ਮੱਧ ਪ੍ਰਦੇਸ਼ : ਕਈ ਜਿਲਿਆਂ `ਚ ਆਇਆ ਹੜ੍ਹ, ਲੋਕਾਂ ਨੂੰ ਕੀਤਾ ਅਲਰਟ
ਮਧ ਪ੍ਰਦੇਸ਼ ਦੇ ਕਈ ਜਿਲੀਆਂ ਵਿਚ ਮੀਂਹ ਦਾ ਦੌਰ ਜਾਰੀ ਹੈ ।
ਭੋਪਾਲ: ਮਧ ਪ੍ਰਦੇਸ਼ ਦੇ ਕਈ ਜਿਲੀਆਂ ਵਿਚ ਮੀਂਹ ਦਾ ਦੌਰ ਜਾਰੀ ਹੈ । ਕਿਹਾ ਜਾ ਰਿਹਾ ਹੈ ਕੇ ਪਿਛਲੇ 24 ਘੰਟੇ ਤੋਂ ਰੁਕ - ਰੁਕਕੇ ਹੋ ਰਹੀ ਬਾਰਿਸ਼ ਨਾਲ ਨਦੀ ਅਤੇ ਨਾਲੇ ਨੱਕੋ ਨੱਕ ਭਰ ਗਏ ਹਨ। ਤੁਹਾਨੂੰ ਦਸ ਦੇਈਏ ਕੇ ਪ੍ਰਦੇਸ਼ ਦੇ 10 ਜਿਲਿਆ ਵਿਚ ਹੜ੍ਹ ਦੇ ਹਾਲਾਤ ਹਨ । ਭੋਪਾਲ ਤੋਂ ਸਾਗਰ , ਵਿਦਿਸ਼ਾ ਤੋਂ ਰਾਇਸੇਨ , ਖੁਰਈ ਤੋਂ ਸਾਗਰ ਰਾਸ਼ਟਰੀ ਰਾਜ ਮਾਰਗ ਹੜ੍ਹ ਦੇ ਚਲਦੇ ਬੰਦ ਕਰ ਦਿੱਤੇ ਗਏ ਹਨ ।
ਗੁਜ਼ਰੇ 24 ਘੰਟਿਆਂ ਵਿਚ ਦਮੋਹ ਵਿਚ 196 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ । ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਪ੍ਰਦੇਸ਼ ਦੇ 15 ਜਿਲਿਆਂ ਵਿਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ । ਤੁਹਾਨੂੰ ਦਸ ਦੇਈਏ ਕੇ ਹੋਸ਼ੰਗਾਬਾਦ ਮੇਂਤਵਾ ਡੈਮ ਵਿਚ 2 ਫੁੱਟ ਪਾਣੀ ਵਧ ਗਿਆ ਹੈ । ਉਥੇ ਹੀ ਨਰਮਦਾ ਨਦੀ ਦੇ ਜਲ ਸਤਰ ਵਿੱਚ ਵਿੱਚ 8 ਫੁੱਟ ਦਾ ਵਾਧਾ ਹੋਇਆ ਹੈ । ਹੜ੍ਹ ਦੀ ਸੰਦੇਹ ਨੂੰ ਵੇਖਦੇ ਹੋਏ ਇਥੇ 24 ਘੰਟੇ ਦਾ ਅਲਰਟ ਜਾਰੀ ਕੀਤਾ ਗਿਆ ਹੈ । ਬਾਰਿਸ਼ ਨਾਲ ਸਾਰਨੀ ਵਿਚ ਸਤਪੁੜਾ ਡੈਮ ਦੇ 5 ਗੇਟ ਖੋਲ੍ਹੇ ਗਏ ।
ਤੁਹਾਨੂੰ ਦਸ ਦੇਈਏ ਭਾਰੀ ਮੀਂਹ ਦੇ ਚਲਦੇ ਰਾਇਸੇਨ ਤੋਂ ਭੋਪਾਲ ਦਾ ਸੜਕ ਸੰਪਰਕ ਟੁੱਟ ਗਿਆ ਹੈ । ਕਿਹਾ ਜਾ ਰਿਹਾ ਹੈ ਕੇ ਹੋਸ਼ੰਗਾਬਾਦ , ਛਿੰਦਵਾੜਾ , ਬੈਤੂਲ , ਸਾਗਰ , ਵਿਦਿਸ਼ਾ , ਰਾਇਸੇਨ , ਰਤਲਾਮ , ਦਮੋਹ , ਉਜੈਨ ਅਤੇ ਦਮੋਹ ਜਿਲੀਆਂ ਵਿੱਚ ਹੜ੍ਹ ਦੇ ਹਾਲਾਤ ਹਨ । ਆਗਲੇ ਦੋ ਦਿਨ ਇਥੇ ਭਾਰੀ ਮੀਂਹ ਦੀ ਚਿਤਾਵਨੀ--- ਭੋਪਾਲ , ਸੀਹੋਰ , ਰਾਇਸੇਨ , ਰਾਜਗੜ , ਵਿਦਿਸ਼ਾ , ਹੋਸ਼ੰਗਾਬਾਦ , ਹਰਦਾ , ਬੈਤੂਲ , ਬਾਲਾਘਾਟ , ਮੰਡਲਾ , ਸਿਵਨੀ , ਅਨੂਪਪੁਰ , ਡਿੰਡੋਰੀ , ਸਾਗਰ , ਦਮੋਹ , ਛਿੰਦਵਾੜਾ , ਨਰਸਿੰਹਪੁਰ , ਆਗਰ , ਸ਼ਾਜਾਪੁਰ , ਦੇਵਾਸ ਅਤੇ ਖੰਡਵਾ ।
ਗੁਜ਼ਰੇ 24 ਘੰਟੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਦਮੋਹ 196 , ਹੋਸ਼ੰਗਾਬਾਦ 77 , ਭੋਪਾਲ 65 , ਸਾਗਰ 66 , ਰਾਇਸੇਨ 32 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ।ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰ ਅਤੇ ਕਈ ਸਨਅਤੀ ਖੇਤਰ ਪਾਣੀ `ਚ ਰੁੜ ਗਏ ਹਨ। ਕਿਹਾ ਜਾ ਰਿਹਾ ਹੈ ਕੇ ਅਗਲੇ 2 ਦਿਨਾਂ ਤਕ ਵੀ ਬਾਰਿਸ਼ ਦਾ ਅਜਿਹਾ ਹੀ ਹਾਲ ਰਹੇਗਾ। ਕਈ ਲੋਕ ਘਰ ਛੱਡ ਕੇ ਇਕ ਥਾਂ ਤੋਂ ਦੂਸਰੀ ਥਾਂ ਤੇ ਚਲੇ ਗਏ ਹਨ।