ਇਸਲਾਮਿਕ ਬੈਂਕ ਫ੍ਰਾਡ: ਮਾਸਟਰਮਾਇੰਡ ਮੰਸੂਰ ਖ਼ਾਨ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਲਿਆਂਦਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸਲਾਮਿਕ ਬੈਂਕ ਦੇ ਨਾਮ ‘ਤੇ ਹਜਾਰਾਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ...

Mansoor Khan

ਨਵੀਂ ਦਿੱਲੀ: ਇਸਲਾਮਿਕ ਬੈਂਕ ਦੇ ਨਾਮ ‘ਤੇ ਹਜਾਰਾਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਮੰਸੂਰ ਖਾਨ ‘ਤੇ ‘ਈਡੀ’ ਨੇ ਸ਼ਿਕੰਜਾ ਕਸ ਦਿੱਤਾ ਹੈ। ਆਈ ਮਾਨਿਟਰੀ ਅਡਵਾਇਜਰ (ਆਈਐਮਏ)  ਪੋਂਜੀ ਘੁਟਾਲੇ ਦੇ ਮਾਸਟਰਮਾਇੰਡ ਮੰਨੇ ਜਾ ਰਹੇ ਮੰਸੂਰ ਖਾਨ ਨੂੰ ਦੁਬਈ ਤੋਂ ਦਿੱਲੀ ਲਿਆਂਦਾ ਗਿਆ ਹੈ। ਫਿਲਹਾਲ ਉਹ ਈਡੀ ਦੀ ਹਿਰਾਸਤ ਵਿੱਚ ਹੈ। ਦੱਸ ਦਈਏ ਕਿ ਮੰਸੂਰ ਖਾਨ ‘ਤੇ ਈਡੀ ਦੇ ਨਾਲ-ਨਾਲ ਐਸਆਈਟੀ ਨੇ ਵੀ ਲੁਕ ਆਉਟ ਸਰਕੁਲਰ ਜਾਰੀ ਕੀਤਾ ਸੀ।  ਮੰਸੂਰ ਖਾਨ ਤੋਂ ਦਿੱਲੀ ‘ਚ ਪੁੱਛਗਿਛ ਕੀਤੀ ਜਾ ਰਹੀ ਹੈ।

ਮੰਸੂਰ ਖਾਨ  ਦੀ ਹਿਰਾਸਤ ਤੋਂ ਪਹਿਲਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਚੀਫ਼ ਰਵੀਕਾਂਤ ਗੌੜਾ ਨੇ ਕਿਹਾ, ਆਪਣੇ ਸੂਤਰਾਂ ਦੇ ਮਾਧਿਅਮ ਤੋਂ ਇੱਕ ਐਸਆਈਟੀ ਟੀਮ ਨੇ ਆਈਐਮਏ ਦੇ ਸੰਸਥਾਪਕ ਮਾਲਿਕ ਮੁਹੰਮਦ ਮੰਸੂਰ ਖਾਨ ਦਾ ਦੁਬਈ ‘ਚ ਪਤਾ ਲਗਾਇਆ।  ਇਸਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਮੁੜ ਆਵੇ ਅਤੇ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰ ਦੇਵੇ। ਉਸਦੇ ਮੁਤਾਬਕ, ਉਹ ਦੁਬਈ ਤੋਂ ਦਿੱਲੀ ਆ ਚੁੱਕਿਆ ਹੈ। ਐਸਆਈਟੀ ਦੇ ਕਈ ਅਧਿਕਾਰੀ ਉਸਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ‘ਚ ਮੌਜੂਦ ਹਨ। ਐਸਆਈਟੀ ਚੀਫ਼ ਨੇ ਇਹ ਵੀ ਕਿਹਾ, ਕਿ ਉਸਦੇ ਖਿਲਾਫ਼ ਸਪੈਸ਼ਲ ਇਨਵੇਸਟੀਗੇਸ਼ਨ ਟੀਮ (ਐਸਆਈਟੀ) ਅਤੇ (ਈਡੀ)  ਦੋਨਾਂ ਵੱਲੋਂ ਹੀ ਲੁਕ ਆਉਟ ਸਰਕੁਲਰ ਜਾਰੀ ਕੀਤਾ ਗਿਆ ਸੀ।

