ਅਗਲੇ ਸਾਲ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਰੇਲਵੇ ਯਾਤਰੀਆਂ ਲਈ ਆ ਰਹੀ ਹੈ ਵੱਡੀ ਖ਼ੁਸ਼ਖ਼ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਦਾ ਕਹਿਣਾ ਹੈ ਕਿ ਜਿਨਾਂ ਰੇਲਗੱਡੀਆਂ ਵਿਚ ਮਹੀਨੇ ਵਿਚ ਔਸਤਨ 50 ਫ਼ੀ ਸਦੀ ਸੀਟਾਂ ਘੱਟ ਭਰਦੀਆਂ ਹਨ। ਉਨਾਂ ਵਿਚ 6 ਮਹੀਨੇ ਦੇ ਲਈ ਫਲੇਕਸੀ ਫੇਅਰ ਹਟਾ ਦਿਤਾ ਜਾਵੇਗਾ।

Rajdhani Express

ਨਵੀਂ ਦਿੱਲੀ,  ( ਭਾਸ਼ਾ ) : ਭਾਰਤੀ ਰੇਲਵੇ ਨੇ ਰਾਜਧਾਨੀ, ਸ਼ਤਾਬਦੀ ਅਤੇ ਦੂਰੰਤੋ ਐਕਸਪ੍ਰੈਸ ਜਿਹੀਆਂ ਪ੍ਰੀਮੀਅਮ ਗੱਡੀਆਂ ਵਿਚ ਪ੍ਰਯੋਗ ਦੇ ਤੌਰ ਤੇ ਫਲੇਕਸੀ ਫੇਅਰ ਯੋਜਨਾ ਨੂੰ ਮਾਰਚ 2019 ਵਿਚ ਹਟਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਦਾ ਕਹਿਣਾ ਹੈ ਕਿ ਜਿਨਾਂ ਰੇਲਗੱਡੀਆਂ ਵਿਚ ਮਹੀਨੇ ਵਿਚ ਔਸਤਨ 50 ਫ਼ੀ ਸਦੀ ਸੀਟਾਂ ਘੱਟ ਭਰਦੀਆਂ ਹਨ। ਉਨਾਂ ਵਿਚ 6 ਮਹੀਨੇ ਦੇ ਲਈ ਫਲੇਕਸੀ ਫੇਅਰ ਹਟਾ ਦਿਤਾ ਜਾਵੇਗਾ। ਹਾਲਾਂਕਿ ਅਜਿਹਾ ਕਰਨ ਨਾਲ ਸਰਕਾਰੀ ਖਜਾਨੇ 'ਤੇ ਬਹੁਤ  ਅਸਰ ਪਵੇਗਾ। ਪਿਛਲੇ ਵਿੱਤੀ ਸਾਲ ਦੌਰਾਨ ਭਾਰਤੀ ਰੇਲਵੇ ਨੇ ਫਲੇਕਸੀ ਫੇਅਰ ਨਾਲ 800 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਰਲੇਵੇ ਨੇ 15 ਰੇਲਗੱਡੀਆਂ ਤੋਂ ਫਲੇਕਸੀ ਫੇਅਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਤਾ ਹੈ। ਇੰਨਾਂ ਵਿਚ ਕਾਲਕਾ-ਨਵੀਂ ਦਿੱਲੀ, ਨਵੀਂ ਦਿੱਲੀ-ਲੁਧਿਆਣਾ ਅਤੇ ਡਿਬਰੂਗੜ-ਗੁਵਾਹਾਟੀ ਸ਼ਤਾਬਦੀ ਟ੍ਰੇਨਾਂ ਸ਼ਾਮਲ ਹਨ। ਜਿੰਨਾ ਟ੍ਰੇਨਾਂ ਵਿਚ ਮਹੀਨੇ ਵਿਚ ਔਸਤਨ 50 ਤੋਂ 75 ਫ਼ੀ ਸਦੀ ਸੀਟਾਂ ਹੀ ਭਰਦੀਆਂ ਹਨ ਉਨ੍ਹਾਂ ਤੋਂ ਵੀ ਫਲੇਕਸੀ ਫੇਅਰ 6 ਮਹੀਨੇ ਲਈ ਹਟਾ ਲਿਆ ਜਾਵੇਗਾ। ਫਰਵਰੀ, ਮਾਰਚ ਅਤੇ ਅਪ੍ਰੈਲ, ਤਿੰਨ ਮਹੀਨੇ ਦੇ ਲਈ 12020 ਰਾਂਚੀ-ਹਾਵੜਾ ਸ਼ਤਾਬਦੀ, 12278 ਪੂਰੀ-ਹਾਵੜਾ ਸ਼ਤਾਬਦੀ ਐਕਸਪ੍ਰੈਸ ਅਤੇ 12453 ਰਾਂਚੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਟ੍ਰੇਨ ਤੋਂ ਵੀ ਫਲੇਕਸੀ ਫੇਅਰ ਹਟਾਇਆ ਜਾਵੇਗਾ।

15 ਤੋਂ 31 ਮਾਰਚ 2019 ਤੱਕ ਹਾਵੜਾ-ਨਿਊ ਜਲਪਾਈਗੂੜੀ ਸ਼ਤਾਬਦੀ ਐਕਸਪ੍ਰੈਸ ( 12041 ) ਅਤੇ ਨਿਊ ਜਲਪਾਈਗੁੜੀ-ਹਾਵੜਾ ਸ਼ਤਾਬਦੀ ( 12042) ਤੋਂ ਫਲੇਕਸੀ ਫੇਅਰ ਹਟਾ ਲਿਆ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੈਪ ਨੂੰ 1.5 ਗੁਣਾ ਤੋਂ ਘਟਾ ਕੇ 1.4 ਕੀਤਾ ਜਾਵੇਗਾ। ਦੱਸ ਦਈਏ ਕਿ ਫਲੇਕਸੀ ਫੇਅਰ ਅਧੀਨ ਟ੍ਰੇਨਾਂ ਵਿਚ ਜਿਵੇਂ-ਜਿਵੇਂ ਸੀਟਾਂ ਭਰਦੀਆਂ ਜਾਂਦੀਆਂ ਹਨ,

ਉਨਾਂ ਦੇ ਕਿਰਾਏ ਵਿਚ ਵਾਧਾ ਹੁੰਦਾ ਜਾਂਦਾ ਹੈ। ਰੇਲਵੇ ਮੁਤਾਬਕ 2ਏਸੀ, 3 ਏਸੀ ਅਤੇ ਏਸੀ ਚੇਅਰ ਕਾਰ ਵਿਚ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਸਾਰੀਆਂ ਟ੍ਰੇਨਾਂ ਵਿਚ ਫਲੇਕਸੀ ਫੇਅਰ ਦੇ ਨਾਲ ਅੰਤਮ ਕਿਰਾਏ ਵਿਚ 20 ਫ਼ੀ ਸਦੀ ਦੀ ਸ਼੍ਰੇਣੀਬੱਧ ਛੋਟ ਦਿਤੀ ਜਾਵੇਗੀ।