ਆਮ ਆਦਮੀ ਪਾਰਟੀ ਧੂੜ ਦੀ ਤਰ੍ਹਾਂ ਬੈਠ ਜਾਵੇਗੀ : ਬਿੱਟੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਖਾਤਮੇ ਦੀ ਕਗਾਰ 'ਤੇ ਹੈ। ਇਹ ਪਾਰਟੀ ਧੂੜ ਦੀ ਤਰ੍ਹਾਂ...

Ravneet Singh Bittu

ਚੰਡੀਗੜ੍ਹ :- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਖਾਤਮੇ ਦੀ ਕਗਾਰ 'ਤੇ ਹੈ। ਇਹ ਪਾਰਟੀ ਧੂੜ ਦੀ ਤਰ੍ਹਾਂ ਉੱਠੀ ਸੀ ਅਤੇ ਜਲਦੀ ਹੀ ਧੂੜ ਦੀ ਤਰ੍ਹਾਂ ਹੀ ਬੈਠ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਧੜਾ ਅਤੇ ਭਗਵੰਤ ਮਾਨ ਸਿੰਘ ਦਾ ਧੜਾ ਅਜੇ ਪੰਜਾਬ ਵਿਚ ਜ਼ਮੀਨ ਤਲਾਸ਼ ਰਿਹਾ ਹੈ। ਇਹ ਦੋਵੇਂ ਧੜੇ ਸੋਸ਼ਲ ਮੀਡੀਆ ਰਾਹੀਂ ਹੀ ਸਰਗਰਮ ਹਨ ਜਿਸ ਕਾਰਨ ਇਨ੍ਹਾਂ ਧੜਿਆਂ ਦਾ ਆਧਾਰ ਬਹੁਤ ਮਜ਼ਬੂਤ ਨਹੀਂ ਹੋਣਾ। ਜਲਦੀ ਹੀ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਨਾਮੋ ਨਿਸ਼ਾਨ ਹੀ ਖ਼ਤਮ ਹੋ ਜਾਵੇਗਾ। 

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਬਾਰੇ ਬਿੱਟੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਧਰਮ ਦਾ ਪੱਤਾ ਖੇਡਣ ਲਈ ਹੀ ਰਾਜੋਆਣਾ ਦੀ ਸਜ਼ਾ ਮੁਆਫ਼ੀ ਵਾਸਤੇ ਕੇਂਦਰ ਸਰਕਾਰ ਕੋਲ ਪਹੁੰਚ ਕਰ ਰਹੇ ਹਨ।ਬਲਵੰਤ ਸਿੰਘ ਰਾਜੋਆਣਾ ਹੁਣ ਵੀ ਕਾਨੂੰਨ ਨੂੰ ਨਹੀਂ ਮੰਨਦੇ ਅਤੇ ਕਹਿ ਰਹੇ ਹਨ ਕਿ ਬਾਹਰ ਜਾ ਕੇ ਵੀ ਉਹ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨਗੇ। ਅਜਿਹੇ ਬੰਦੇ ਦੀ ਸਜ਼ਾ ਮੁਆਫੀ ਬਿਲਕੁੱਲ ਵੀ ਨਹੀਂ ਹੋਣੀ ਚਾਹੀਦੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਬਿੱਟੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੂਰੀ ਰਿਪੋਰਟ ਟੇਬਲ 'ਤੇ  ਰੱਖੀ ਜਾਵੇਗੀ ਅਤੇ ਹਰ ਪੱਖ ਤੋਂ ਉਸ 'ਤੇ  ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ  ਹਰ ਪੱਖ ਤੋਂ ਇਨਸਾਫ਼ ਕੀਤਾ ਜਾਵੇਗਾ।