ਉਸਨੂੰ ਪੂਰੀ ਪ੍ਰਕਿਰਿਆ ਨਾਲ ਸੌਂਪ ਦਿੱਤਾ ਜਾਵੇਗਾ। ਹਾਲਾਂਕਿ, ਹੁਣ ਮੰਸੂਰ ਖਾਨ ਨੂੰ ਈਡੀ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।  ਦੱਸ ਦਈਏ ਕਿ 8 ਜੂਨ ਨੂੰ ਮੰਸੂਰ ਦੇਸ਼ ਛੱਡ ਕੇ ਚਲਾ ਗਿਆ ਸੀ।  ਖਾਨ ਦੇ ਖਿਲਾਫ ਨਿਵੇਸ਼ਕਾਂ ਨੇ ਹਜਾਰਾਂ ਸ਼ਿਕਇਤਾਂ ਦਰਜ ਕਰਵਾਈਆਂ ਸੀ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਮੰਸੂਰ ਨੇ ਉਨ੍ਹਾਂ ਨੂੰ ਠੱਗਿਆ ਹੈ। ਉਨ੍ਹਾਂ ਨੂੰ ਹਾਈ ਰਿਟਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਪੈਸਾ ਡੁੱਬ ਗਿਆ। ਧਿਆਨ ਯੋਗ ਕਿ ਭਾਰਤ ਤੋਂ ਭੱਜਣ ਤੋਂ ਪਹਿਲਾਂ ਵੀ ਖਾਨ ਨੇ ਇੱਕ ਆਡਯੋ ਸੁਨੇਹਾ ਜਾਰੀ ਕੀਤਾ ਸੀ,  ਜਿਸ ਵਿੱਚ ਉਸਨੇ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ।

ਕੀ ਹੈ ਪੂਰਾ ਮਾਮਲਾ

ਇਸਲਾਮੀਕ ਬੈਂਕ ਦੇ ਨਾਮ ‘ਤੇ ਕਰੀਬ 30 ਹਜਾਰ ਮੁਸਲਮਾਨਾਂ ਨੂੰ ਚੂਨਾ ਲਗਾਉਣ ਵਾਲਾ ਮੁਹੰਮਦ ਮੰਸੂਰ ਖਾਨ ਕਰੀਬ 1500 ਕਰੋੜ ਦੀ ਧੋਖਾਧੜੀ ਕਰ ਦੁਬਈ ਭੱਜ ਗਿਆ ਸੀ। ਲੋਕਾਂ ਨੂੰ ਵੱਡੇ ਰਿਟਰਨ ਦਾ ਭਰੋਸਾ ਕਰਕੇ ਉਸਨੇ ਇੱਕ ਪੋਂਜੀ ਸਕੀਮ ਚਲਾਈ ਅਤੇ ਇਸ ਸਕੀਮ ਦਾ ਹਾਲ ਉਹੀ ਹੋਇਆ, ਜੋ ਬਾਕੀ ਪੋਂਜੀ ਸਕੀਮਾਂ ਦਾ ਹੁੰਦਾ ਆਇਆ ਹੈ। ਮੈਨੇਜਮੇਂਟ ਗਰੈਜੁਏਟ ਮੰਸੂਰ ਖਾਨ ਨੇ 2006 ਵਿੱਚ ਆਈ ਮਾਨੇਟਰੀ ਅਡਵਾਇਜਰੀ (IMA)  ਦੇ ਨਾਮ ਨਾਲ ਇੱਕ ਬਿਜਨਸ ਦੀ ਸ਼ੁਰੁਆਤ ਕੀਤੀ ਸੀ ਅਤੇ ਇਨਵੇਸਟਰਸ ਨੂੰ ਦੱਸਿਆ ਕਿ ਇਹ ਸੰਸਥਾ ਬੁਲਿਅਨ ‘ਚ ਨਿਵੇਸ਼ ਕਰੇਗੀ ਅਤੇ ਨਿਵੇਸ਼ਕਾਂ ਨੂੰ 7-8 ਫ਼ੀਸਦੀ ਰਿਟਰਨ ਦੇਵੇਗੀ। ਹਾਲਾਂਕਿ ਇਸਲਾਮ ‘ਚ ਵਿਆਜ ਤੋਂ ਮਿਲੀ ਰਕਮ ਨੂੰ ਨੀਤੀ-ਵਿਰੁੱਧ ਅਤੇ ਇਸਲਾਮ ਵਿਰੋਧੀ ਮੰਨਿਆ ਜਾਂਦਾ ਹੈ।

