ਜੇਲ੍ਹ ‘ਚ ਕੈਦ ਸਪਾ ਨੇਤਾ ਆਜ਼ਮ ਖਾਨ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਤਾਪੁਰ ਜੇਲ੍ਹ 'ਚ ਉਸਦੀ ਜਾਂਚ ਕਰਨ ਆਏ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੈ।

SP leader Azam Khan admitted in Medanta Hospital, Lucknow

ਲਖਨਊ: ਸਮਾਜਵਾਦੀ ਪਾਰਟੀ (Samajwadi Party) ਦੇ ਸੀਨੀਆਰ ਨੇਤਾ ਆਜ਼ਮ ਖਾਨ (Azam Khan) ਦੀ ਸੀਤਾਪੁਰ ਜੇਲ੍ਹ (Sitapur Jail) ਵਿਚ ਸਿਹਤ ਵਿਗੜਣ ਕਾਰਨ, ਉਨ੍ਹਾਂ ਨੂੰ ਐਂਬੁਲੈਂਸ ਰਾਹੀਂ ਲਖਨਊ (Lucknow) ਲਿਜਾਇਆ ਗਿਆ ਹੈ। ਉਥੇ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ (admitted in Medanta Hospital) ਵਿਚ ਦਾਖਲ ਕਰਵਾਇਆ ਗਿਆ। ਸੀਤਾਪੁਰ ਜੇਲ੍ਹ ਵਿਚ ਉਸਦੀ ਜਾਂਚ ਕਰਨ ਆਏ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੈ। 

ਹੋਰ ਪੜ੍ਹੋ: PM Modi ਪੋਸਟਰ ਮਾਮਲਾ: ਸਿਰਫ਼ ਅਖ਼ਬਾਰ ਪੜ੍ਹ ਕੇ PIL ਦਾਇਰ ਨਾ ਕਰਵਾਈ ਜਾਵੇ- SC

ਪਿਛਲੇ ਸਾਲ ਫਰਵਰੀ ਤੋਂ ਆਜ਼ਮ ਖਾਨ ਸੀਤਾਪੁਰ ਜੇਲ੍ਹ ਵਿਚ ਬੰਦ ਹਨ। 9 ਮਈ ਨੂੰ ਵੀ ਕੋਰੋਨਾ ਕਾਰਨ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਕਰੀਬ ਡੇਢ ਮਹੀਨਿਆਂ ਤੱਕ ਉਨ੍ਹਾਂ ਦਾ ਮੇਦਾਂਤਾ ਹਸਪਤਾਲ ਵਿਚ ਇਲਾਜ ਚੱਲਣ ਤੋਂ ਬਾਅਦ 17 ਜੁਲਾਈ ਨੂੰ ਉਸ ਨੂੰ ਜੇਲ੍ਹ ਵਾਪਸ ਲਿਆਂਦਾ ਗਿਆ। ਉਸ ਵੇਲੇ ਉਨ੍ਹਾਂ ਦੀ ਪਤਨੀ ਤਾਜ਼ੀਨ ਫਾਤਿਮਾ (Tazeen Fatma) ਨੇ ਕਿਹਾ ਸੀ ਕਿ ਆਜ਼ਮ ਖਾਨ ਦੀ ਸਿਹਤ ਅਜੇ ਖਰਾਬ ਹੈ ਅਤੇ ਸਰਕਾਰ ਉਸ ਨਾਲ ਚੰਗਾ ਨਹੀਂ ਕਰ ਰਹੀ। 

ਹੋਰ ਪੜ੍ਹੋ: ਕਿਸਾਨਾਂ ਦੇ ਸਮਰਥਨ ਵਿਚ ਅਕਾਲੀ ਦਲ ਦਾ ਪ੍ਰਦਰਸ਼ਨ, ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

ਹੋਰ ਪੜ੍ਹੋ: ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- PM

ਅੱਜ ਜਦ ਡਾਕਟਰਾਂ ਦੀ ਇਕ ਟੀਮ ਉਸ ਦੀ ਸਿਹਤ ਦੀ ਜਾਂਚ ਕਰਨ ਆਈ ਤਾਂ ਉਨ੍ਹਾਂ ਦੱਸਿਆ ਕਿ ਆਜ਼ਮ ਦੀ ਸਿਹਤ ਵਧੇਰੇ ਚਿੰਤਾਜਨਕ ਹੈ ਅਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਰੈਫ਼ਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਬੀਜੇਪੀ (BJP) ਦੀ ਸਰਕਾਰ ਆਉਣ ਤੋਂ ਬਾਅਦ ਆਜ਼ਮ ਖਾਨ ’ਤੇ 100 ਤੋਂ ਵੱਧ FIR's ਚਲਾਈਆਂ ਗਈਆਂ ਹਨ। ਸੀਤਾਪੁਰ ਜੇਲ੍ਹ ‘ਚ ਬੰਦ ਆਜ਼ਮ ਦੀ ਪਤਨੀ ਨੂੰ ਤਾਂ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਹੈ ਪਰ ਬੇਟਾ ਅਬਦੁੱਲਾ ਆਜ਼ਮ ਖਾਨ ਅਜੇ ਵੀ ਜੇਲ੍ਹ ‘ਚ ਹੈ।