ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੌਡਸੇ ਨੂੰ ਅੱਜ ਦੇ ਦਿਨ ਦਿੱਤੀ ਗਈ ਸੀ ਫ਼ਾਂਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੱਥੂ ਰਾਮ ਗੌਡਸੇ ਦੇ ਨਾਲ ਨਾਰਾਇਣ ਆਪਟੇ ਨੂੰ ਵੀ ਹੋਈ ਸੀ ਫ਼ਾਂਸੀ

File Photo

ਨਵੀਂ ਦਿੱਲੀ:  ਨੱਥੂ ਰਾਮ ਗੌਡਸੇ ਨੂੰ ਅੱਜ 15 ਨਵੰਬਰ ਦੇ ਦਿਨ ਸਾਲ 1949 ਵਿਚ ਮਹਾਤਮਾਂ ਗਾਂਧੀ ਦੀ ਹੱਤਿਆ ਕਰਨ ਦਾ ਦੋਸ਼ ਸਾਬਤ ਹੋਣ 'ਤੇ ਫ਼ਾਂਸੀ ਦਿੱਤੀ ਗਈ ਸੀ। ਇਸ ਤੋਂ ਬਾਅਦ ਜੇਲ੍ਹ ਦੇ ਵਿਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

30 ਜਨਵਰੀ 1948 ਨੂੰ ਸ਼ਾਮ ਪੰਜ ਵੱਜ ਕੇ 15 ਮਿੰਟ 'ਤੇ ਗਾਂਧੀ ਜੀ ਬਿਰਲਾ ਹਾਊਸ ਵਿਚ ਪ੍ਰਾਥਨਾ ਸਥਾਨ ਵੱਲ ਜਾ ਰਹੇ ਸਨ ਉਦੋਂ ਹੀ ਨੱਥੂਰਾਮ ਗੌਡਸੇ ਨੇ ਆਪਣੀ ਪਿਸਤੌਲ ਨਾਲ ਤਿੰਨ ਗੋਲੀਆਂ ਮਹਾਤਮਾਂ ਗਾਂਧੀ 'ਤੇ ਚਲਾ ਦਿੱਤੀਆਂ ਸਨ। ਮਹਾਤਮਾਂ ਗਾਂਧੀ ਦੀ ਹੱਤਿਆ ਦਾ ਮੁੱਕਦਮਾ 17 ਮਈ 1948 ਨੂੰ ਲਾਲ ਕਿਲ੍ਹੇ ਵਿਚ ਨੱਥੂ ਰਾਮ ਗੌਡਸੇ ਅਤੇ ਹੋਰ ਸੱਤ ਮੁਲਜ਼ਮਾਂ ਵਿਰੁੱਧ ਸ਼ੁਰੂ ਹੋਇਆ ਸੀ। ਇਸ ਮੁਕੱਦਮੇ ਨੂੰ ਰੇਕਸ ਬਨਾਮ ਨੱਥੂਰਾਮ ਅਤੇ ਹੋਰ ਨਾਮਾਂ ਨਾਲ ਜਾਣਿਆਂ ਜਾਣ ਲੱਗਿਆ ਸੀ। ਮੁੱਕਦਮੇ ਦੇ ਜੱਜ ਆਤਮਾਚਰਣ ਸਨ। ਜਿਸ ਅਦਾਲਤ ਵਿਚ ਇਹ ਮੁੱਕਦਮਾ ਚੱਲ ਰਿਹਾ ਸੀ ਉਸ ਕਮਰੇ ਵਿਚ ਲੰਬੇ ਚੋੜੇ ਸੁੱਰਖਿਆ ਕਰਮੀ ਤੈਨਾਤ ਸਨ। ਅਦਾਲਤ ਦੇ ਅੰਦਰ ਵਕੀਲ ਜਾਂ ਅਦਾਲਤ ਕਰਮਚਾਰੀ ਨੂੰ ਤਲਾਸ਼ੀ ਦੇ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਸੀ।   

ਪੂਰੀ ਸੁਣਵਾਈ ਤੋਂ ਬਾਅਦ 10 ਫਰਵਰੀ 1949 ਨੂੰ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਮਹਾਤਮਾਂ ਗਾਂਧੀ ਦੀ ਹੱਤਿਆ ਦੇ ਦੋਸ਼ ਹੇਠ ਨੱਥੂਰਾਮ ਗੌਡਸੇ ਅਤੇ ਨਾਰਾਇਣ ਆਪਟੇ ਨੂੰ ਮੋਤ ਦੀ ਸਜ਼ਾ ਦਿੱਤੀ ਗਈ। ਬਾਕੀ ਦੋਸ਼ੀਆਂ ਨੂੰ ਉੱਮਰ ਭਰ ਲਈ ਦੇਸ਼ ਨਿਕਾਲਾ (ਕਾਲਾ ਪਾਣੀ ਦੀ ਸਜ਼ਾ) ਦਿੱਤੀ ਗਈ ਅਤੇ ਅੱਜ ਦੇ ਦਿਨ ਹੀ ਨੱਥੂਰਾਮ ਗੌਡਸੇ  ਅਤੇ ਨਾਰਾਇਣ ਆਪਟੇ ਨੂੰ ਫ਼ਾਂਸੀ 'ਤੇ ਲਟਕਾਇਆ ਗਿਆ ਸੀ।