ਕਰੋਨਾ ਦਾ ਖੌਫ਼, 3 ਘੰਟੇ ਐਂਬੂਲੈਂਸ ਚ ਪਈ ਰਹੀ ਮ੍ਰਿਤਕ ਦੇਹ, ਸਿਹਤਕਰਮੀ ਨੇ ਉਤਾਰਿਆ ਤਾਂ ਹੋਇਆ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦਾ ਡਰ ਲੋਕਾਂ ਵਿਚ ਇਸ ਕਰਦ ਘਰ-ਕਰ ਚੁੱਕਾ ਹੈ ਕਿ ਲੋਕ ਆਪਣਿਆਂ ਦਾ ਹੀ ਸਸਕਾਰ ਕਰਨ ਤੋਂ ਡਰਨ ਲੱਗੇ ਹਨ।

Covid19

ਗੋਤਮਬੁੱਧ ਨਗਰ : ਕਰੋਨਾ ਵਾਇਰਸ ਦਾ ਡਰ ਲੋਕਾਂ ਵਿਚ ਇਸ ਕਰਦ ਘਰ-ਕਰ ਚੁੱਕਾ ਹੈ ਕਿ ਲੋਕ ਆਪਣਿਆਂ ਦਾ ਹੀ ਸਸਕਾਰ ਕਰਨ ਤੋਂ ਡਰਨ ਲੱਗੇ ਹਨ। ਅਜਿਹਾ ਹੀ ਇਕ ਤਾਜਾ ਮਾਮਲਾ ਨੋਇਡਾ ਦੇ ਸੈਕਟਰ 38A ਵਿਚੋਂ ਸਾਹਮਣੇ ਆਇਆ ਜਿੱਥੇ ਦੇ ਇਕ ਕਬਰਸਤਾਨ ਦੇ ਬਾਹਰ ਤਿੰਨ ਘੰਟੇ ਪਰਿਵਾਰ ਦੇ ਮੈਂਬਰ ਘਰ ਦੇ ਮ੍ਰਿਤਕ ਨੂੰ ਦਫਨਾਉਂਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਇਕ ਨਿੱਜੀ ਹਸਪਤਾਲ ਦੇ ਇਕ ਸਿਹਤ ਕਰਮੀਂ ਨੇ ਪੀਪੀਈ ਕਿਟ ਪਾ ਕੇ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਨੀਚੇ ਉਤਾਰਿਆ ਤਾਂ ਜਾ ਕੇ ਮ੍ਰਿਤਕ ਦੀ ਦੇਹ ਨੂੰ ਮਿੱਟੀ ਨਸੀਬ ਹੋਈ।

ਦੱਸ ਦੱਈਏ ਕਿ ਸੈਕਟਰ-63 ਦੀ ਇਕ ਬਜੁਰਗ ਮਹਿਲਾ ਨੇ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਹੀ ਐਂਬੁਲੈਂਸ ਕਰਮੀ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਸੈਕਟਰ-38 A ਵਿਚ ਮੌਜੂਦ ਕਬਰਸਤਾਨ ਵਿਚ ਪਹੁੰਚਿਆ, ਪਰ ਉਸ ਦੇ ਨਾਲ ਕੋਈ ਸਿਹਤ ਕਰਮੀਂ ਨਹੀਂ ਸੀ। ਕਰਮਚਾਰੀ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਉਸ ਦੀ ਦੇਹ ਨੂੰ ਗੱਡੀ ਵਿਚੋਂ ਉਤਾਰਨ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਦੇ ਕਰੋਨਾ ਪੌਜਟਿਵ ਹੋਣ ਦਾ ਹਵਾਲਾ ਦੇ ਕੇ ਦੇਹ ਨੂੰ ਗੱਡੀ ਚੋਂ ਉਤਾਰ ਨੂੰ ਇਨਕਾਰ ਕਰ ਦਿੱਤਾ।

ਇਸ ਲਈ ਕਰੀਬ 3 ਘੰਟੇ ਔਰਤ ਦੀ ਮ੍ਰਿਤਕ ਦੇਹ ਕਬਰਸਥਾਨ ਦੇ ਸਾਹਮਣੇ ਖੜੀ ਵੈਨ ਵਿਚ ਪਈ ਰਹੀ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਨੂੰ ਫੋਨ ਕਰ ਲਾਸ਼ ਨੂੰ ਨੂੰ ਨੀਚੇ ਉਤਰਨ ਲਈ ਅਧਿਕਾਰੀ ਭੇਜਣ ਨੂੰ ਕਿਹਾ। ਉਸ ਤੋਂ ਬਾਅਦ ਹਸਪਤਾਲ ਚੋਂ ਆਏ ਵਿਅਕਤੀ ਨੇ ਪੀਪੀਈ ਕਿਟ ਪਾ ਕੇ ਉਸ ਮ੍ਰਿਤਕ ਦੇਹ ਨੂੰ ਨੀਚੇ ਉਤਾਰਿਆ ਗਿਆ। ਸੀਐਮਓ ਦਿਪਕ ਅਹੋਰੀ ਦੇ ਮੁਤਾਬਿਕ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਲਈ ਹਾਂ ਕਰ ਦਿੱਤੀ ਸੀ

ਪਰ ਕਬਰਸਥਾਨ ਜਾ ਕੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਅਧਿਕਾਰੀ ਭੇਜਣਾ ਪਿਆ। ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਅਜਿਹੇ ਸਮੇਂ ਇਕ ਸਿਹਤਕਮੀਂ ਨਾਲ ਮੌਜੂਦ ਰਹਿੰਦਾ ਹੈ। ਮ੍ਰਿਤਕ ਵਿਅਕਤੀ ਦੇ ਅੰਤਿਮ ਸਸਕਾਰ ਦੇ ਸਮੇਂ ਇਕ ਸਿਹਤਕਰਮੀ ਪੀਪੀਈ ਕਿਟ ਪਾ ਕੇ ਉੱਥੇ ਮੌਜੂਦ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਪਰਿਵਾਰ ਦੇ ਮੈਂਬਰ ਉਸ ਦੇ ਸੰਪਰਕ ਵਿਚ ਨਾ ਆਉਂਣ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।