ਕਟਹਿਰੇ 'ਚ ਸਰਕਾਰ : ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਨੇ ਦੇਸ਼ ਦੀ ਰੋਜ਼ੀ-ਰੋਟੀ 'ਤੇ ਗ੍ਰਹਿਣ ਲਾਇਆ

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਅਤੇ ਹੁਣ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ।

ਉਨ੍ਹਾਂ ਟਵਿਟਰ 'ਤੇ ਕਿਹਾ, 'ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਨੇ ਨੌਕਰੀਆਂ ਗਵਾਈਆਂ ਹਨ। ਦੋ ਕਰੋੜ ਪਰਵਾਰਾਂ ਦਾ ਭਵਿੱਖ ਅੰਧਕਾਰ ਵਿਚ ਹੈ। ਫ਼ੇਸਬੁਕ 'ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾਉਣ ਨਾਲ ਬੇਰੁਜ਼ਗਾਰੀ ਅਤੇ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ।'

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸੇ ਵਿਸ਼ੇ 'ਤੇ ਕਿਹਾ, 'ਹੁਣ ਸਚਾਈ ਜਗ ਜ਼ਾਹਰ ਹੈ। ਕੇਵਲ ਅਪ੍ਰੈਲ-ਜੁਲਾਈ 2020 ਵਿਚ 1.90 ਕਰੋੜ ਨੌਕਰੀਪੇਸ਼ਾ ਲੋਕਾਂ ਦੀ ਨੌਕਰੀ ਗਈ। ਇਕੱਲੇ ਜੁਲਾਈ ਮਹੀਨੇ ਵਿਚ 50 ਲੱਖ ਨੌਕਰੀਆਂ ਗਈਆਂ। ਖੇਤੀ ਅਤੇ ਨਿਰਮਾਣ ਖੇਤਰ ਵਿਚ 41 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ।

ਭਾਜਪਾ ਨੇ ਦੇਸ਼ ਦੀ ਰੋਜ਼ੀ-ਰੋਟੀ 'ਤੇ ਗ੍ਰਹਿਣ ਲਾਇਆ।' ਰਾਹੁਲ ਨੇ ਜਿਸ ਖ਼ਬਰ ਦਾ ਹਵਾਲਾ ਦਿਤਾ ਉਸ ਮੁਤਾਬਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਪ੍ਰੈਲ ਤੋਂ ਹੁਣ ਤਕ 1.89 ਕਰੋੜ ਲੋਕਾਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ। ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕੌਨਮੀ ਦੇ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ। ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਯਾਨੀ ਜੁਲਾਈ ਵਿਚ ਲਗਭਗ 50 ਲੱਖ ਲੋਕਾਂ ਨੇ ਨੌਕਰੀ ਗਵਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।