 



 

 

ਇਸ ਧਾਰਨਾ ਨੂੰ ਤੋੜਨ ਲਈ ਮੰਸੂਰ ਨੇ ਧਰਮ ਦਾ ਕਾਰਡ ਖੇਡਿਆ ਅਤੇ ਨਿਵੇਸ਼ਕਾਂ ਨੂੰ ਬਿਜਨਸ ਪਾਰਟਨਰ ਦਾ ਦਰਜਾ ਦਿੱਤਾ ਅਤੇ ਭਰੋਸਾ ਦਵਾਇਆ ਕਿ 50 ਹਜਾਰ ਦੇ ਨਿਵੇਸ਼ ‘ਤੇ ਉਨ੍ਹਾਂ ਨੂੰ ਤੀਮਾਹੀ, ਛਮਾਹੀ ਜਾਂ ਸਾਲਾਨਾ ਮਿਆਦ ਅਨੁਸਾਰ ਰਿਟਰਨ ਦਿੱਤਾ ਜਾਵੇਗਾ। ਇਸ ਤਰ੍ਹਾਂ ਉਹ ਮੁਸਲਮਾਨਾਂ ਵਿੱਚ ਵਿਆਜ ਹਰਾਮ ਹੈ ਵਾਲੀ ਧਾਰਨਾ ਤੋੜਨ ਵਿੱਚ ਕਾਮਯਾਬ ਰਿਹਾ। ਆਪਣੀ ਸਕੀਮ ਨੂੰ ਆਮ ਮੁਸਲਮਾਨਾਂ ਤੱਕ ਪਹੁੰਚਾਣ ਲਈ ਉਸਨੇ ਮੁਕਾਮੀ ਮੌਲਵੀਆਂ ਅਤੇ ਮੁਸਲਮਾਨ ਨੇਤਾਵਾਂ ਨੂੰ ਨਾਲ ਲਿਆ।

ਸਾਰਵਜਨਿਕ ਤੌਰ ਉੱਤੇ ਉਹ ਅਤੇ ਉਸਦੇ ਕਰਮਚਾਰੀ ਹਮੇਸ਼ਾ ਸਧਾਰਣ ਕੱਪੜਿਆਂ ਵਿੱਚ ਦਿਖਦੇ, ਲੰਮੀ ਦਾੜੀ ਰੱਖਦੇ ਅਤੇ ਆਫਿਸ ਵਿੱਚ ਹੀ ਨਮਾਜ ਪੜ੍ਹਦੇ। ਉਹ ਨੇਮੀ ਤੌਰ ‘ਤੇ ਮਦਰੱਸਿਆਂ ਅਤੇ ਮਸਜਿਦਾਂ ਵਿੱਚ ਦਾਨ ਦਿਆ ਕਰਦਾ ਸੀ। ਨਿਵੇਸ਼ ਕਰਨ ਵਾਲੇ ਹਰ ਮੁਸਲਮਾਨ ਵਿਅਕਤੀ ਨੂੰ ਕੁਰਾਨ ਭੇਂਟ ਕੀਤੀ ਜਾਂਦੀ ਸੀ। ਸ਼ੁਰੁਆਤ ‘ਚ ਨਿਵੇਸ਼ ਦੇ ਬਦਲੇ ਰਿਟਰਨ ਆਉਂਦੇ ਅਤੇ ਵੱਡੇ ਚੈਕ ਨਿਵੇਸ਼ਕਾਂ ਨੂੰ ਦਿੱਤੇ ਜਾਂਦੇ, ਜਿਸਦੇ ਨਾਲ ਉਸਦੀ ਯੋਜਨਾ ਦਾ ਅਤੇ ਜ਼ਿਆਦਾ ਪ੍ਰਚਾਰ ਹੋਇਆ।