photo
ਪੰਚਕੂਲਾ : ਪੰਚਕੂਲਾ ਦੇ ਘੱਗਰ ਨਦੀ ਵਿਚ ਪੈਰ ਫਿਸਲਣ ਕਾਰਨ ਇੱਕ ਨੌਜੁਆਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜੁਆਨ ਦਾ ਨਾਂ ਯੋਗੇਸ਼ ਕੁਮਾਰ ਹੈ ਅਤੇ ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜੁਆਨ ਪੰਚਕੂਲਾ ਦੇ ਪਿੰਡ ਜੁਲਮ ਗੜ੍ਹ ਦੇ ਮਕਾਨ ਨੰਬਰ 566 ਵਿਚ ਅਪਣੇ ਪ੍ਰਵਾਰ ਨਾਲ ਰਹਿੰਦਾ ਸੀ।
ਮ੍ਰਿਤਕ ਦੇ ਭਰਾ ਵਿਪਨ ਨੇ ਦਸਿਆ ਕਿ ਮੇਰੇ ਮ੍ਰਿਤਕ ਭਰਾ ਦੇ ਤਿੰਨ ਬੱਚੇ ਹਨ। ਜਿਸ ਵਿਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਪੰਚਕੂਲਾ ਦੇ ਏ.ਸੀ.ਪੀ. ਹੈੱਡ ਕੁਆਟਰ ਸੁਰਿੰਦਰ ਕੁਮਾਰ, ਚੰਡੀਮੰਦਰ ਦੇ ਐੱਸ.ਐੱਚ.ਓ. ਲਲਿਤ ਕੁਮਾਰ ਅਤੇ ਚੰਡੀਮੰਦਰ ਥਾਣੇ ਦੇ ਜਾਂਚ ਅਧਿਕਾਰੀ ਸੂਰਜਮਲ ਮੌਕੇ 'ਤੇ ਪੁੱਜੇ। ਚੰਡੀਮੰਦਰ ਦੇ ਐੱਸ.ਐੱਚ.ਓ. ਥਾਣਾ ਲਲਿਤ ਕੁਮਾਰ ਨੇ ਦਸਿਆ ਕਿ ਮ੍ਰਿਤਕ ਦੇਹ ਨੂੰ ਸੈਕਟਰ 6 ਦੇ ਹਸਪਤਾਲ ਭੇਜ ਦਿਤਾ ਗਿਆ ਹੈ। ਅੱਜ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪ੍ਰਵਾਰ ਨੂੰ ਸੌਂਪ ਦਿਤੀ ਜਾਵੇਗੀ।