Amazon company : ਮਾਨੇਸਰ ’ਚ ਐਮਾਜ਼ਾਨ ਕੰਪਨੀ ਦੇ ਮਜ਼ਦੂਰ ਵਿਰੋਧੀ ਕੰਮਾਂ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
Amazon company : ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਮੰਗੀ ਰਿਪੋਰਟ
Amazon company : ਨਵੀਂ ਦਿੱਲੀ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਹਰਿਆਣਾ ਦੇ ਮਾਨੇਸਰ 'ਚ ਐਮਾਜ਼ਾਨ ਕੰਪਨੀ ਦੇ ਗੋਦਾਮ 'ਤੇ ਮਜ਼ਦੂਰ ਵਿਰੋਧੀ ਕਾਰਵਾਈਆਂ ਦਾ ਖੁਦ ਨੋਟਿਸ ਲਿਆ ਹੈ। ਕਮਿਸ਼ਨ ਨੇ ਸਰਕਾਰ ਦੇ ਕਿਰਤ ਪੱਖੀ ਕਾਨੂੰਨਾਂ ਅਤੇ ਨੀਤੀਆਂ ਦੇ ਬਾਵਜੂਦ ਕਥਿਤ ਉਲੰਘਣਾਵਾਂ ਦੇ ਦੋਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਮੰਗੀ ਹੈ।
ਰਿਪੋਰਟ ਅਨੁਸਾਰ ਹਰਿਆਣਾ ਦੇ ਮਾਨੇਸਰ ’ਚ ਐਮਾਜ਼ਾਨ ਦੇ ਗੋਦਾਮ ’ਚ ਇੱਕ 24 ਸਾਲਾ ਕਰਮਚਾਰੀ ਨੂੰ ਸਹੁੰ ਚੁਕਾਈ ਗਈ ਸੀ ਕਿ ਉਸਦੀ ਟੀਮ ਦੇ 30 ਮਿੰਟ ਦੇ ਚਾਹ ਬ੍ਰੇਕ ਤੋਂ ਬਾਅਦ, ਜਦ ਤੱਕ 24 ਫੁੱਟ ਤੋਂ ਲੰਬੇ 6 ਟਰੱਕਾਂ ਤੋਂ ਸਾਰੇ ਪੈਕੇਜਾਂ ਨੂੰ ਉਤਾਰ ਨਹੀਂ ਦਿੰਦਾ ਤਦ ਤੱਕ ਕਈ ਪਾਣੀ ਦੀ ਬਰੇਕ ਜਾਂ ਪਖਾਨਾ ਨਹੀਂ ਜਾਣਗੇ। ਮਾਨੇਸਰ ਗੋਦਾਮ ਦੀ ਇੱਕ ਮਹਿਲਾ ਕਰਮਚਾਰੀ ਨੇ ਕਥਿਤ ਤੌਰ 'ਤੇ ਕਿਹਾ ਕਿ ਕੰਮ ਵਾਲੀਆਂ ਥਾਵਾਂ 'ਤੇ ਟਾਇਲਟ ਦੀ ਸਹੂਲਤ ਨਹੀਂ ਹੈ।
ਰਿਪੋਰਟ ਅਨੁਸਾਰ ਇੱਕ ਕਰਮਚਾਰੀ ਜੋ ਦਿਨ ’ਚ 10 ਘੰਟੇ, ਹਫ਼ਤੇ ’ਚ ਪੰਜ ਦਿਨ ਕੰਮ ਕਰਦਾ ਹੈ ਅਤੇ 10,088 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ, ਨੇ ਕਿਹਾ ਕਿ ਭਾਵੇਂ ਉਹ 30 ਮਿੰਟ ਦੇ ਦੁਪਹਿਰ ਦੇ ਖਾਣੇ ਅਤੇ ਚਾਹ ਦੀ ਬਰੇਕ ਸਮੇਤ ਬਿਨਾਂ ਕਿਸੇ ਬਰੇਕ ਦੇ ਲਗਾਤਾਰ ਕੰਮ ਕਰਦੇ ਹਾਂ ਤਦ ਵੀ ਦਿਨ ’ਚ ਚਾਰ ਤੋਂ ਵੱਧ ਟਰੱਕਾਂ ਤੋਂ ਮਾਲ ਨਹੀਂ ਉਤਾਰਿਆ ਜਾ ਸਕਦਾ। ਇੱਕ ਮਹਿਲਾ ਕਰਮਚਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਦਿਨ ’ਚ ਨੌਂ ਘੰਟੇ ਖੜ੍ਹੀ ਰਹਿੰਦੀ ਹੈ ਅਤੇ ਡਿਊਟੀ ਦੌਰਾਨ 60 ਛੋਟੇ ਉਤਪਾਦਾਂ ਜਾਂ 40 ਦਰਮਿਆਨੇ ਆਕਾਰ ਦੇ ਉਤਪਾਦਾਂ ਦੀ ਜਾਂਚ ਕਰਨੀ ਪੈਂਦੀ ਹੈ। ਰਿਪੋਰਟ ਮੁਤਾਬਕ ਇਸ ਮਲਟੀਨੈਸ਼ਨਲ ਕੰਪਨੀ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਅਜਿਹੇ ਦੋਸ਼ ਲੱਗ ਚੁੱਕੇ ਹਨ।
(For more news apart from Human Rights Commission has taken notice of the anti-labour activities Amazon company in Manesar News in Punjabi, stay tuned to Rozana Spokesman)