ਸਬਰੀਮਾਲਾ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੀ ਸ਼ਰਨ 'ਚ ਪੁੱਜਾ ਦੇਵਾਸਮ ਬੋਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੋਰਡ ਨੇ ਦਾਖਲ ਕੀਤੀ ਗਈ ਅਪਣੀ ਪਟੀਸ਼ਨ ਵਿਚ ਕੋਰਟ ਨੂੰ ਕਿਹਾ ਕਿ ਬੋਰਡ ਦੇ ਕੋਲ ਲੋੜੀਂਦੇ ਬੁਨਿਆਦੇ ਢਾਂਚੇ ਦੀ ਕਮੀ ਹੈ, ਤੁਸੀਂ ਫੈਲਸਾ ਲਾਗੂ ਕਰਨ ਵਿਚ ਸਾਡੀ ਮਦਦ ਕਰੋ।

Devaswom board

ਨਵੀਂ ਦਿਲੀ,  ( ਪੀਟੀਆਈ ) : ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਚਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਅਪਣਾ ਫੈਸਲਾ ਸੁਣਾ ਦਿਤਾ ਸੀ। ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਲਾਗੂ ਨਹੀਂ ਹੋ ਪਾਇਆ। ਹੁਣ ਦੇਵਾਸਮ ਬੋਰਡ ਸਬਰੀਮਾਲਾ ਮੰਦਰ ਮਾਮਲੇ ਵਿਚ ਸੁਪਰੀਮ ਕੋਰਟ ਦੀ ਸ਼ਰਨ ਵਿਚ ਪਹੁੰਚ ਗਿਆ ਹੈ। ਬੋਰਡ ਨੇ ਦਾਖਲ ਕੀਤੀ ਗਈ ਅਪਣੀ ਪਟੀਸ਼ਨ ਵਿਚ ਕੋਰਟ ਨੂੰ ਕਿਹਾ ਕਿ ਬੋਰਡ ਦੇ ਕੋਲ ਲੋੜੀਂਦੇ ਬੁਨਿਆਦੇ ਢਾਂਚੇ ਦੀ ਕਮੀ ਹੈ,

ਇਸ ਲਈ ਤੁਸੀਂ ਇਹ ਫੈਲਸਾ ਲਾਗੂ ਕਰਨ ਵਿਚ ਸਾਡੀ ਮਦਦ ਕਰੋ। ਸ਼ਹਿਰ ਭਰ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਵਿਰੁਧ ਲੋਕ ਹਿੰਸਾ ਅਤੇ ਪ੍ਰਦਰਸ਼ਨ ਕਰ ਰਹੇ ਹਨ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ 28 ਸਤੰਬਰ ਨੂੰ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਸੀ ਕਿ ਮੰਦਰ ਵਿਚ 10 ਤੋਂ 50 ਸਾਲ ਤੱਕ ਦੀ ਉਮਰ ਦੀ ਕੋਈ ਵੀ ਔਰਤ ਦਰਸ਼ਨਾਂ ਲਈ ਜਾ ਸਕਦੀ ਹੈ।

ਪਰ ਮੰਦਰ ਕਮੇਟੀ ਦੇ ਕਰਮਚਾਰੀ ਅਤੇ ਹੋਰ ਹਿੰਦੂ ਸੰਗਠਨ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ ਕਾਰਨ ਸੁਪਰੀਮ ਕੋਰਟ ਵੱਲੋਂ ਲਾਗੂ ਕੀਤੇ ਗਏ ਫੈਸਲੇ ਅਧੀਨ 10 ਤੋਂ 50 ਸਾਲ ਤੱਕ ਦੀ ਕੋਈ ਵੀ ਔਰਤ ਅਜੇ ਤੱਕ ਮੰਦਰ ਅੰਦਰ ਦਾਖਲ ਨਹੀਂ ਹੋ ਸਕੀ ਹੈ। ਬੀਤੇ ਦਿਨ ਤਿਰੂਵੰਨਤਪੁਰਮ ਸਥਿਤ ਮੁਖ ਮੰਤਰੀ ਪਿਨਾਰਾਈ ਵਿਜਯਨ ਦੇ ਅਧਿਕਾਰਕ ਘਰ ਤੇ ਭਾਜਪਾ ਅਤੇ ਕਾਂਗਰਸ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਵੀ ਕੀਤਾ।