ਨਹਿਰੂ-ਗਾਂਧੀ ਪਰਿਵਾਰ ਦੀਆਂ ਵਧੀਆਂ ਮੁਸ਼ਕਲਾਂ, ਪ੍ਰਸ਼ਾਸਨ ਨੇ ਭੇਜਿਆ ਨੋਟਿਸ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਯੂਪੀ ਵਿਚ ਸਥਿਤ ਜੱਦੀ ਘਰ ‘ਆਨੰਦ ਭਵਨ’ ‘ਤੇ ਕਰੋੜਾਂ ਰੁਪਏ ਦਾ ਟੈਕਸ ਬਕਾਇਆ ਹੈ।

Anand Bhawan gets Rs 4.35 crore tax notice

ਲਖਨਊ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਯੂਪੀ ਵਿਚ ਸਥਿਤ ਜੱਦੀ ਘਰ ‘ਆਨੰਦ ਭਵਨ’ ‘ਤੇ ਕਰੋੜਾਂ ਰੁਪਏ ਦਾ ਟੈਕਸ ਬਕਾਇਆ ਹੈ। ਇਸ ਸਬੰਧ ਵਿਚ ਪ੍ਰਯਾਗਰਾਜ ਨਗਰ ਨਿਗਮ ਨੇ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਦੇ ਜ਼ਰੀਏ ਆਨੰਦ ਭਵਨ ਦਾ ਸੰਚਾਲਨ ਕੀਤਾ ਜਾਂਦਾ ਹੈ। ਪ੍ਰਯਾਗਰਾਜ ਨਗਰ ਨਿਗਮ ਨੇ ਆਨੰਦ ਭਵਨ, ਸਵਰਾਜ ਭਵਨ ਅਤੇ ਜਵਾਹਰ ਪਲੈਨੀਟੇਰੀਅਮ ‘ਤੇ 4.44 ਕਰੋੜ ਰੁਪਏ ਬਕਾਇਆ ਹਾਊਸ ਟੈਕਸ ਲਈ ਨੋਟਿਸ ਭੇਜਿਆ ਹੈ।

ਪ੍ਰਯਾਗਰਾਜ ਨਗਰ ਨਿਗਮ ਦਾ ਕਹਿਣਾ ਹੈ ਕਿ ਆਨੰਦ ਭਵਨ ਅਤੇ ਉਸ ਦੇ ਨਾਲ ਜੁੜੀਆਂ ਇਮਾਰਤਾਂ ਦੀ ਵਪਾਰਕ ਵਰਤੋਂ ਕਾਰਨ ਉਹਨਾਂ ਦਾ ਟੈਕਸ ਵਧਿਆ ਹੈ ਅਤੇ ਇਸ ਦਾ ਨੋਟਿਸ ਭੇਜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਯਾਗਰਾਜ ਨਗਰ ਨਿਗਮ ਦੇ ਚੀਫ਼ ਟੈਕਸ ਅਫਸਰ ਪੀਕੇ ਮਿਸ਼ਰਾ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਉਹਨਾਂ ਨੇ ਆਨੰਦ ਭਵਨ, ਸਵਰਾਜ ਭਵਨ ਅਤੇ ਜਵਾਹਰ ਪਲੈਨੀਟੇਰੀਅਮ ਨੂੰ ਹਾਊਸ ਟੈਕਸ ਦਾ ਨੋਟਿਸ ਭੇਜਿਆ ਹੈ।

ਉੱਥੇ ਹੀ ਇਸ ਦੇ ਜਵਾਬ ਵਿਚ ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ (ਨਵੀਂ ਦਿੱਲੀ) ਵੱਲੋਂ ਇਕ ਚਿੱਠੀ ਭੇਜੀ ਗਈ ਹੈ। ਇਸ ਚਿੱਠੀ ਵਿਚ ਕੁੱਲ ਬਕਾਇਆ ਅਤੇ ਵਿਸਥਾਰ ਸਰਵੇ ਰਿਪੋਰਟ ਮੁਹੱਈਆ ਕਰਵਾਉਣ ਬਾਰੇ ਕਿਹਾ ਗਿਆ ਹੈ। ਇਕ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਪ੍ਰਯਾਗਰਾਜ ਦੀ ਮੇਅਰ ਅਭਿਲਾਸ਼ਾ ਗੁਪਤਾ ਨੇ ਦੱਸਿਆ ਹੈ ਕਿ ਇਸ ਸਬੰਧੀ ਸਮੀਖਿਆ ਲਈ ਕਿਹਾ ਗਿਆ ਹੈ। ਮਾਮਲੇ ਨਾਲ ਜੁੜੀਆਂ ਫਾਈਲਾਂ ਅਤੇ ਕਈ ਦਸਤਾਵੇਜ਼ਾਂ ਦੀ ਸਮੀਖਿਆ ਕਰਕੇ ਅੱਗੇ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਅਨੰਦ ਭਵਨ ਪੰਡਤ ਜਵਾਹਰ ਲਾਲ ਨਹਿਰੂ ਦਾ ਜੱਦੀ ਘਰ ਹੈ। ਇਕ ਜ਼ਮਾਨੇ ਵਿਚ ਇਹ ਥਾਂ ਸੁਤੰਤਰਤਾ ਅੰਦੋਲਨ ਦੇ ਸਭ ਤੋਂ ਵੱਡੇ ਗੜ੍ਹ ਵਜੋਂ ਜਾਣੀ ਜਾਂਦੀ ਸੀ। ਪਿਛਲੇ ਦਿਨੀਂ ਇਕ ਰਿਪੋਰਟ ਆਈ ਸੀ ਕਿ ਦਹਾਕਿਆਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ ਇਸ ਭਵਨ ਵਿਚ ਹੁਣ ਲੋਕਾਂ ਦੀ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਇਸ ਭਵਨ ਨੂੰ ਦੇਖਣ ਵਾਲਿਆਂ ਦੀ ਗਿਣਤੀ ਹੁਣ ਅੱਧੀ ਰਹਿ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।