ਪੱਛਮ ਬੰਗਾਲ ਦਾ ਨਾਮ ਬਦਲਣਾ ਚਾਹੁੰਦੀ ਹੈ ਮਮਤਾ ਬੈਨਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਵੀ ਪਿਛਲੇ ਕੁੱਝ ਸਮੇਂ ਤੋਂ ਪੱਛਮ ਬੰਗਾਲ ਦਾ ਨਾਮ ਬਦਲ ਕੇ ‘ਬਾਂਗਲਾ’ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਹੁਣ ...

Mamata Banerjee

ਕੋਲਕਾਤਾ : (ਪੀਟੀਆਈ) ਪੱਛਮ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਵੀ ਪਿਛਲੇ ਕੁੱਝ ਸਮੇਂ ਤੋਂ ਪੱਛਮ ਬੰਗਾਲ ਦਾ ਨਾਮ ਬਦਲ ਕੇ ‘ਬਾਂਗਲਾ’ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਹੁਣ ਉਨ੍ਹਾਂ ਦੀ ਇਸ ਕੋਸ਼ਿਸ਼ ਵਿਚ ਦਿੱਕਤਾਂ ਆ ਸਕਦੀਆਂ ਹਨ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲਾ ਨੇ ਵਿਦੇਸ਼ ਮੰਤਰਾਲਾ ਨੂੰ ਖ਼ਤ ਲਿਖ ਕੇ ਇਸ ਉਤੇ ਅਪਣੀ ਚਿੰਤਾ ਜਤਾਈ ਹੈ। ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਨਵਾਂ ਨਾਮ ਸੁਣਨ ਵਿਚ ‘ਬੰਗਲਾਦੇਸ਼’ ਵਰਗਾ ਲਗਦਾ ਹੈ। ਅਜਿਹੇ ਵਿਚ ਅੰਤਰਰਾਸ਼ਟਰੀ ਮੰਚਾਂ 'ਤੇ ਦੋਹਾਂ ਦੇ ਨਾਮ ਵਿਚ ਫਰਕ ਕਰ ਪਾਉਣਾ ਬੇਹੱਦ ਮੁਸ਼ਕਲ ਹੋਵੇਗਾ।

ਬੰਗਲਾਦੇਸ਼ ਅਤੇ ਭਾਰਤ ਵਿਚ ਮਿਤਰਤਾ ਦੇ ਰਿਸ਼ਤੇ ਹਨ। ਸੂਤਰਾਂ ਦੇ ਮੁਤਾਬਕ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੱਛਮ ਬੰਗਾਲ ਦੇ ਪ੍ਰਸਤਾਵ 'ਤੇ ਅੱਗੇ ਵਧਣ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਦੀ ਰਾਏ ਮੰਗੀ ਗਈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਹਿਰ ਜਾਂ ਜਿਲ੍ਹੇ ਦਾ ਨਾਮ ਬਦਲਣ ਤੋਂ ਇਸ ਰਾਜ ਦਾ ਨਾਮ ਬਦਲਣ ਲਈ ਸੰਵਿਧਾਨਕ ਸੋਧ ਦੀ ਵੀ ਜ਼ਰੂਰਤ ਹੋਵੇਗੀ। ਇਸ ਪ੍ਰਕਿਰਿਆ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰਾਲਾ ਦੇ ਇਕ ਮੁੱਖ ਅਧਿਕਾਰੀ ਨੇ ਕਿਹਾ ਕਿ ਇਕ ਵਾਰ ਵਿਦੇਸ਼ ਮੰਤਰਾਲਾ ਤੋਂ ਪ੍ਰਕਿਰਿਆ ਮਿਲਣ ਤੋਂ ਬਾਅਦ,

