ਰਵੀ ਸਿਨਹਾ ਹੋਣਗੇ ਰਾਅ ਦੇ ਨਵੇਂ ਮੁਖੀ, 30 ਜੂਨ ਨੂੰ ਸੰਭਾਲਣਗੇ ਅਹੁਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਵੀ ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਥਾਂ ਲਈ ਹੈ

Senior IPS officer Ravi Sinha appointed new RAW chief

 

ਨਵੀਂ ਦਿੱਲੀ: ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਦੇ ਸੀਨੀਅਰ ਅਧਿਕਾਰੀ ਰਵੀ ਸਿਨਹਾ ਨੂੰ ਸੋਮਵਾਰ ਨੂੰ ਭਾਰਤ ਦੀ ਖੁਫ਼ੀਆ ਏਜੰਸੀ ਰੀਸਰਚ ਐਂਡ ਐਨਾਲਾਸਿਸ ਵਿੰਗ (ਰਾਅ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਛੱਤੀਸਗੜ੍ਹ ਕੇਡਰ ਦੇ 1988 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਸਨਿਹਾ ਇਸ ਵੇਲੇ ਕੈਬਨਿਟ ਸਕੱਤਰੇਤ ’ਚ ਵਿਸ਼ੇਸ਼ ਸਕੱਤਰ ਦੇ ਰੂਪ ’ਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਨਾਲ ਵਧੇਗੀ ਵਿਕਾਸ ਦਰ: ਰੀਪੋਰਟ  

ਇਕ ਹੁਕਮ ’ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸਿਨਹਾ ਦੀ ਦੋ ਸਾਲ ਦੇ ਕਾਰਜਕਾਲ ਲਈ ਰੀਸਰਚ ਐਂਡ ਐਨਾਲੀਸਿਸ ਵਿੰਗ (ਰਾਅ) ਦੇ ਮੁਖੀ ਦੇ ਰੂਪ ’ਚ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ 30 ਜੂਨ 2023 ਨੂੰ ਪੂਰਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਐਕਟ ’ਚ ਸੋਧ ਕਰਨਾ ਗਹਿਰੀ ਸਾਜਿਸ਼ - ਕਰਨੈਲ ਸਿੰਘ ਪੀਰ ਮੁਹੰਮਦ

ਸਿਨਹਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਖੁਫ਼ੀਆ ਏਜੰਸੀ ਨਾਲ ਜੁੜੇ ਰਹੇ ਹਨ। ਉਹ ਅਪਣੀ ਤਰੱਕੀ ਤੋਂ ਪਹਿਲਾਂ ਰਾਅ ਦੀ ਆਪਰੇਸ਼ਨਜ਼ ਬ੍ਰਾਂਚ ਦੀ ਅਗਵਾਈ ਕਰ ਰਹੇ ਸਨ। ਗੁਆਂਢੀ ਦੇਸ਼ ਦੇ ਮਾਮਲਿਆਂ ਦੇ ਮਾਹਰ ਮੰਨੇ ਜਾਣ ਵਾਲੇ ਸਿਨਹਾ ਨੇ ਜੰਮੂ-ਕਸ਼ਮੀਰ, ਪੂਰਬ-ਉੱਤਰ ਤੋਂ ਇਲਾਵਾ ਕਈ ਦੇਸ਼ਾਂ ’ਚ ਵੱਡੇ ਪੱਧਰ ’ਤੇ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਨਹੀਂ ਦਿਖਾਈ ਦੇਵੇਗਾ ਬਿਪਰਜੌਏ ਤੂਫ਼ਾਨ ਦਾ ਅਸਰ, ਮੌਸਮ ਵਿਭਾਗ ਨੇ ਖ਼ਤਮ ਕੀਤੇ ਅਲਰਟ 

ਉਹ ਅਜਿਹੇ ਸਮੇਂ ਰਾਅ ਦੀ ਕਮਾਨ ਸੰਭਾਲ ਰਹੇ ਹਨ ਜਦੋਂ ਪਾਕਿਸਤਾਨ ਸਿਆਸੀ ਅਤੇ ਆਰਥਕ ਉਥਲ-ਪੁਥਲ ’ਚੋਂ ਲੰਘ ਰਿਹਾ ਹੈ, ਕੁਝ ਦੇਸ਼ਾਂ ਤੋਂ ਸਿੱਖ ਕੱਟੜਪੰਥੀਆਂ ਨੂੰ ਹਵਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੂਰਬ-ਉੱਤਰ ’ਚ ਹਿੰਸਾ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।