ਪਥਰੀ ਦੀ ਥਾਂ ਡਾਕਟਰ ਨੇ ਕੱਢੀ ਮਰੀਜ਼ ਦੀ ਕਿਡਨੀ, ਹੁਣ ਹਸਪਤਾਲ ਦੇਵੇਗਾ 11.23 ਲੱਖ ਰੁਪਏ ਦਾ ਮੁਆਵਜ਼ਾ
ਗੁਜਰਾਤ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਕ ਹਸਪਤਾਲ ਨੂੰ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ ਲਈ ਜੁਰਮਾਨਾ ਲਗਾਇਆ ਹੈ।
ਅਹਿਮਦਾਬਾਦ: ਗੁਜਰਾਤ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਕ ਹਸਪਤਾਲ ਨੂੰ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ ਲਈ ਜੁਰਮਾਨਾ ਲਗਾਇਆ ਹੈ। ਦਰਅਸਲ ਮਰੀਜ਼ ਨੂੰ ਕਿਡਨੀ ਦੀ ਪੱਥਰੀ ਕਢਵਾਉਣ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਹਸਪਤਾਲ ਦੇ ਡਾਕਟਰ ਨੇ ਉਸ ਦੀ ਕਿਡਨੀ ਹੀ ਕੱਢ ਦਿੱਤੀ, ਜਿਸ ਤੋਂ ਚਾਰ ਮਹੀਨੇ ਬਾਅਦ ਮਰੀਜ਼ ਦੀ ਮੌਤ ਹੋ ਗਈ।
ਹੋਰ ਪੜ੍ਹੋ: ਨਾਈਜੀਰੀਆ : ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ, ਘੱਟੋ ਘੱਟ 43 ਦੀ ਮੌਤ,ਜਾਂਚ ਜਾਰੀ
ਕਮਿਸ਼ਨ ਨੇ ਹਸਪਤਾਲ ਨੂੰ 11.23 ਲੱਖ ਮੁਆਵਜ਼ੇ ਵਜੋਂ ਦੇਣ ਦਾ ਫੈਸਲਾ ਸੁਣਾਇਆ ਹੈ। ਖਪਤਕਾਰ ਅਦਾਲਤ ਨੇ ਕਿਹਾ ਕਿ ਹਸਪਤਾਲ ਆਪਣੇ ਕਰਮਚਾਰੀ (ਇਸ ਕੇਸ ਵਿਚ ਕੰਮ ਕਰਨ ਵਾਲੇ ਡਾਕਟਰ) ਦੀ ਲਾਪਰਵਾਹੀ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਖਪਤਕਾਰ ਅਦਾਲਤ ਨੇ ਹਸਪਤਾਲ ਨੂੰ 2012 ਤੋਂ 7.5% ਵਿਆਜ ਦੇ ਨਾਲ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ।
ਹੋਰ ਪੜ੍ਹੋ: ਦੁਬਈ ਦੇ Madame Tussaud ਮਿਊਜ਼ੀਅਮ 'ਚ ਲੱਗਾ ਵਿਰਾਟ ਕੋਹਲੀ ਦਾ ਨਵਾਂ Wax Sculptures
ਮੀਡੀਆ ਰਿਪੋਰਟ ਅਨੁਸਾਰ ਗੁਜਰਾਤ ਤੋਂ ਸਾਹਮਣੇ ਆਏ ਇਸ ਮਾਮਲੇ ਵਿਚ ਖੇੜਾ ਜ਼ਿਲ੍ਹੇ ਦੇ ਵੰਘਰੋਲੀ ਪਿੰਡ ਦੇ ਦਵਿੰਦਰਭਾਈ ਰਾਵਲ ਨੇ ਕਮਰ ਦਰਦ ਅਤੇ ਯੂਰੀਨ ਪਾਸ ਕਰਨ ਵਿਚ ਮੁਸ਼ਕਿਲ ਹੋਣ ’ਤੇ ਬਾਲਾਸਿਨੋਰ ਕਸਬੇ ਦੇ ਕੇਐਮਜੀ ਜਨਰਲ ਹਸਪਤਾਲ ਦੇ ਡਾ. ਸ਼ਿਵੁਭਾਈ ਪਟੇਲ ਤੋਂ ਸਲਾਹ ਲਈ ਸੀ। ਮਈ 2011 ਵਿਚ ਉਹਨਾਂ ਦੇ ਖੱਬੇ ਗੁਰਦੇ ਵਿਚ 14 ਐਮਐਮ ਦੀ ਪਥਰੀ ਦਾ ਪਤਾ ਚੱਲਿਆ ਸੀ।
ਹੋਰ ਪੜ੍ਹੋ: ਕਿਸਾਨ ਇਸ ਵਾਰ ਵੀ ਕਾਲੀ ਦੀਵਾਲੀ ਮਨਾਉੁਣਗੇ?
