ਪੰਜਾਬ 'ਆਪ' ਵੱਲੋਂ ਲੋਕ ਸਭਾ ਚੋੋਣਾਂ ਲਈ 5 ਉਮੀਦਵਾਰਾਂ ਦਾ ਐਲਾਨ, 3 ਨਾਮ ਗੁਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਅਖਾੜਾ ਹੁਣ ਤੋਂ ਹੀ ਭਖਾਉਂਦਿਆਂ ਪੰਜਾਬ ‘ਚ 5 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਣ ਕਰ ਦਿੱਤਾ ਹੈ।ਪਾਰਟੀ ਨੇ ਸਾਲ 2019 ‘ਚ ...

AAP

ਚੰਡੀਗੜ੍ਹ (ਸਸਸ) :- ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਅਖਾੜਾ ਹੁਣ ਤੋਂ ਹੀ ਭਖਾਉਂਦਿਆਂ ਪੰਜਾਬ ‘ਚ 5 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਣ ਕਰ ਦਿੱਤਾ ਹੈ।ਪਾਰਟੀ ਨੇ ਸਾਲ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਗਵੰਤ ਮਾਨ ਸਣੇ 5 ਉਮੀਦਵਾਰਾਂ ਦਾ ਨਾਂ ਫਾਈਨਲ ਕਰ ਦਿੱਤਾ ਹੈ।ਇਨ੍ਹਾਂ ਉਮੀਦਵਾਰਾਂ 'ਚ ਭਗਵੰਤ ਮਾਨ ਤੇ ਸਾਧੂ ਸਿੰਘ ਆਪਣੇ ਮੋਜੂਦਾ ਹੱਲਕਿਆਂ ਯਾਨੀ ਕਿ ਸੰਗਰੂਰ ਅਤੇ ਫਰੀਦਕੋਟ ਤੋਂ ਚੋਣ ਲੜਨਗੇ ਹਾਲਾਂਕਿ ਬਾਕੀ ਤਿੰਨ ਉਮੀਦਵਾਰਾਂ ਦੇ ਨਾਵਾਂ ਨੂੰ ਉਜ਼ਾਗਰ ਨਹੀਂ ਕੀਤਾ ਗਿਆ ਹੈ। 

ਪਾਰਟੀ ਦੀ ਕੋਰ ਕਮੇਟੀ ਦੇ ਮੁਖੀ ਅਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ 5 ਉਮੀਦਵਾਰ ਚੁਣ ਲਏ ਗਏ ਹਨ ਪਰ ਅਜੇ ਉਨ੍ਹਾਂ ਦੇ ਨਾਂਅ ਜ਼ਾਹਰ ਨਹੀਂ ਕੀਤੇ ਜਾ ਸਕਦੇ ਪਰ ਭਗਵੰਤ ਮਾਨ ਤੇ ਸਾਧੂ ਸਿੰਘ ਆਪੋ-ਆਪਣਿਆਂ ਹਲਕਿਆਂ ਤੋਂ ਹੀ ਚੋਣ ਲੜਨਗੇ।ਪਾਰਟੀ ਨੇ ਹਾਲ ਈ ‘ਚ ਐਲਾਣ ਕੀਤਾ ਸੀ ਕਿ ਸਾਰੇ 13 ਉਮੀਦਵਾਰਾਂ ਦਾ ਐਲਾਨ ਇਕ ਮਹੀਨੇ ਦੇ ਅੰਦਰ ਕਰ ਦਿੱਤਾ ਜਾਵੇਗਾ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਗਰੂਰ ਦੇ ਜੰਮਪਲ ਹਨ ਅਤੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਇਸ ਹਲਕੇ 'ਚ ਕੰਮ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪਾਰਟੀ ਦਾ ਇਹ ਫੈਸਲਾ ਪ੍ਰਵਾਨ ਹੈ। ਜ਼ਿਕਰਯੋਗ ਹੈ ਕਿ ਅਮ ਆਦਮੀ ਪਾਰਟੀ ਨੇ ਜਿਨ੍ਹਾਂ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਣ ਕੀਤਾ ਹੈ

ਉਨ੍ਹਾਂ ਨੇ ਪਿੱਛਲੀਆਂ ਲੋਕ ਸਭਾ ਚੋਣਾਂ ਆਪਣੀਆਂ ਸੀਟਾਂ ਤੋਂ ਵੱਡੀ ਜਿੱਤ ਹਾਸਿਲ ਕੀਤੀ ਹੋਈ ਹੈ।ਸ਼ਾਇਦ ਇਸੇ ਆਧਾਰ ਨੂੰ ਵੇਖਦਿਆਂ ਹੁਣ ਇੱਕ ਵਾਰ ਫ਼ਿਰ ਪਾਰਟੀ ਨੇ ਉਹੀ ਚਿਹਰੇ ਦੁਬਾਰਾ ਉਨ੍ਹਾਂ ਥਾਵਾਂ ਤੋਂ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ।ਹਾਲਾਂਕਿ ਇਹ ਚਹਿਰੇ ਇਸ ਵਾਰ ਕੁੱਝ ਨਵਾਂ ਕਰ ਪਾਉਣੇ ਜਾ ਨਹੀਂ ਇਹ ਇੱਕ ਵੱਡਾ ਸਵਾਲ ਹੈ।