ਨਵੀਂ ਦਿੱਲੀ- ਬਾਰਿਸ਼ ਅਤੇ ਹੜ੍ਹ ਨਾਲ ਪਹਾੜੀ ਖੇਤਰ ਵਿਚ ਭਾਰੀ ਨੁਕਸਾਨ ਹਿਆ ਹੈ। ਉੱਤਰਾਖੰਡ ਦੇ ਤਰਕਾਸ਼ੀ ਵਿਚ ਬੱਦਲ਼ ਫਟਣ ਨਾਲ ਨਦੀਆਂ ਦਾ ਪਾਣੀ ਬਾਹਰ ਆ ਗਿਆ ਅਤੇ ਨਦੀਆਂ ਦੇ ਕਿਨਾਰਿਆਂ ਤੇ ਜੋ ਵੀ ਪਿੰਡ ਸਨ ਉਹਨਾਂ ਲਈ ਹਾਈ ਅਲਰਟ ਜਾਰੀ ਕੀਤੇ ਗਏ ਹਨ।
ਸਕੂਲ, ਕਾਲਜ ਆਦਿ ਵੀ ਬੰਦ ਕਰ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਦੀਆਂ ਕੁੱਝ ਵੀਡੀਓਸ ਸ਼ੋਸ਼ਲ ਮੀਡੀਆ ਤੇ ਸਾਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਉੱਥੋਂ ਦੇ ਹਲਾਤਾ ਤੋਂ ਚੰਗੀ ਤਰ੍ਹਾਂ ਜਾਣੂ ਕਰਵਾ ਰਹੀਆਂ ਹਨ।
ਉੱਤਰਾਕੰਡ ਵਿਚ ਹੁਣ ਤੱਕ ਬਾਰਿਸ਼ ਦੀ ਵਜ੍ਹਾਂ ਨਾਲ 35 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਅੱਗੇ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਉੱਤਰਾਖੰਡ ਦੇ ਪੌੜੀ, ਉੱਤਰਕਾਸ਼ੀ, ਨੈਨੀਤਾਲ, ਦੇਹਰਾਦੂਨ, ਚਮੇਲੀ ਦੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ।
ਉੱਤਰਾਖੰਡ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਹਲਾਤ ਬੇਕਾਬੂ ਹੁੰਦੇ ਜਾ ਰਹੇ ਹਨ।
ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਕੁਲੂ-ਮਨਾਲੀ ਦੇ ਵਿਚਕਾਰ ਦਾ ਹਾਈਵੇਅ ਢਹਿ ਗਿਆ ਹੈ। ਇਸ ਤੋਂ ਇਲਾਵਾ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ਤੇ ਵੀ ਪਹਾੜ ਢਹਿਣ ਦੀ ਖ਼ਬਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।