ਡੁੱਬਦਾ ਰਿਹਾ ਲੜਕਾ ਪਰ ਦੋਸਤਾਂ ਨੇ ਬਚਾਉਣ ਦੀ ਬਜਾਏ ਉਸ ਦੀ ਰਿਕਾਰਡਿੰਗ ਕਰਨਾ ਸਹੀ ਸਮਝਿਆ
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲੜਕਾ ਨਦੀ ਵਿਚ ਡੁੱਬਦਾ ਹੋਇਆ ਦਿਖਈ ਦੇ ਰਿਹਾ ਹੈ।
ਬੰਗਲੁਰੂ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲੜਕਾ ਨਦੀ ਵਿਚ ਡੁੱਬਦਾ ਹੋਇਆ ਦਿਖਈ ਦੇ ਰਿਹਾ ਹੈ। ਉੱਥੇ ਹੀ ਉਸ ਦੇ ਦੋਸਤ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੇ ਡੁੱਬਣ ਦੀ ਵੀਡੀਓ ਬਣਾ ਰਹੇ ਹਨ। ਲੜਕੇ ਨੇ ਖੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਖੀਰ ਵਿਚ ਉਸ ਦੀ ਮੌਤ ਹੋ ਗਈ। ਜਦੋਂ ਇਹ ਵੀਡੀਓ ਸਾਹਮਣੇ ਆਇਆ ਤਾਂ ਘਟਨਾ ਬਾਰੇ ਲੋਕਾਂ ਨੂੰ ਵੀ ਪਤਾ ਚੱਲਿਆ।
ਇਹ ਘਟਨਾ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਦੀ ਹੈ। 16 ਨਵੰਬਰ ਦੀ ਸ਼ਾਮ ਕਰੀਬ 10 ਲੜਕਿਆਂ ਦਾ ਗਰੁੱਪ ਨਦੀ ਵਿਚ ਨਹਾਉਣ ਗਿਆ ਸੀ। ਇਸ ਗਰੁੱਪ ਦੇ ਇਕ ਲੜਕੇ ਨੂੰ ਤੈਰਨਾ ਨਹੀਂ ਆਉਂਦਾ ਸੀ। ਲੜਕੇ ਦਾ ਨਾਂਅ ਜ਼ਾਫਰ ਅਯੁਬ ਸੀ। ਉਸ ਦੀ ਉਮਰ 22 ਸਾਲ ਸੀ। ਜਾਫਰ ਅਪਣੇ ਇਕ ਦੋਸਤ ਨਾਲ ਨਦੀ ਵਿਚ ਕੁੱਦ ਗਿਆ। ਉਸ ਦਾ ਦੋਸਤ ਤਾਂ ਸੁਰੱਖਿਅਤ ਬਾਹਰ ਨਿਕਲ ਗਿਆ ਪਰ ਥੋੜੀ ਦੇਰ ਬਾਅਦ ਜ਼ਾਫਰ ਡੁੱਬਣ ਲੱਗਿਆ।
ਵੀਡੀਓ ਵਿਚ ਦਿਖ ਰਿਹਾ ਹੈ ਕਿ ਇਕ ਦੋਸਤ ਤਲਾਬ ਦੇ ਕੰਢੇ ਖੜ੍ਹਾ ਹੋ ਕੇ ਜ਼ਾਫਰ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦਾ ਰਿਹਾ। ਪਰ ਉਹ ਉਸ ਨੂੰ ਬਚਾ ਨਹੀਂ ਸਕਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ। ਪੁਲਿਸ ਨੇ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜ਼ਾਫਰ ਅਪਣੇ ਮਾਤਾ-ਪਿਤਾ ਦਾ ਇਕਲੌਤਾ ਲੜਕਾ ਸੀ। ਸਾਰੇ ਪਰਿਵਾਰ ਦਾ ਖਰਚਾ ਉਹ ਇਕੱਲਾ ਹੀ ਕਰਦਾ ਸੀ। ਇਸ ਤਰ੍ਹਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸੈਲਫੀ ਲੈਂਦੇ ਹੋਏ ਜਾਂ ਟਿਕ-ਟਾਕ ‘ਤੇ ਵੀਡੀਓ ਬਣਾਉਂਦੇ ਹੋਏ ਕਈ ਨੌਜਵਾਨ ਮੌਤ ਦਾ ਸ਼ਿਕਾਰ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।