MP: CM ਸ਼ਿਵਰਾਜ ਦਾ ਐਲਾਨ, 1 ਨਵੰਬਰ ਤੋਂ 89 ਬਲਾਕਾਂ ’ਚ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

CM ਸ਼ਿਵਰਾਜ ਨੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਿਹਾ, ਤੁਹਾਨੂੰ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਹੈ।

MP CM Shivraj Chouhan

 

ਜਬਲਪੁਰ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chouhan) ਨੇ ਆਪਣੇ ਸੂਬੇ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਮੱਧ ਪ੍ਰਦੇਸ਼ ਸਥਾਪਨਾ ਦਿਵਸ ਵਜੋਂ 89 ਆਦਿਵਾਸੀ ਬਲਾਕਾਂ ਵਿਚ ਘਰ-ਘਰ ਰਾਸ਼ਨ ਪਹੁੰਚਾਉਣਗੇ। ਸ਼ਿਵਰਾਜ ਸਿੰਘ ਚੌਹਾਨ ਨੇ ਆਦਿਵਾਸੀ ਸਮਾਜ (Tribal Community) ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਇਟਾਵਾ 'ਚ ਸਾਬਕਾ ਵਿਧਾਇਕ ਦਾ ਕਾਫਲੇ ਦੀ ਪਲਟੀ ਕਾਰ, ਇਕ ਨੌਜਵਾਨ ਦੀ ਮੌਤ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਬਲਪੁਰ ਵਿਚ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਹੋਏ ਅਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਮਾਣ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ, “ਆਦਿਵਾਸੀ ਸਮਾਜ ਲਈ ਕੰਮ ਸਿਰਫ਼ ਭਾਜਪਾ ਸਰਕਾਰ ਹੀ ਕਰ ਰਹੀ ਹੈ। ਜਦੋਂ ਅਟਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ, ਤਾਂ ਪਹਿਲੀ ਵਾਰ ਕਬਾਇਲੀ ਭਾਈਚਾਰੇ ਲਈ ਮੰਤਰਾਲਾ ਬਣਾਇਆ ਗਿਆ ਸੀ।”

ਇਹ ਵੀ ਪੜ੍ਹੋ: ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਜਲਦ ਹੋ ਸਕਦਾ ਹੈ ਐਲਾਨ 

ਇਸ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਆਦਿਵਾਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਿਰਫ਼ 200-300 ਰੁਪਏ ਦੇ ਵਜ਼ੀਫੇ ਦਿੱਤੇ ਗਏ ਸਨ। ਇਸ ਸਕਾਲਰਸ਼ਿਪ ਦੀ ਰਾਸ਼ੀ ਭਾਜਪਾ ਸਰਕਾਰ ਨੇ ਵਧਾ ਕੇ 1200-1300 ਰੁਪਏ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਬਾਇਲੀ ਭਾਈਚਾਰੇ ਦੀ ਗੁਆਚੀ ਪਛਾਣ ਵਾਪਸ ਲਿਆਉਣ ਦਾ ਸੰਕਲਪ ਲਿਆ ਹੈ ਅਤੇ ਅਸੀਂ ਉਨ੍ਹਾਂ ਦੇ ਇਸ ਸੁਪਨੇ ਨੂੰ ਸੱਚ ਕਰਾਂਗੇ।