ਚੋਣਵੀਆਂ ਟਿਕਟਾਂ ਉਤੇ ਛੋਟ ਦੇ ਰਿਹੈ ਭਾਰਤੀ ਰੇਲਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰੇਲ 53 ਵੱਖ-ਵੱਖ ਸ਼੍ਰੇਣੀਆਂ ਲਈ ਕਿਰਾਏ ਵਿਚ ਛੋਟ ਦਿੰਦੀ ਹੈ। ਇਸ ਦੇ ਤਹਿਤ 10 ਤੋਂ 100 ਫ਼ੀ ਸਦੀ ਤੱਕ ਦੀ ਛੋਟ ਮਿਲਦੀ ਹੈ। ਟਿਕਟ ਵਿਚ ਛੋਟ ਸੀਨੀਅਰ ...

Indian Railways

ਨਵੀਂ ਦਿੱਲੀ : (ਭਾਸ਼ਾ) ਭਾਰਤੀ ਰੇਲ 53 ਵੱਖ-ਵੱਖ ਸ਼੍ਰੇਣੀਆਂ ਲਈ ਕਿਰਾਏ ਵਿਚ ਛੋਟ ਦਿੰਦੀ ਹੈ। ਇਸ ਦੇ ਤਹਿਤ 10 ਤੋਂ 100 ਫ਼ੀ ਸਦੀ ਤੱਕ ਦੀ ਛੋਟ ਮਿਲਦੀ ਹੈ। ਟਿਕਟ ਵਿਚ ਛੋਟ ਸੀਨੀਅਰ ਨਾਗਰਿਕਾਂ,  ਵਿਕਲਾਂਗ, ਮਰੀਜ਼ਾਂ, ਵਿਦਿਆਰਥੀਆਂ, ਵਿਧਵਾ ਦੇ ਨਾਲ - ਨਾਲ ਹੋਰ ਸ਼੍ਰੇਣੀਆਂ ਸ਼ਾਮਿਲ ਹਨ। ਟਿਕਟ ਵਿਚ ਛੋਟ ਪਾਉਣ ਲਈ ਰਿਜ਼ਰਵੇਸ਼ਨ ਫ਼ਾਰਮ ਵਿਚ ਹੀ ਵਿਕਲਪ ਦਿਤਾ ਜਾਂਦਾ ਹੈ।

ਉਥੇ ਹੀ, ਆਈਆਰਸੀਟੀਸੀ ਦੇ ਜ਼ਰੀਏ ਆਨਲਾਈਨ ਟਿਕਟ ਲੈਣ ਸਮੇਂ ਵੀ ਛੋਟ ਦੇ ਕੁੱਝ ਸ਼੍ਰੇਣੀਆਂ ਲਈ ਵਿਕਲਪ ਦਿਤਾ ਰਹਿੰਦਾ ਹੈ ਪਰ ਸਾਰੀਆਂ 53 ਸ਼੍ਰੇਣੀਆਂ ਦਾ ਵਿਕਲਪ ਨਹੀਂ ਰਹਿੰਦਾ ਹੈ। ਇਸ ਦੇ ਲਈ ਭਾਰਤੀ ਰੇਲਵੇ ਦੇ ਰਿਜ਼ਰਵੇਸ਼ਨ ਕਾਊਂਟਰ ਉਤੇ ਹੀ ਜਾਣਾ ਪੈਂਦਾ ਹੈ। ਭਾਰਤੀ ਰੇਲਵੇ ਦੇ ਮੁਤਾਬਕ, ਇਕ ਵਾਰ 'ਚ ਹੀ ਇਕ ਹੀ ਤਰ੍ਹਾਂ ਦੀ ਛੋਟ ਦਾ ਵਿਕਲਪ ਯਾਤਰੀ ਨੂੰ ਦਿਤਾ ਜਾਂਦਾ ਹੈ। ਕੋਈ ਵੀ ਯਾਤਰੀ ਇਕ ਵਾਰ ਵਿਚ ਦੋ ਤਰ੍ਹਾਂ ਦੀ ਛੋਟ ਦੀ ਵਰਤੋਂ ਨਹੀਂ ਕਰ ਸਕਦਾ ਹੈ। 

ਛੋਟ ਸਿਰਫ਼ ਮੇਲ, ਐਕਸਪ੍ਰੈਸ, ਰਾਜਧਾਨੀ, ਸ਼ਤਾਬਦੀ ਆਦਿ ਦੇ ਕਿਰਾਏ 'ਤੇ ਦਿਤੀ ਜਾਂਦੀ ਹੈ। ਯਾਤਰੀ ਟ੍ਰੇਨ,  ਸੁਪਰਫਾਸਟ ਸਰਚਾਰਜ, ਜੀਐਸਟੀ ਉਤੇ ਛੋਟ ਨਹੀਂ ਮਿਲਦੀ ਹੈ। ਯਾਤਰਾ ਦੀ ਘੱਟੋ-ਘੱਟ ਦੂਰੀ ਦੇ ਆਧਾਰ 'ਤੇ ਕੁੱਝ ਛੋਟ ਦਿਤੀ ਜਾਂਦੀ ਹੈ। ਛੋਟ ਵਾਲੀ ਟਿਕਟ ਨੂੰ ਪੈਸੇ ਦੇ ਕੇ ਉੱਚ ਸ਼੍ਰੇਣੀ ਦੀ ਟਿਕਟ ਵਿਚ ਨਹੀਂ ਬਦਲਵਾਇਆ ਜਾ ਸਕਦਾ ਹੈ। 

ਸੀਜ਼ਨ ਟਿਕਟ, ਸਰਕੂਲਰ ਜਰਨੀ ਟਿਕਟ ਅਤੇ ਸਪੀਡ ਐਕਸਪ੍ਰੈਸ ਅਤੇ ਹਮਸਫਰ ਐਕਸਪ੍ਰੈਸ ਵਰਗੀ ਰੇਲਗੱਡੀਆਂ ਵਿਚ ਛੋਟ ਨਹੀਂ ਮਿਲਦੀ ਹੈ। ਜਦੋਂ ਟਿਕਟ ਆਨਲਾਈਨ ਅਤੇ ਰਿਜ਼ਰਵੇਸ਼ਨ ਕਾਊਂਟਰ ਤੋਂ ਖਰੀਦਿਆ ਜਾਂਦਾ ਹੈ, ਉਦੋਂ ਹੀ ਉਸ ਉਤੇ ਛੋਟ ਮਿਲਦੀ ਹੈ। ਰੇਲਗੱਡੀ ਵਿਚ ਯਾਤਰਾ ਦੌਰਾਨ ਟਿਕਟ ਲੈਣ ਉਤੇ ਕਿਸੇ ਤਰ੍ਹਾਂ ਦੀ ਛੋਟ ਨਹੀਂ ਮਿਲਦੀ ਹੈ।