ਰਾਵਲ ਨੂੰ ਵਧੀਆ ਇਲਾਜ ਲਈ ਦੂਜੇ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਪਰ ਉਸ ਨੇ ਉਸੇ ਹਸਪਤਾਲ ਵਿਚ ਸਰਜਰੀ ਕਰਾਉਣ ਦਾ ਫੈਸਲਾ ਕੀਤਾ। 3 ਸਤੰਬਰ 2011 ਨੂੰ ਉਹਨਾਂ ਦਾ ਓਪਰੇਸ਼ਨ ਕੀਤਾ ਗਿਆ ਸੀ। ਓਪਰੇਸ਼ਨ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਕਿ ਪਥਰੀ ਦੀ ਥਾਂ ਕਿਡਨੀ ਕੱਢਣੀ ਪਈ ਤਾਂ ਪਰਿਵਾਰ ਦੇ ਮੈਂਬਰ ਹੈਰਾਨ ਰਹਿ ਗਏ। ਡਾਕਟਰ ਨੇ ਕਿਹਾ ਕਿ ਇਹ ਮਰੀਜ਼ ਦੇ ਭਲੇ ਲਈ ਕੀਤਾ ਗਿਆ।
ਹੋਰ ਪੜ੍ਹੋ: ਸ਼੍ਰੀਨਗਰ ਦੇ ਲਾਲ ਚੌਕ ’ਤੇ 30 ਸਾਲਾਂ ’ਚ ਪਹਿਲੀ ਵਾਰ ਔਰਤਾਂ ਦੀ ਵੀ ਲਈ ਤਲਾਸ਼ੀ
ਇਸ ਤੋਂ ਬਾਅਦ ਮਰੀਜ਼ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹਨਾਂ ਨੇ 8 ਜਨਵਰੀ 2012 ਨੂੰ ਗੁਰਦੇ ਦੀਆਂ ਸਮੱਸਿਆਵਾਂ ਕਾਰਨ ਦਮ ਤੋੜ ਦਿੱਤਾ। ਹਸਪਤਾਲ ਦੀ ਲਾਪਰਵਾਹੀ ਤੋਂ ਬਾਅਦ ਮਰੀਜ਼ ਦੇ ਪਰਿਵਾਰ ਨੇ ਕੰਜ਼ਿਊਮਰ ਕੋਰਟ ਦਾ ਰੁਖ਼ ਕੀਤਾ, ਜਿਸ ਨੇ 2012 ਵਿਚ ਡਾਕਟਰ, ਹਸਪਤਾਲ ਅਤੇ ਯੂਨਾਇਟਡ ਇੰਡੀਆ ਬੀਮਾ ਕੰਪਨੀ ਨੂੰ ਡਾਕਟਰੀ ਲਾਪਰਵਾਹੀ ਲਈ ਪੀੜਤ ਪਰਿਵਾਰ ਨੂੰ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ।