ਭਾਰਤੀ ਹਵਾਈ ਫ਼ੌਜ ਦੀ ਵਧੇਗੀ ਤਾਕਤ, ਇਸਰੋ ਅੱਜ ਲਾਂਚ ਕਰੇਗਾ ਜੀਸੈਟ-7 ਏ ਉਪਗ੍ਰਹਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਈਸਰੋ) ਨੇ ਮੰਗਲਵਾਰ ਨੂੰ ਅਪਣਕੇ ਸੰਚਾਰ ਉਪਗ੍ਰਹਿ ਜੀਸੈੱਟ-7 ਏ ਨੂੰ ਲਾਂਚ ਕਰਨ ਦਾ ਕਾਉਂਟਡਾਉਨ...

GSAT-7A Satellite

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਈਸਰੋ) ਨੇ ਮੰਗਲਵਾਰ ਨੂੰ ਅਪਣੇ ਸੰਚਾਰ ਉਪਗ੍ਰਹਿ ਜੀਸੈੱਟ-7 ਏ ਨੂੰ ਲਾਂਚ ਕਰਨ ਦਾ ਕਾਉਂਟਡਾਉਨ ਸ਼ੁਰੂ ਕਰ ਦਿਤਾ ਹੈ। ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਮੰਗਲਵਾਰ ਦੁਪਹਿਰ 2 ਵੱਜ ਕੇ 10 ਮਿੰਟ ਉਤੇ ਇਸਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਅੱਜ ਸ਼ਾਮ 4 ਵੱਜ ਕੇ 10 ਮਿੰਟ ਉਤੇ ਜੀਐਸਐਲਵੀ-ਐਫ਼ 11 ਰਾਕੇਟ ਨੂੰ ਲੈ ਕੇ ਲਾਂਚ ਕੀਤਾ ਜਾਵੇਗਾ। ਇਸਰੋ ਵੱਲੋਂ ਨਿਰਮਾਣਿਤ ਜੀਸੈੱਟ-7 ਏ ਦਾ ਵਜ਼ਨ 2250 ਕਿਲੋਗ੍ਰਾਮ ਹੈ ਅਤੇ ਇਹ ਮਿਸ਼ਨ ਅੱਠ ਸਾਲ ਦਾ ਹੋਵੇਗਾ।

ਇਸਰੋ ਨੇ ਮੰਗਲਵਾਰ ਨੂੰ ਕਿਹਾ ਕਿ ਮਿਸ਼ਨ ਰੇਡਿਨੇਸ ਰਿਵਊ ਕਮੇਟੀ ਅਤੇ ਲਾਂਚ ਆਥੋਰਾਈਜੇਸ਼ਨ ਬੋਰਡ ਨੇ ਕਾਉਂਟਡਾਉਨ ਸ਼ੁਰੂ ਕਰ ਦਿਤਾ ਹੈ। ਜੀਐਸਐਲਵੀ- ਐਫ਼ 11 ਦੀ ਇਹ 13ਵੀਂ ਉਡਾਨ ਹੋਵੇਗੀ ਅਤੇ ਸੱਤਵੀਂ ਵਾਰ ਇਹ ਸਵਦੇਸ਼ੀ ਕ੍ਰਾਯੋਣਿਕ ਇੰਜ਼ਨ ਦੇ ਨਾਲ ਲਾਂਚ ਹੋਵੇਗਾ। ਇਹ ਕੁ-ਬੈਂਡ ਵਿਚ ਸੰਚਾਰ ਦੀ ਸੁਵਿਧਾ ਉਪਲਬਧ ਕਰਵਾਏਗਾ। ਇਸਰੋ ਦਾ ਇਹ 39ਵਾਂ ਸੰਚਾਰ  ਉਪਗ੍ਰਹਿ ਹਵੇਗਾ ਅਤੇ ਇਸ ਨੂੰ ਖ਼ਾਸ ਕਰਕੇ ਭਾਰਤੀ ਹਵਾਈ ਫ਼ੌਜ ਨੂੰ ਵਧੀਆ ਸੰਚਾਰ ਸੇਵਾ ਦੇਣ ਦੇ ਉਦੇਸ਼ ਨਾਲ ਲਾਂਚ ਕੀਤਾ ਜਾ ਰਿਹਾ ਹੈ। ਜੀਸੈੱਟ-7ਏ ਹਵਾਈ ਫ਼ੌਜ ਦੇ ਏਅਰਬੇਸ ਨੂੰ ਇੰਟਰਲਿੰਕ ਕਰਨ ਤੋਂ ਇਲਾਵਾ ਡ੍ਰੋਨ ਆਪਰੇਸ਼ਨ ਵਿਚ ਵੀ ਮਦਦ ਕਰੇਗਾ।

ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਹਲੇ ਅਮਰੀਕਾ ਵਿਚ ਬਣੇ ਹੋਏ ਪ੍ਰੀਡੇਟਰ-ਬੀ ਜਾਂ ਸੀ ਗਾਡ੍ਰਿਯਨ ਡ੍ਰੋਨ ਨੂੰ ਹਾਂਸਲ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਸੈਟੇਲਾਈਟ ਕੰਟਰੋਲ ਦੇ ਜ਼ਰੀਏ ਇਹ ਡ੍ਰੋਨ ਵੱਧ ਉਚਾਈ ਉਤੇ ਦੁਸ਼ਮ ਉਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। 500-800 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਸੈਟੇਲਾਈਟ ਵਿਚ 4 ਸੋਲਰ ਪੈਨਲ ਲਗਾਏ ਗਏ ਹਨ। ਜਿਨ੍ਹਾਂ ਦੀ ਮਦਦ ਨਾਲ 3.3 ਕਿਲਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਵਿਚ ਕਲਾਸ ਵਿਚ ਅੱਗੇ-ਪਿੱਛੇ ਜਾਣ ਜਾਂ ਉਪਰ ਜਾਣ ਦੇ ਲਈ ਬਾਈ-ਪ੍ਰੋਪੇਲੈਂਟ ਦਾ ਕੈਮੀਕਲ ਪ੍ਰੋਪਲੇਸ਼ਨ ਸਿਸਟਮ ਵੀ ਦਿਤਾ ਗਿਆ ਹੈ।

ਇਸ ਤੋਂ ਪਿਹਲਾਂ ਇਸਰੋ ਨੇ ਜੀਸੈਟ 7 ਸੈਟੇਲਾਈਟ ਨੂੰ ਲਾਂਚ ਕੀਤਾ ਸੀ। ਇਸ ਰੁਕਮਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 29 ਸਤੰਬਰ 2013 ਵਿਚ ਲਾਂਚ ਹੋਈ ਇਹ ਸੈਟੇਲਾਈਟ ਨੇਵੀ ਦੇ ਲੜਾਕੂ ਜਹਾਜ਼ਾਂ, ਪਣਡੂਬੀਆਂ ਅਤੇ ਹਵਾਈ ਫ਼ੌਜ ਨੂੰ ਸੰਚਾਰ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਆਉਣ ਵਾਲੇ ਸਮੇਂ ਵਿਚ ਹਵਾਈ ਫ਼ੌਜ ਨੂੰ ਜੀ-ਸੈੱਟ-7 ਸੀ ਮਿਲਣ ਦੇ ਵੀ ਆਸਾਰ ਹਨ।

ਕਿਉਂ ਜਰੂਰੀ ਹੈ ਸੈਟੇਲਾਈਟ

ਇਸ ਸਮੇਂ ਧਰਤੀ ਦੇ ਚਾਰੇ ਪਾਸੇ ਪੂਰੀ ਦੁਨੀਆਂ ਵਿਚ ਲਗਪਗ 320 ਮਿਲਟਰੀ ਸੈਟੇਲਾਈਟ ਚੱਕਰ ਕੱਟ ਰਹੀ ਹੈ। ਜਿਨ੍ਹਾਂ ਵਿਚੋਂ ਜ਼ਿਆਦਤਰ ਅਮਰੀਕਾ ਦੀਆਂ ਹਨ। ਇਸ ਤੋਂ ਬਾਅਦ ਇਸ ਮਾਮਲੇ ਵਿਚ ਰੂਸ ਅਤੇ ਚੀਨ ਦਾ ਨੰਬਰ ਆਉਂਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਰਿਮੋਟ-ਸੈਂਸਿੰਗ ਹਨ। ਇਹ ਧਰਤੀ ਦੀ ਹੇਠਲੀ ਪਰਤ ਵਿਚ ਮੌਜੂਦ ਰਹਿ ਕੇ ਧਰਤੀ ਦੇ ਚਿੱਤਰ ਲੈਣ ਵਿਚ ਮਦਦ ਕਰਦੀ ਹੈ। ਉਥੇ ਹੀ ਨਿਗਰਾਨੀ, ਸੰਚਾਰ ਅਦਿ ਦੇ ਲਈ ਕੁਝ ਸੈਟੇਲਾਈਟ ਨੂੰ ਧਰਤੀ ਦੀ ਭੂ-ਸਥੀਤੀ ਕਲਾਸ ਵਿਚ ਹੀ ਰੱਖਿਆ ਜਾਂਦਾ ਹੈ।

ਇਸ ਸੈਟੇਲਾਈਟ ਪਾਕਿਸਤਾਨ ਦੇ ਵਿਰੁੱਧ ਭਾਰਤ ਵੱਲੋਂ ਕੀਤੀ ਗਈ ਸਰਜ਼ੀਕਲ ਸਟਰਾਈਕ ਵਿਚ ਵੀ ਮੱਦਦ ਦੇਣ ਵਿਚ ਕਾਮਯਾਬ ਹੋਈ ਸੀ। ਚੀਨ ਇਸ ਮਾਮਲੇ ਵਿਚ ਲਗਾਤਾਰ ਤਰੱਕੀ ਕਰਦਾ ਜਾ ਰਿਹਾ ਹੈ। ਇਸ ਤੋਂ ਬਾਅਦ ਭਾਰਤ ਵੀ ਹੁਣ ਤਿਆਰ ਹੋ ਰਿਹਾ ਹੈ।