Miss Universe 2023: ਨਿਕਾਰਾਗੁਆ ਦੀ ਸ਼ੈਨਿਸ ਪਲਾਸੀਓਸ ਦੇ ਸਿਰ ਸਜਿਆ 2023 ਦੀ ਮਿਸ ਯੂਨੀਵਰਸ ਦਾ ਤਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਸਮਾਗਮ ਸੈਨ ਸਲਵਾਡੋਰ, ਅਲ ਸਲਵਾਡੋਰ ਦੇ ਜੋਸੇ ਅਡੋਲਫੋ ਪਿਨੇਡਾ ਅਰੇਨਾ ਵਿਖੇ ਆਯੋਜਿਤ ਕੀਤਾ ਗਿਆ ਸੀ।

Nicaragua's Shanice Palacios crowned Miss Universe 2023

Miss Universe 2023: ਨਿਕਾਰਾਗੁਆ ਦੀ ਸ਼ੈਨਿਸ ਪਲਾਸੀਓਸ ਦੇ ਸਿਰ 2023 ਦਾ ਮਿਸ ਯੂਨੀਵਰਸ ਦਾ ਤਾਜ ਸਜ ਗਿਆ ਹੈ। ਸ਼ੈਨਿਸ ਪਲਾਸੀਓਸ ਨੂੰ 19 ਨਵੰਬਰ (IST ਅਨੁਸਾਰ) ਨੂੰ ਸੈਨ ਸਲਵਾਡੋਰ, ਅਲ ਸਲਵਾਡੋਰ ਵਿਚ ਜੋਸ ਅਡੋਲਫੋ ਪਿਨੇਡਾ ਅਰੇਨਾ ਵਿਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿਚ ਮਿਸ ਯੂਨੀਵਰਸ 2023 ਦੇ ਖਿਤਾਬ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ।  

ਇਸ ਦੇ ਨਾਲ ਹੀ ਦੱਸ ਦਈਏ ਕਿ ਥਾਈਲੈਂਡ ਦੀ ਐਨਟੋਨੀਆ ਪੋਰਸਿਲਡ ਰਨਰ ਅੱਪ ਰਹੀ ਅਤੇ ਤੀਜੇ ਨੰਬਰ 'ਤੇ ਆਸਟਰੇਲੀਆਈ ਮਾਡਲ ਮੋਰਿਆ ਵਿਲਸਨ ਰਹੀ। 
ਇਸ ਦੇ ਨਾਲ ਹੀ ਦੱਸ ਦਈਏ ਕਿ ਮਿਸ ਯੂਨੀਵਰਸ ਇੰਡੀਆ ਦੀ ਦੌੜ ਵਿਚ ਲੱਗੀ ਹੋਈ ਸ਼ਵੇਤਾ ਸ਼ਾਰਦਾ ਅਤੇ ਮਿਸ ਯੂਨੀਵਰਸ ਪਾਕਿਸਤਾਨ ਏਰਿਕਾ ਰੌਬਿਨ ਦਾ ਮਿਸ ਯੂਨੀਵਰਸ 2023 ਦੇ ਫਾਈਨਲ ਤੱਕ ਦਾ ਸਫ਼ਰ ਪਹਿਲਾਂ ਹੀ ਖ਼ਤਮ ਹੋ ਗਿਆ ਸੀ। ਇਹ ਦੋਨੋਂ ਸੁੰਦਰੀਆਂ ਟਾਪ 10 ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਹੀਆਂ।