ਮੱਧ–ਵਰਗ ਨੂੰ ਸਰਕਾਰ ਛੇਤੀ ਦੇ ਸਕਦੀ ਹੈ ਤੋਹਫਾ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ !
ਕੇਂਦਰ ਸਰਕਾਰ ਦੇਸ਼ ਦੇ ਮੱਧ–ਵਰਗ ਲਈ ‘ਆਯੁਸ਼ਮਾਨ’ ਜਿਹੀ ਸਿਹਤ ਸੇਵਾ ਯੋਜਨਾ ਲਿਆ ਸਕਦੀ ਹੈ। ਇਹ ਨਵੀਂ ਵਿਵਸਥਾ ਭਵਿੱਖ ’ਚ ਅਜਿਹੇ ਲੋਕਾਂ ਲਈ ਹੋ ਸਕਦੀ ਹੈ,
ਨਵੀਂ ਦਿੱਲੀ : ਕੇਂਦਰ ਸਰਕਾਰ ਦੇਸ਼ ਦੇ ਮੱਧ–ਵਰਗ ਲਈ ‘ਆਯੁਸ਼ਮਾਨ’ ਜਿਹੀ ਸਿਹਤ ਸੇਵਾ ਯੋਜਨਾ ਲਿਆ ਸਕਦੀ ਹੈ। ਇਹ ਨਵੀਂ ਵਿਵਸਥਾ ਭਵਿੱਖ ’ਚ ਅਜਿਹੇ ਲੋਕਾਂ ਲਈ ਹੋ ਸਕਦੀ ਹੈ, ਜੋ ਮੌਜੂਦਾ ਦੌਰ ਵਿੱਚ ਕਿਸੇ ਵੀ ਸਰਕਾਰੀ ਸਿਹਤ ਪ੍ਰਣਾਲੀ ਦੇ ਘੇਰੇ 'ਚ ਨਹੀਂ ਆਉਂਦਾ।ਨੀਤੀ ਆਯੋਗ ਨੇ ਕੱਲ੍ਹ ਸੋਮਵਾਰ ਨੂੰ ਵਿਸਤ੍ਰਿਤ ਰੂਪ–ਰੇਖਾ ਜਾਰੀ ਕੀਤੀ। ਆਯੋਗ ਮੁਤਾਬਕ ਇਸ ਨਵੀਂ ਸਿਹਤ ਪ੍ਰਣਾਲੀ ਵਿੱਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜੋ ‘ਆਯੁਸ਼ਮਾਨ ਭਾਰਤ’ ਯੋਜਨਾ ਦੇ ਘੇਰੇ ਵਿੱਚ ਹੈ। ਪਿੱਛੇ ਜਿਹੇ ਸ਼ੁਰੂ ਹੋਈ ਇਸ ਯੋਜਨਾ ਦੇ ਘੇਰੇ ਵਿੱਚ ਕੁੱਲ ਆਬਾਦੀ ਦਾ 40 ਫ਼ੀ ਸਦੀ ਆਉਂਦਾ ਹੈ।
ਇਹ ਉਹ ਗ਼ਰੀਬ ਲੋਕ ਹਨ, ਜੋ ਖ਼ੁਦ ਸਿਹਤ ਯੋਜਨਾ ਲੈਣ ਦੀ ਹਾਲਤ ਵਿੱਚ ਨਹੀ਼ ਹਨ। ਇਸ ਯੋਜਨਾ ਨਾਲ ਮੱਧ ਵਰਗ ਦੇ ਕਰੋੜਾਂ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ। ‘ਬਲਾਕ ਨਿਰਮਾਣ–ਸੁਧਾਰ ਲਈ ਸੰਭਾਵੀ ਮਾਰਗ’ ਦੇ ਨਾਂਅ ਨਾਲ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਇਹ ਰਿਪੋਰਟ ਨੀਤੀ ਆਯੋਗ ਦੇ ਉੱਪ–ਚੇਅਰਮੈਨ ਰਾਜੀਵ ਕੁਮਾਰ ਤੇ ਬਿਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ ਦੇ ਉੱਪ–ਚੇਅਰਮੈਨ ਬਿਲ ਗੇਟਸ ਨੇ ਜਨਤਕ ਕੀਤੀ ਹੈ। ਨੀਤੀ ਆਯੋਗ ਦੇ ਸਿਹਤ ਮਾਮਲਿਆਂ ਨਾਲ ਜੁੜੇ ਸਲਾਹਕਾਰ ਆਲੋਕ ਕੁਮਾਰ ਨੇ ਕਿਹਾ ਕਿ ਦੇਸ਼ ਦੀ ਲਗਭਗ 50 ਫ਼ੀ ਸਦੀ ਆਬਾਦੀ ਕਿਸੇ ਵੀ ਜਨਤਕ ਸਿਹਤ ਵਿਵਸਥਾ ਨਾਲ ਨਹੀਂ ਜੁੜੀ।
ਅਜਿਹੇ ਹਾਲਾਤ ਵਿੱਚ ਉਨ੍ਹਾਂ ਤੋਂ ਮਾਮੂਲੀ ਰਕਮ ਲੈ ਕੇ ਇੱਕ ਨਵੀਂ ਪ੍ਰਣਾਲੀ ਤਿਆਰ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਵਿੱਚ ਮੱਧ ਵਰਗ ਉੱਤੇ ਗ਼ੌਰ ਕੀਤਾ ਗਿਆ ਹੈ। ਨੀਤੀ ਆਯੋਗ ਦੇ ਉੱਪ–ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਸਾਡਾ ਦ੍ਰਿਸ਼ਟੀਕੋਣ ‘ਤੰਦਰੁਸਤ ਭਾਰਤ’ ਦਾ ਹੈ ਤੇ ਸਾਰਿਆਂ ਲਈ ਮਿਆਰੀ ਸਿਹਤ ਲਈ ਸਾਨੂੰ ਸਿਹਤ ਸੇਵਾ ਦੇ ਹਰ ਮੋਰਚੇ ’ਤੇ ਸਿਹਤ ਸਵਾ ਦੀ ਡਿਲੀਵਰੀ ਵਿਵਸਥਾ ਵਿੱਚ ਨਿਜੀ ਤੇ ਜਨਤਕ ਦੋਵੇਂ ਪੱਧਰਾਂ ਉੱਤੇ ਵਿਆਪਕ ਤਬਦੀਲੀ ਦੀ ਜ਼ਰੂਰਤ ਹੈ। ਇਸ ਰਿਪੋਰਟ ’ਚ ਭਵਿੱਖ ਦੀ ਸਿਹਤ ਪ੍ਰਣਾਲੀ ਦੇ ਮੁੱਖ ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਆਯੁਸ਼ਮਾਨ–ਭਾਰਤ ਤਹਿਤ ਕੁੱਲ ਆਬਾਦੀ ਦਾ 40 ਫ਼ੀ ਸਦੀ ਹੇਠਲੇ ਤਬਕਿਆਂ ਨੂੰ 5 ਲੱਖ ਰੁਪਏ ਤੱਕ ਦਾ ਬੀਮਾ–ਕਵਰ ਉਪਲਬਧ ਕਰਵਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।