ਇਕ ਰਾਸ਼ਟਰ-ਇਕ ਚੋਣ ’ਤੇ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਦਲਾਂ ਸਮੇਤ ਸ਼ਿਵਸੈਨਾ ਵੀ ਗੈਰਮੌਜੂਦ

PM Narendra Modis all party meet on one nation one election

ਨਵੀਂ ਦਿੱਲੀ: ਇਕ ਰਾਸ਼ਟਰ, ਇਕ ਚੋਣ ਨੂੰ ਲੈ ਕੇ ਪੀਐਮ ਮੋਦੀ ਨੇ ਬਜਟ ਪੱਧਰ ਤੋਂ ਬਾਅਦ ਸਰਬ ਪਾਰਟੀ ਦੀ ਬੈਠਕ ਬੁਲਾਈ ਹੈ ਜਿਸ ਲਈ ਸਾਰੀਆਂ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਦੂਜੀ ਸਰਕਾਰ ਬਣਨ ਤੋਂ ਬਾਅਦ ਪੀਐਮ ਮੋਦੀ ਨੇ ਇਕ ਵਾਰ ਫਿਰ ਯੋਜਨਾ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਇਕ ਦੇਸ਼, ਇਕ ਚੋਣ ’ਤੇ ਸੰਸਦ ਵਿਚ ਬਹਿਸ ਵੀ ਕਰਵਾਉਣਾ ਚਾਹੁੰਦੇ ਹਨ। ਇਸ ਦੇ ਚਲਦੇ ਹੀ ਪਹਿਲਾ ਕਦਮ ਸਰਬ ਪਾਰਟੀ ਬੈਠਕ ਦੇ ਤੌਰ ’ਤੇ ਉਠਾਇਆ ਗਿਆ ਹੈ।

ਹਾਲਾਂਕਿ ਵਿਰੁਧੀ ਅਤੇ ਕਈ ਹੋਰ ਦਲਾਂ ਦੇ ਆਗੂਆਂ ਨੇ ਬੈਠਕ ਵਿਚ ਸ਼ਾਮਲ ਹੋਣ ’ਤੇ ਇਨਕਾਰ ਕੀਤਾ ਹੈ। ਇਕ ਦੇਸ਼-ਇਕ ਚੋਣ ਦੇ ਉਦੇਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਿਚ ਬੈਠਕ ਸ਼ੁਰੂ ਹੋ ਚੁੱਕੀ ਹੈ। ਜੇਡੀਯੂ ਪ੍ਰਧਾਨ ਨੀਤੀਸ਼ ਕੁਮਾਰ, ਨੈਸ਼ਨਲ ਕਾਨਫ਼ਰੰਸ ਫ਼ਾਰੂਕ ਅਬਦੁੱਲਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ, ਬੀਜੇਡੀ ਪ੍ਰਧਾਨ ਨਵੀਨ ਪਟਨਾਇਕ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ, ਵਾਈਐਸਆਰਸੀਪੀ ਦੇ ਜਗਨ ਮੋਹਨ ਰੇਡੀ ਸਮੇਤ ਕਈ ਹੋਰ ਦਲਾਂ ਨੇ ਆਗੂ ਬੈਠਕ ਵਿਚ ਮੌਜੂਦ ਹਨ।

ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਰਾਸ਼ਟਰ, ਇਕ ਚੋਣ ਪ੍ਰਸਤਾਵ ’ਤੇ ਚਰਚਾ ਲਈ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਸ਼ਾਮਲ ਨਹੀਂ ਹੋਵੇਗੀ। ਜੋ ਆਗੂ ਸਰਬ ਪਾਰਟੀ ਬੈਠਕ ਵਿਚ ਮਮਤਾ ਬੈਨਰਜੀ, ਐਮਕੇ ਸਟਾਲਿਨ, ਐਨ ਚੰਦਰਬਾਬੂ ਨਾਇਡੂ, ਕੇਸੀਆਰ, ਅਰਵਿੰਦ ਕੇਜਰੀਵਾਲ ਅਤੇ ਮਾਇਆਵਤੀ ਦਾ ਨਾਮ ਸ਼ਾਮਲ ਹੈ।

ਪੀਐਮ ਮੋਦੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਸ਼ਾਮਲ ਹੋਣਗੇ। ਇਹ ਜਾਣਕਾਰੀ ਉਹਨਾਂ ਦੀ ਪਾਰਟੀ ਵੱਲੋਂ ਦਿੱਤੀ ਗਈ ਹੈ। ਦਸ ਦਈਏ ਕਿ ਪੀਐਮ ਮੋਦੀ ਨੇ ਇਕ ਰਾਸ਼ਟਰ, ਇਕ ਚੋਣ ਸਮੇਤ ਕੁਝ ਹੋਰ ਮੁੱਦਿਆਂ ’ਤੇ ਬੈਠਕ ਬੁਲਾਈ ਹੈ।