ਛੁੱਟੀਆਂ ਮਨਾਉਣ ਸ਼ਿਮਲਾ ਪਹੁੰਚੇ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਰਾਜਾਂ ਵਿਚ ਚੋਣਾਂ ਲਈ ਸੰਘਣੇ ਪ੍ਰਚਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ.....

Rahul Gandhi

ਸ਼ਿਮਲਾ (ਭਾਸ਼ਾ): ਪੰਜ ਰਾਜਾਂ ਵਿਚ ਚੋਣਾਂ ਲਈ ਸੰਘਣੇ ਪ੍ਰਚਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣੀ ਭੈਣ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੇ  ਬੱਚੀਆਂ ਦੇ ਨਾਲ ਛੁੱਟੀ ਮਨਾਉਣ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਪਹੁੰਚ ਗਏ ਹਨ। ਕਾਂਗਰਸ ਦੇ ਇਕ ਸਥਾਨਕ ਨੇਤਾ ਨੇ ਦੱਸਿਆ ਕਿ ਪ੍ਰਿਅੰਕਾ ਦੇ ਨਾਲ ਰਾਹੁਲ ਮੰਗਲਵਾਰ ਨੂੰ ਸੜਕ ਰਸਤੇ ਤੋਂ ਸ਼ਿਮਲਾ ਪਹੁੰਚੇ। ਉਹ ਛਰਾਬਰਾ ਵਿਚ ਪ੍ਰਿਅੰਕਾ ਦਾ ਉਸਾਰੀ ਘਰ ਦੇਖਣ ਵੀ ਗਏ। ਉਨ੍ਹਾਂ ਨੇ ਦੱਸਿਆ ਕਿ ਰਸਤੇ ਵਿਚ ਉਹ ਸੋਲਨ ਜਿਲ੍ਹੇ ਵਿਚ ਇਕ ਢਾਬੇ ਉਤੇ ਕੁਝ ਮਿੰਟ ਲਈ ਰੁਕੇ ਅਤੇ ਚਾਹ ਨਾਸ਼ਤਾ ਕੀਤਾ। ਖਬਰ ਮਿਲਣ ਤੋਂ ਬਾਅਦ ਕੁਝ ਸਥਾਨਕ ਕਾਂਗਰਸ ਨੇਤਾ ਅਤੇ ਔਰਤਾਂ ਵੀ ਉਥੇ ਪਹੁੰਚੀਆਂ।

ਸਥਾਨਕ ਨੇਤਾ ਦੇ ਅਨੁਸਾਰ ਰਾਹੁਲ ਨੇ ਉਨ੍ਹਾਂ ਨੂੰ ਕਿਹਾ ਕਿ ‘ਉਹ ਹਿਮਾਚਲ ਦੇ ਇਕ ਨਿਜੀ ਦੌਰੇ ਉਤੇ ਆਏ ਹਨ। ਕਾਂਗਰਸ ਨੇਤਾ ਨੇ ਦੱਸਿਆ ਕਿ ਰਾਹੁਲ, ਪ੍ਰਿਅੰਕਾ ਅਤੇ ਉਨ੍ਹਾਂ ਦੇ ਬੱਚੇ ਛਰਾਬਰਾ ਦੇ ਇਕ ਹੋਟਲ ਵਿਚ ਰੁਕੇ ਹੋਏ ਹਨ। ਦੱਸ ਦਈਏ ਕਿ ਫਿਲਹਾਲ ਰਾਹੁਲ ਗਾਂਧੀ ਤਾਂ ਛੁੱਟੀ ਮਨਾਉਣ ਸ਼ਿਮਲਾ ਪੁੱਜੇ ਹਨ ਪਰ ਉਨ੍ਹਾਂ ਦੇ ਪਿਛੇ ਦਿੱਲੀ ਵਿਚ ਉਨ੍ਹਾਂ ਦੀ ਇਕ ਪ੍ਰੈਸ ਕਾਂਨਫਰੰਸ ਨੂੰ ਲੈ ਕੇ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ। ਕਾਂਗਰੇਸ ਪ੍ਰਧਾਨ ਰਾਹੁਲ ਗਾਂਧੀ ਦਾ ਇਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਨੇਤਾ ਉਨ੍ਹਾਂ ਨੂੰ ਇਹ ਸਮਝਾ ਰਹੇ ਹਨ ਕਿ ਕੈਮਰੇ ਦੇ ਸਾਹਮਣੇ ਉਨ੍ਹਾਂ ਨੂੰ ਕੀ ਬੋਲਣਾ ਹੈ।

ਅਜਿਹੇ ਵਿਚ ਬੀਜੇਪੀ ਨੇ ਰਾਹੁਲ ਗਾਂਧੀ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ‘ਰਾਹੁਲ ਗਾਂਧੀ ਨੂੰ ਬੱਕਰੀ ਅਤੇ ਭੇਡ ਦੇ ਬੱਚੇ ਵਿਚ ਅੰਤਰ ਨਹੀਂ ਪਤਾ। ਉਨ੍ਹਾਂ ਨੂੰ ਕਣਕ ਅਤੇ ਝੋਨੇ ਦੇ ਵਿਚ ਫਰਕ ਨਹੀਂ ਪਤਾ ਤਾਂ ਉਹ ਬਿਨਾਂ ਟਿਊਸ਼ਨ ਦੇ ਕਿਵੇਂ ਬੋਲ ਸਕਦੇ ਹਨ। ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਰਾਹੁਲ ਨੂੰ ਟਿਊਸ਼ਨ ਦਿੰਦੇ ਹਨ। ਇਸ ਤੋਂ ਬਾਅਦ ਰਾਹੁਲ ਉਹੀ ਗੱਲ ਕੈਮਰੇਂ ਦੇ ਸਾਹਮਣੇ ਬੋਲ ਦਿੰਦੇ ਹਨ।’