ਕੋਟਕ ਮਹਿੰਦਰਾ ਬੈਂਕ ਦਾ ਸਾਬਕਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀ ਲਾਂਡਰਿੰਗ ਮਾਮਲੇ 'ਚਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ

representational Image

ਨਵੀਂ ਦਿੱਲੀ :  ਕੋਟਕ ਮਹਿੰਦਰਾ ਬੈਂਕ ਦੇ ਸਾਬਕਾ ਪਟਨਾ ਬ੍ਰਾਂਚ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਕਰਦਾਤਾ ਨਾਲ ਕਥਿਤ ਧੋਖਾਧੜੀ ਦੇ ਇਕ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਹੈ। 

ਏਜੰਸੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਦੀ ਬੋਰਿੰਗ ਰੋਡ ਸ਼ਾਖਾ ਵਿਚ ਤੈਨਾਤ ਸੁਮਿਤ ਕੁਮਾਰ ਨੂੰ ਸੰਘੀ ਜਾਂਚ ਏਜੰਸੀ ਨੇ 10 ਜੁਲਾਈ ਨੂੰ ਹਿਰਾਸਤ ਵਿਚ ਲਿਆ ਸੀ। ਈਡੀ ਨੇ ਉਸ ਨੂੰ 11 ਜੁਲਾਈ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ, ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।

ਇਹ ਵੀ ਪੜ੍ਹੋ: ਹਾਲੀਵੁੱਡ ਦੀ ਦਿੱਗਜ਼ ਅਦਾਕਾਰਾ ਗਿਗੀ ਹਦੀਦ ਦੇ ਬੈਗ 'ਚੋਂ ਗਾਂਜਾ ਬਰਾਮਦ  

ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਿਹਾਰ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ। ਇਹ ਦੋਸ਼ ਲਗਾਇਆ ਗਿਆ ਹੈ ਕਿ 31.93 ਕਰੋੜ ਰੁਪਏ ਦੇ 13 ਫ਼ਰਜ਼ੀ ਲੈਣ-ਦੇਣ ਭੂਮੀ ਗ੍ਰਹਿਣ ਕਰਨ ਦੇ ਸਮਰੱਥ ਅਥਾਰਟੀ ਕਮ ਜ਼ਿਲ੍ਹਾ ਭੂਮੀ ਗ੍ਰਹਿਣ ਅਫ਼ਸਰ ਦੇ ਬੈਂਕ ਖਾਤਿਆਂ ਤੋਂ ਕੀਤੇ ਗਏ ਸਨ। ਫਿਰ ਵੱਖ-ਵੱਖ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰ ਕੇ ਫ਼ੰਡਾਂ ਨੂੰ ਬੰਦ ਕਰ ਦਿਤਾ ਗਿਆ।

ਈਡੀ ਨੇ ਕਿਹਾ ਕਿ ਸੁਮਿਤ ਕੁਮਾਰ ਨੇ ਅਪਣੇ ਸਾਥੀਆਂ ਨਾਲ ਜਾਅਲੀ ਦਸਤਾਵੇਜ਼ਾਂ ਅਤੇ ਆਰ.ਟੀ.ਜੀ.ਐਸ. ਫਾਰਮ ਬਣਾ ਕੇ ਦਸਤਖ਼ਤ ਕਰਨ ਵਾਲੇ ਦੀ ਜਾਣਕਾਰੀ ਤੋਂ ਬਿਨਾਂ ਕੈਲਾ ਕਮ ਡੀ.ਐਲ.ਏ.ਓ. ਦੇ ਖਾਤਿਆਂ ਤੋਂ ਫ਼ੰਡ ਟ੍ਰਾਂਸਫਰ ਕਰਨ ਵਿਚ ਕਾਮਯਾਬ ਰਹੇ।  ਏਜੰਸੀ ਨੇ ਦੋਸ਼ ਲਾਇਆ, "ਉਸ ਨੇ ਸਹੀ ਤਸਦੀਕ ਤੋਂ ਬਿਨਾਂ ਭੁਗਤਾਨ ਪ੍ਰਾਪਤ ਕਰਨ ਵਿਚ ਅਪਣੇ ਅਹੁਦੇ ਦੀ ਦੁਰਵਰਤੋਂ ਕੀਤੀ।" ਸੁਮਿਤ ਕੁਮਾਰ ਅਤੇ ਉਸ ਦੀ ਪਤਨੀ ਦੇ ਬੈਂਕ ਖਾਤਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਕਰੋੜਾਂ ਰੁਪਏ ਦੇ ਲੈਣ-ਦੇਣ ਉਨ੍ਹਾਂ ਦੀ ਆਮਦਨ ਦੇ ਸਰੋਤ ਤੋਂ ਜ਼ਿਆਦਾ ਹਨ।