ਸੋਧ ਲਈ ਕੈਬੀਨੇਟ ਦੇ ਸਾਹਮਣੇ ਪੇਸ਼ ਕਰਨ ਲਈ ਇਕ ਡਰਾਫਟ ਨੋਟ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਸੰਸਦ ਵਿਚ ਸੰਵਿਧਾਨ ਸੋਧ ਬਿਲ ਪੇਸ਼ ਕੀਤਾ ਜਾਵੇਗਾ ਅਤੇ ਉਸ ਨੂੰ ਮਨਜ਼ੂਰੀ ਦੀ ਜ਼ਰੂਰਤ ਪਵੇਗੀ। ਇਸ ਤੋਂ ਬਾਅਦ, ਇਸ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਅਧਿਕਾਰੀਆਂ ਨੇ 2010 - 11 ਵਿਚ ਉਡੀਸ਼ਾ ਦਾ ਨਾਮ ਬਦਲ ਕੇ ਉਡੀਸ਼ਾ ਕਰਨ ਦਾ ਵੀ ਉਦਾਹਰਣ ਦਿਤਾ। ਦੱਸ ਦਈਏ ਕਿ ਪੱਛਮ ਬੰਗਾਲ ਸਰਕਾਰ ਨੇ ਇਸ ਸਾਲ ਜੂਨ ਵਿਚ ਇਤਿਹਾਸਿਕ, ਸਭਿਆਚਾਰ ਅਤੇ ਰਾਜਨੀਤਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਜ ਦਾ ਨਾਮ ਬਦਲਣ ਦਾ ਪ੍ਰਸਤਾਵ ਪੇਸ਼ ਕੀਤਾ ਸੀ।

ਮਮਤਾ ਨੇ ਇਸ ਕਦਮ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਬੰਗਾਲ ਵਿਚ ‘ਪੱਛਮ’ ਸ਼ਬਦ ਬੰਗਾਲ ਦਾ ਈਸਟ ਬੰਗਾਲ (ਬਾਅਦ ਵਿਚ ਪੂਰਬ ਪਾਕਿਸਤਾਨ) ਅਤੇ ਆਜ਼ਾਦ ਭਾਰਤ ਦੇ ਪੱਛਮ ਬੰਗਾਲ ਸੂਬੇ ਵਿਚ ਡਿਵੀਜ਼ਨ ਦੀ ਯਾਦ ਦਿਵਾਉਂਦਾ ਹੈ। 2016 ਵਿਚ ਪੱਛਮ ਬੰਗਾਲ ਵਿਧਾਨ ਸਭਾ ਨੇ ਪੱਛਮ ਬੰਗਾਲ ਦਾ ਨਾਮ ਬਦਲ ਕੇ ਬੰਗਾਲੀ ਭਾਸ਼ਾ ਵਿਚ ਬਾਂਗਲਾ, ਇੰਗਲਿਸ਼ ਵਿਚ ਬੈਂਗਾਲ ਜਦੋਂ ਕਿ ਹਿੰਦੀ ਵਿਚ ਬੰਗਾਲ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ।

ਹਾਲਾਂਕਿ, ਗ੍ਰਹਿ ਮੰਤਰਾਲਾ ਨੇ ਇਹ ਕਹਿੰਦੇ ਹੋਏ ਇਤਰਾਜ਼ ਦਰਜ ਕਰਾਈ ਸੀ ਕਿ ਵੱਖ ਵੱਖ ਭਾਸ਼ਾਵਾਂ ਵਿਚ ਵੱਖ ਵੱਖ ਨਾਮ ਨਹੀਂ ਹੋਣੇ ਚਾਹੀਦੇ ਹਨ। ਬੈਨਰਜੀ ਨੇ ਇਹ ਵੀ ਪ੍ਰਸਤਾਵ ਦਿਤਾ ਸੀ ਕਿ ਨਾਮ ਬਦਲ ਕੇ ‘ਪੋਸ਼ਚਿਮ ਬਾਂਗੋ’ ਹੋਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਨੇ ਇਸ ਦਾ ਸਮਰਥਨ ਨਹੀਂ ਕੀਤਾ।