ਇਸ ਵਜ੍ਹਾ ਕਰਕੇ ਸੌਦਾ ਸਾਧ ਨਾਲ ਮੁਲਾਕਾਤ ਨਹੀਂ ਕਰ ਪਾਵੇਗੀ ਹਨੀਪ੍ਰੀਤ
ਪੁਲਿਸ ਨੇ ਡੇਰੇ ਦੀ ਵੀ ਵੇਧਾ ਦਿੱਤੀ ਹੈ ਨਿਗਰਾਨੀ
ਚੰਡੀਗੜ੍ਹ: ਜ਼ਮਾਨਤ ਤੋਂ ਰਿਹਾ ਹੋ ਕੇ ਆਈ ਹਨੀਪ੍ਰੀਤ ਸੌਦਾ ਸਾਧ ਰਾਮ ਰਹੀਮ ਨਾਲ ਸੋਨਾਰੀਆ ਜੇਲ੍ਹ ਵਿਚ ਮੁਲਾਕਾਤ ਕਰਨਾ ਚਾਹੁੰਦੀ ਹੈ ਪਰ ਇਕ ਤੋਂ ਬਾਅਦ ਇਕ ਹਨਪ੍ਰੀਤ ਦੇ ਮੁਲਾਕਾਤ ਕਰਨ ਦੀ ਅਪੀਲ ਨੂੰ ਖਾਰਜ਼ ਕਰ ਦਿੱਤਾ ਗਿਆ ਹੈ। ਹਨੀਪ੍ਰੀਤ ਦੀ ਡੀਜੀ ਜੇਲ੍ਹ ਨੂੰ ਲਿਖੀ ਚਿੱਠੀ ਵੀ ਕੰਮ ਨਹੀਂ ਆਈ ਹੈ। ਸਿਰਸਾ ਪੁਲਿਸ ਨੇ ਦੋ ਵੱਡੀ ਵਜ੍ਹਾ ਦੱਸਦੇ ਹੋਏ ਹਨੀਪ੍ਰੀਤ ਅਤੇ ਸੌਦਾ ਸਾਧ ਦੀ ਮੁਲਾਕਾਤ ਨਾ ਕਰਾਏ ਜਾਣ ਦੀ ਗੱਲ ਕਹੀ ਹੈ।
ਸੁਨਾਰੀਆ ਜੇਲ੍ਹ ਪ੍ਰਸਾਸ਼ਨ ਨੇ ਹਨੀਪ੍ਰੀਤ ਦੀਆਂ ਦੋਣੇ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਗੱਲ ਜੇਲ੍ਹ ਡੀਜੀ ਤੱਕ ਪਹੁੰਚ ਗਈ। ਜਿਸ 'ਤੇ ਉਨ੍ਹਾਂ ਨੇ ਸਿਰਸਾ ਪੁਲਿਸ ਤੋਂ ਰਿਪੋਰਟ ਮੰਗੀ ਤਾਂ ਉਨ੍ਹਾਂ ਨੇ ਮੁਲਾਕਾਤ ਕਰਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਸੂਤਰਾਂ ਮੁਤਾਬਕ ਸਿਰਸਾ ਪੁਲਿਸ ਨੇ ਆਪਣੀ ਜਿਹੜੀ ਰਿਪੋਰਟ ਰੋਹਤਕ ਜੇਲ੍ਹ ਪ੍ਰਸਾਸ਼ਨ ਨੂੰ ਸੌਂਪੀ ਹੈ ਉਸ ਵਿਚ ਸਾਫ਼ ਕਿਹਾ ਹੈ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਮਿਲਣ ਨਾਲ ਸਿਰਸਾ ਦੀ ਕਾਨੂੰਨ ਸਥਿਤੀ ਵਿਗੜ ਸਕਦੀ ਹੈ। ਦੋਵੇਂ ਇਕ ਦੂਜੇ ਦੇ ਰਾਜਗਾਰ ਹਨ। ਅਜਿਹੇ ਵਿਚ ਜੇਕਰ ਇਹ ਦੋਣੋਂ ਮਿਲਣਗੇ ਤਾਂ ਕੋਈ ਵੱਡੀ ਸਾਜਿਸ਼ ਰਚੀ ਜਾ ਸਕਦੀ ਹੈ। ਇਸ ਦੇ ਚੱਲਦਿਆਂ ਹਨੀਪ੍ਰੀਤ ਅਤੇ ਸੌਦਾ ਸਾਧ ਰਾਮ ਰਹੀਮ ਦੀ ਮੁਲਾਕਾਤ ਦੇ ਲਈ ਆਗਿਆ ਨਹੀਂ ਦਿੱਤੀ ਗਈ ਹੈ।
ਹਨੀਪ੍ਰੀਤ ਦੇ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਡੇਰੇ ਅਤੇ ਸ਼ਾਹ ਸਤਨਾਮ ਪੁਰਾ ਤੱਕ ਜਾਣ ਵਾਲੀ ਸੜਕ 'ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਸਤਨਾਮ ਪੁਰਾ ਅਤੇ ਡੇਰੇ ਦੀ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਹਨੀਪ੍ਰੀਤ ਤੱਕ ਪਹੁੰਚਣ ਦੀ ਕੋਸਿਸ਼ ਨਾ ਕਰੇ। ਦੱਸਿਆ ਜਾਂਦਾ ਹੈ ਕਿ ਸ਼ਾਹ ਸਤਨਾਮ ਪੁਰਾ ਵਿਚ ਹਨੀਪ੍ਰੀਤ ਦਾ ਘਰ ਹੈ। ਉਹ ਇੱਥੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਨੀਪ੍ਰੀਤ ਇਕ ਵਾਰ ਫਿਰ ਡੇਰੇ ਦਾ ਪੂਰਾ ਕੰਟਰੋਲ ਆਪਣੇ ਹੱਥ ਵਿਚ ਲੈਣਾ ਚਾਹੁੰਦੀ ਹੈ।