ਵਸੇ ਇਕ ਪਿੰਡ ‘ਤੇ ਹਥਿਆਰਬੰਦ ਲੋਕਾਂ ਦੇ ਹਮਲੇ ਵਿਚ 10 ਜੂਨ ਨੂੰ ਲਗਭਗ 100 ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਖਬਰ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ 90 ਮ੍ਰਿਤਕ ਦੇਹਾਂ ਬਦਾਮਦ ਹੋ ਗਈਆਂ ਹਨ ਅਤੇ 30 ਤੋਂ ਜ਼ਿਆਦਾ ਲੋਕ ਹਾਲੇ ਵੀ ਲਾਪਤਾ ਹਨ।

ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਥਿਆਰਬੰਦ ਲੋਕਾਂ ਦਾ ਇਕ ਸਮੂਹ ਸਵੇਰੇ ਸੋਨਾ ਕੋਓਬੋ ਵਿਚ ਪਹੁੰਚਿਆ। ਸੇਨਾ ਕੋਓਬੋ ਪਿੰ ਵਿਟ ਡੋਗਨ ਜਾਤੀ ਦੇ ਮੈਂਬਰ ਰਹਿੰਦੇ ਹਨ। ਹਥਿਆਰਬੰਦ ਲੋਕਾਂ ਨੇ ਪਿੰਡ ਨੂੰ ਘੇਰ ਲਿਆ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਇਸੇ ਦੌਰਾਨ ਪਿੰਡ ਦੇ ਲੋਕ ਘਰਾਂ ਵਿਚ ਸੌ ਰਹੇ ਸਨ। ਉਹਨਾਂ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ।

ਮਾਰਚ ਮਹੀਨੇ ਵਿਚ ਓਗੋਸਾਗੌ ਪਿੰਡ ‘ਤੇ ਹੋਏ ਹਮਲੇ ਵਿਚ 157 ਲੋਕ ਮਾਰੇ ਗਏ ਸਨ। ਇਹ ਹਮਲਾ ਡੋਂਜੋ ਹੰਟਰਸ ਨੇ ਕੀਤਾ ਸੀ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਜਾਤ ਦੇ ਅਧਾਰ ‘ਤੇ ਹੋ ਰਹੀਂ ਹਿੰਸਾ ਕਾਰਨ ਜਨਵਰੀ ਤੋਂ ਮਈ ਤੱਕ 250 ਲੋਕਾਂ ਦੀ ਜਾਨ ਗਈ ਹੈ।