ਪ੍ਰਧਾਨ ਮੰਤਰੀ ਨੇ ਆਪਣਾ 'ਗੁਨਾਹ' ਕਬੂਲਿਆ, ਹੁਣ ਸਜ਼ਾ ਦੇਣ ਦਾ ਸਮਾਂ ਹੈ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ - ਰਾਹੁਲ ਗਾਂਧੀ

PM has accepted his crime, time for people to punish him-Congress

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੂੰ ਸਰਕਾਰ ਦੇ ਹੰਕਾਰ ਦੀ ਹਾਰ ਅਤੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਜਨਤਕ ਤੌਰ 'ਤੇ ਆਪਣਾ 'ਗੁਨਾਹ' ਕਬੂਲ ਕਰ ਲਿਆ ਹੈ ਅਤੇ ਹੁਣ ਉਹ " ਉਹਨਾਂ ਨੂੰ 700 ਕਿਸਾਨਾਂ ਦੀ ਮੌਤ ਅਤੇ ਕਿਸਾਨਾਂ ਦੇ ਦਮਨਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ, ''ਮੋਦੀ ਜੀ ਨੇ ਅੱਜ ਜਨਤਕ ਤੌਰ 'ਤੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹੁਣ ਜ਼ੁਰਮ ਦੀ ਸਜ਼ਾ ਦੇਣ ਦਾ ਸਮਾਂ ਹੈ, ਦੇਸ਼ ਦੇ ਲੋਕ ਸਜ਼ਾ ਜ਼ਰੂਰ ਦੇਣਗੇ। ਜਿੰਨਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ, ਓਨਾ ਹੀ ਸਿਹਰਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਦੇ ਡਰ ਨੂੰ ਵੀ ਜਾਂਦਾ ਹੈ”।

PM ਮੋਦੀ ਦੇ ਇਰਾਦਿਆਂ ਅਤੇ ਬਦਲਦੇ ਰਵੱਈਏ 'ਤੇ ਯਕੀਨ ਕਰਨਾ ਮੁਸ਼ਕਿਲ ਹੈ- ਪ੍ਰਿਯੰਕਾ ਗਾਂਧੀ

ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਫੈਸਲੇ 'ਤੇ ਕਿਹਾ, "ਹੁਣ ਜਦੋਂ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ  ਤਾਂ ਅਚਾਨਕ ਤੁਹਾਨੂੰ ਇਸ ਦੇਸ਼ ਦੀ ਸੱਚਾਈ ਸਮਝ ਆਉਣ ਲੱਗ ਪਈ ਹੈ।"ਉਹਨਾਂ ਕਿਹਾ ਕਿ ਪੀਐਮ ਮੋਦੀ ਦੀ ਨੀਅਤ ਅਤੇ ਬਦਲਦੇ ਰਵੱਈਏ 'ਤੇ ਯਕੀਨ ਕਰਨਾ ਮੁਸ਼ਕਿਲ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ, "600 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ, 350 ਦਿਨਾਂ ਤੋਂ ਵੱਧ ਦਾ ਸੰਘਰਸ਼, ਮੋਦੀ ਜੀ ਤੁਹਾਡੇ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ, ਤੁਹਾਨੂੰ ਕੋਈ ਪਰਵਾਹ ਨਹੀਂ। ਤੁਹਾਡੀ ਪਾਰਟੀ ਦੇ ਆਗੂਆਂ ਨੇ ਕਿਸਾਨਾਂ ਦਾ ਅਪਮਾਨ ਕੀਤਾ ਅਤੇ ਉਹਨਾਂ ਨੂੰ ਅੱਤਵਾਦੀ ਕਿਹਾ, ਦੇਸ਼ ਧ੍ਰੋਹੀ, ਗੁੰਡਾ , ਦੰਗਾਕਾਰੀ ਕਿਹਾ। ਤੁਸੀਂ ਖੁਦ ਉਹਨਾਂ ਨੂੰ ਅੰਦੋਲਨਜੀਵੀ ਕਿਹਾ, ਉਹਨਾਂ 'ਤੇ ਲਾਠੀਆਂ ਬਰਸਾਈਆਂ ਗਈਆਂ,  ਉਹਨਾਂ ਨੂੰ ਗ੍ਰਿਫ਼ਤਾਰ ਕੀਤਾ”।

ਕਾਂਗਰਸ ਆਗੂ ਨੇ ਅੱਗੇ ਲਿਖਿਆ, "ਹੁਣ ਜਦੋਂ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ ਤਾਂ ਅਚਾਨਕ ਤੁਹਾਨੂੰ ਇਸ ਦੇਸ਼ ਦੀ ਸੱਚਾਈ ਸਮਝ ਵਿਚ ਆਉਣ ਲੱਗ ਪਈ ਹੈ ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ ਹੈ। ਇਹ ਦੇਸ਼ ਕਿਸਾਨਾਂ ਦਾ ਹੈ। ਕਿਸਾਨ ਇਸ ਦੇਸ਼ ਦਾ ਅਸਲੀ ਰਾਖਾ ਹੈ ਅਤੇ ਕੋਈ ਸਰਕਾਰ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਕੁਚਲ ਕੇ ਦੇਸ਼ ਨਹੀਂ ਚਲਾ ਸਕਦੀ”। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਤੁਹਾਡੇ ਇਰਾਦਿਆਂ ਅਤੇ ਤੁਹਾਡੇ ਬਦਲਦੇ ਰਵੱਈਏ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ।

ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ - ਰਾਹੁਲ ਗਾਂਧੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ਇਕ ਪੁਰਾਣੀ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ, “ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ। ਬੇਇਨਸਾਫ਼ੀ ਖਿਲਾਫ਼ ਇਹ ਜਿੱਤ ਮੁਬਾਰਕ ਹੋਵੇ। ਜੈ ਹਿੰਦ, ਜੈ ਹਿੰਦ ਕਿਸਾਨ”।

ਕਿਸਾਨਾਂ ਦੀ ਜਿੱਤ, ਹੰਕਾਰ ਦੀ ਹਾਰ: ਭੁਪੇਸ਼ ਬਘੇਲ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਨੂੰ ਕਿਸਾਨਾਂ ਦੀ ਜਿੱਤ ਅਤੇ ਹੰਕਾਰ ਦੀ ਹਾਰ ਦੱਸਿਆ ਹੈ।  ਉਹਨਾਂ ਕਿਹਾ, "ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਨਰਿੰਦਰ ਮੋਦੀ ਦਾ ਹੰਕਾਰ ਹਾਰ ਗਿਆ ਹੈ। ਭਾਜਪਾ ਆਗੂਆਂ ਵਲੋਂ ਕਿਸਾਨਾਂ ਨੂੰ ਕਦੇ ਠੱਗ, ਕਦੇ ਹੰਕਾਰੀ, ਕਦੇ ਚੀਨੀ, ਕਦੇ ਪਾਕਿਸਤਾਨੀ  ਕਿਹਾ ਗਿਆ।  ਪੀਐਮ ਅਤੇ ਭਾਜਪਾ ਆਗੂਆਂ ਨੂੰ ਦੇਸ਼ ਅਤੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ”।

ਇਸ ਫੈਸਲੇ ’ਤੇ ਟਵੀਟ ਕਰਦਿਆਂ ਪੀ ਚਿਦੰਬਰਮ ਨੇ ਕਿਹਾ, ‘ ਜੋ ਲੋਕਤੰਤਰੀ ਵਿਰੋਧ ਤੋਂ ਨਹੀਂ ਹੋ ਸਕਦਾ, ਉਹ ਆਉਣ ਵਾਲੀਆਂ ਚੋਣਾਂ ਦੇ ਡਰ ਤੋਂ ਹਾਸਲ ਕੀਤਾ ਜਾ ਸਕਦਾ ਹੈ! ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਪ੍ਰਧਾਨ ਮੰਤਰੀ ਦਾ ਐਲਾਨ ਨੀਤੀ ਬਦਲਣ ਜਾਂ ਦਿਲ ਬਦਲਣ ਤੋਂ ਪ੍ਰੇਰਿਤ ਨਹੀਂ ਹੈ। ਇਹ ਚੋਣਾਂ ਦੇ ਡਰ ਤੋਂ ਪ੍ਰੇਰਿਤ ਹੈ!’ ਉਹਨਾਂ ਕਿਹਾ ਕਿ ਇਹ ਕਿਸਾਨਾਂ ਲਈ ਅਤੇ ਕਾਂਗਰਸ ਪਾਰਟੀ ਲਈ ਇਕ ਵੱਡੀ ਜਿੱਤ ਹੈ ਜੋ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਡੋਲ ਰਹੇ।