ਬਿਹਾਰ : ਮਾਂਝੀ ਦੀ ਪਾਰਟੀ ‘ਹਮ’ ਨੇ ਨਿਤੀਸ਼ ਸਰਕਾਰ ਤੋਂ ਹਮਾਇਤ ਵਾਪਸ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਐਨ.ਡੀ.ਏ. ਦੇ ਸੱਦੇ ’ਤੇ ਵਿਚਾਰ ਕਰਨ ਨੂੰ ਤਿਆਰ'

photo

 

ਪਟਨਾ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਨੇ ਸੋਮਵਾਰ ਨੂੰ ਨਿਤੀਸ਼ ਕੁਮਾਰ ਸਰਕਾਰ ਤੋਂ ਅਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ। ਹਿੰਦੁਸਤਾਨੀ ਅਵਾਮ ਮੋਰਚਾ ਦੇ ਕੌਮੀ ਪ੍ਰਧਾਨ ਮਾਂਝੀ ਦੇ ਪੁੱਤਰ ਸੰਤੋਸ਼ ਸੁਮਨ ਨੇ ਕਿਹਾ ਕਿ ਹਮਾਇਤ ਵਾਪਸੀ ਦੀ ਚਿੱਠੀ ਸੌਂਪਣ ਲਈ ਰਾਜਪਾਲ ਰਾਜੇਂਦਰ ਅਰਲੇਕਰ ਤੋਂ ਮਿਲਣ ਲਈ ਸਮਾਂ ਮੰਗਿਆ ਹੈ।

ਇਹ ਵੀ ਪੜ੍ਹੋ: ਕੈਬਨਿਟ ਵਲੋਂ 16 ਨਵੇਂ ਸਰਕਾਰੀ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀਆਂ 320 ਵਾਧੂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ

ਪਿਛਲੇ ਹਫ਼ਤੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸੁਮਨ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਡ (ਜੇ.ਡੀ.ਯੂ.) ਨੇ ਉਨ੍ਹਾਂ ਦੀ ਪਾਰਟੀ ’ਤੇ ਜੇ.ਡੀ.ਯੂ. ’ਚ ਰਲੇਵੇਂ ਲਈ ਦਬਾਅ ਪਾਇਆ ਸੀ। ਸੁਮਨ ਨੇ ਕਿਹਾ ਕਿ ਉਹ ਬਦਲ ਲੱਭਣ ਲਈ ਦਿੱਲੀ ਜਾਣਗੇ ਅਤੇ ਜੇਕਰ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਤਾਂ ਉਹ ਐਨ.ਡੀ.ਏ. ਦੇ ਸੱਦੇ ’ਤੇ ਵਿਚਾਰ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਤੀਜੇ ਮੋਰਚੇ ਦੀ ਸਥਾਪਨਾ ਲਈ ਬਦਲ ਖੁੱਲ੍ਹੇ ਰੱਖਣ ਦੀ ਵੀ ਗੱਲ ਕਹੀ।

ਇਹ ਵੀ ਪੜ੍ਹੋ: ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ 

ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ’ਚ ਚਾਰ ਵਿਧਾਇਕਾਂ ਵਾਲੀ ਪਾਰਟੀ ‘ਹਮ’ ਪਿਛਲੇ ਸਾਲ ਮਹਾਗਠਬੰਧਨ ’ਚ ਉਸ ਸਮੇਂ ਸ਼ਾਮਲ ਹੋ ਗਈ ਸੀ ਜਦੋਂ ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਛੱਡਣ ਦਾ ਫੈਸਲਾ ਕੀਤਾ ਸੀ। (ਪੀਟੀਆਈ)