ਇਮਾਨਦਾਰੀ ਦੀ ਮਿਸਾਲ! ਕੈਬ ਵਿਚ ਫ਼ੋਨ ਭੁੱਲਿਆ ਵਿਅਕਤੀ; ਵਾਪਸ ਕਰਨ ਲਈ ਹੋਟਲ ਪਹੁੰਚਿਆ ਡਰਾਈਵਰ
ਤਾਰੀਫ਼ ਕਰਦਿਆਂ ਵਿਅਕਤੀ ਨੇ ਕਿਹਾ, ‘ਉਨ੍ਹਾਂ ਦੀਆਂ ਰਗਾਂ ਵਿਚ ਇਮਾਨਦਾਰੀ ਹੈ’
ਨਵੀਂ ਦਿੱਲੀ: ਅੱਜ ਦੇ ਸਮੇਂ ਵਿਚ ਇਮਾਨ ਨੂੰ ਬੇਈਮਾਨ ਹੋਣ 'ਚ ਬਹੁਤੀ ਦੇਰ ਨਹੀਂ ਲੱਗਦੀ, ਥੋੜ੍ਹੇ ਜਿਹੇ ਲਾਲਚ ਵਿਚ ਹੀ ਲੋਕਾਂ ਦਾ ਇਮਾਨ ਡਗਮਗਾ ਜਾਂਦਾ ਹੈ। ਅੱਜ ਕੱਲ੍ਹ ਇਮਾਨਦਾਰੀ ਦੀਆਂ ਖ਼ਬਰਾਂ ਬਹੁਤ ਘੱਟ ਮਿਲਦੀਆਂ ਹਨ ਪਰ ਇਕ ਕੈਬ ਡਰਾਈਵਰ ਨੇ ਸਾਬਤ ਕਰ ਦਿਤਾ ਕਿ ਇਮਾਨਦਾਰੀ ਅਜੇ ਖ਼ਤਮ ਨਹੀਂ ਹੋਈ। ਸੋਸ਼ਲ ਮੀਡੀਆ ’ਤੇ ਇਸ ਕੈਬ ਡਰਾਈਵਰ ਦੀ ਕਾਫੀ ਤਾਰੀਫ਼ ਹੋ ਰਹੀ ਹੈ।
ਇਹ ਵੀ ਪੜ੍ਹੋ: ਪੁਲਿਸ ਹਿਰਾਸਤ 'ਚ ਔਰਤ ਦੀ ਕੁੱਟਮਾਰ ਦਾ ਮਾਮਲਾ: ਪੁਲਿਸ ਨੂੰ ਬਰਖ਼ਾਸਤ AIG ਆਸ਼ੀਸ਼ ਕਪੂਰ ਦਾ ਮਿਲਿਆ 3 ਦਿਨ ਦਾ ਰਿਮਾਂਡ
ਦਰਅਸਲ ਹੀਰਾਲਾਲ ਮੰਡਲ ਕੈਬ ਡਰਾਈਵਰ ਦੀ ਕਾਰ ਵਿਚ ਇਕ ਵਿਵੇਕ ਨਾਂਅ ਦੇ ਵਿਅਕਤੀ ਦਾ ਫੋਨ ਰਹਿ ਗਿਆ। ਇਹ ਦੇਖ ਕੇ ਹੀਰਾਲਾਲ ਦੇ ਮਨ ਵਿਚ ਲਾਲਚ ਨਹੀਂ ਆਇਆ ਸਗੋਂ ਉਹ ਫ਼ੋਨ ਵਾਪਸ ਕਰਨ ਲਈ ਖੁਦ ਉਨ੍ਹਾਂ ਦੇ ਹੋਟਲ ਪਹੁੰਚ ਗਿਆ।
ਇਹ ਵੀ ਪੜ੍ਹੋ: ਸਰਕਾਰ ਨੇ ਸਬਸਿਡੀ ਵਾਲੇ ਟਮਾਟਰ ਦੀ ਕੀਮਤ ਘਟਾਈ 70 ਰੁਪਏ
ਟਵਿਟਰ ’ਤੇ ਇਕ ਯੂਜ਼ਰ ਨੇ ਇਸ ਦੀ ਕਹਾਣੀ ਸਾਂਝੀ ਕਰਦਿਆਂ ਲਿਖਿਆ, “ਅਸੀਂ ਦਿੱਲੀ ਏਅਰਪੋਰਟ ਤੋਂ ਕੱਲ੍ਹ ਸ਼ਾਮ ਮੇਰੂ ਕੈਬਸ ਬੁੱਕ ਕੀਤੀ। ਮੇਰੇ ਸਾਥੀ ਵਿਵੇਕ ਦਾ ਫੋਨ ਗੱਡੀ ਵਿਚ ਹੀ ਰਹਿ ਗਿਆ, ਸਾਡੇ ਕੋਲ ਡਰਾਈਵਰ ਦਾ ਨੰਬਰ ਨਹੀਂ ਸੀ। ਅਸੀਂ ਫ਼ੋਨ ਵਾਪਸ ਮਿਲਣ ਦੀਆਂ ਸਾਰੀਆਂ ਉਮੀਦਾਂ ਛੱਡ ਦਿਤੀਆਂ ਸੀ ਪਰ ਜਦੋਂ ਕੈਬ ਡਰਾਈਵਰ ਫ਼ੋਨ ਵਾਪਸ ਕਰਨ ਲਈ ਖੁਦ ਹੋਟਲ ਪਹੁੰਚਿਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ”।
ਇਹ ਵੀ ਪੜ੍ਹੋ: ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ
ਯੂਜ਼ਰ ਨੇ ਕੈਬ ਡਰਾਈਵਰ ਦੀ ਤਾਰੀਫ਼ ਕਰਦਿਆਂ ਦਸਿਆ ਕਿ ਉਸ ਨੇ ਇਸ ਤੋਂ ਪਹਿਲਾਂ ਇਕ ਵਿਦੇਸ਼ੀ ਯਾਤਰੀ ਦਾ ਸਾਮਾਨ ਵੀ ਵਾਪਸ ਕੀਤਾ ਸੀ। ਉਨ੍ਹਾਂ ਕਿਹਾ, “ਹੀਰਾਲਾਲ ਦੀਆਂ ਰਗਾਂ ਵਿਚ ਇਮਾਨਦਾਰੀ ਹੈ”। 18 ਜੁਲਾਈ ਨੂੰ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ 'ਤੇ ਸ਼ੇਅਰ ਕੀਤੀ ਗਈ ਇਸ ਪੋਸਟ 'ਚ ਲੋਕ ਕਾਫੀ ਦਿਲਚਸਪੀ ਲੈ ਰਹੇ ਹਨ। ਇਸ ਪੋਸਟ ਨੂੰ 2 ਲੱਖ ਤੋਂ ਵੱਧ ਵਿਊਜ਼ ਮਿਲ ਚੁਕੇ ਹਨ। ਇਸ ਦੇ ਨਾਲ ਹੀ ਕਰੀਬ 2 ਹਜ਼ਾਰ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਇਸ ਤੋਂ ਇਲਾਵਾ ਯੂਜ਼ਰਸ ਇਸ 'ਤੇ ਕਮੈਂਟ ਕਰਕੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ।