ਗਿਰਫ਼ਤਾਰ ਕੀਤੇ ਗਏ ਯੋਗੇਂਦਰ,ਯੇਚੂਰੀ,ਗੁਹਾ ਸਮੇਤ ਕਈ ਹਸਤੀਆਂ, ਪ੍ਰਿੰਅਕਾ ਬੋਲੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਹੋ ਰਹੇ ਹਨ ਪ੍ਰਦਰਸ਼ਨ

Photo

ਨਵੀਂ ਦਿੱਲੀ : ਨਾਗਰਿਕਤਾ ਕਾਨੂੰਨ ਦੇ ਵਿਰੁੱਧ ਸਾਰੇ ਖੱਬੀ ਪੱਖੀ ਅਤੇ ਮੁਸਲਿਮ ਸੰਗਠਨਾਂ ਨੇ ਅੱਜ ਭਾਰਤ ਬੰਦ ਬੁਲਾਇਆ ਹੈ। ਦਿੱਲੀ, ਯੂਪੀ, ਬਿਹਾਰ ਅਤੇ ਬੈਗਲੁਰੂ ਵਿਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਲੈਫਟ ਪਾਰਟੀਆਂ ਦੇ ਇਸ ਭਾਰਤ ਬੰਦ ਨੂੰ ਵਿਰੋਧੀ ਪਾਰਟੀਆਂ ਸਮੱਰਥਨ ਹਾਸਲ ਹੈ। ਉੱਥੇ ਹੀ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਯੋਗੇਂਦਰ ਯਾਦਵ ਨੂੰ ਲਾਲ ਕਿਲ੍ਹੇ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਯੋਗੇਂਦਰ ਯਾਦਵ ਨੇ ਦੱਸਿਆ ਹੈ ਕਿ ਪੁਲਿਸ ਨੇ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਲੀਡਰ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੂਚੇਰੀ ਮੰਡੀ ਹਾਊਸ ਦੇ ਕੋਲ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ । ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿਚ ਲਿਆ ਹੈ।ਦੂਜੇ ਪਾਸੇ ਬੈਗਲੁਰੂ ਵਿਚ ਪ੍ਰਦਰਸ਼ਨ ਕਰ ਰਹੇ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਵੀ ਬੈਗਲੁਰੂ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।

  ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਲੀਡਰ ਅਤੇ ਵਰਕਰ ਵੀ ਸੜਕਾਂ 'ਤੇ ਉਤਰ ਆਏ ਹਨ। ਕਾਂਗਰਸ ਨੇਤਾ ਸੰਦੀਪ ਦਿਰਸ਼ਤ ਉਨ੍ਹਾਂ ਦੀ ਘਰਵਾਲੀ ਮੋਨਾ ਸਮੇਤ ਕਈ ਕਾਂਗਰਸੀ ਲੀਡਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ  ਹੈ। ਇਸ ਵਿਚਾਲੇ ਕਾਂਗਰਸ ਜਨਰਲ ਸਕੱਤਰ ਪਿੰਅਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ ;'ਤੇ ਨਿਸ਼ਾਨਾ ਸਾਧਿਆ ਹੈ।

ਪ੍ਰਿਂਅਕਾ ਗਾਂਧੀ ਨੇ ਕਿਹਾ ਕਿ ''ਮੈਟਰੋ ਸਟੇਸ਼ਨ ਬੰਦ ਹਨ। ਇੰਟਰਨੈੱਟ ਬੰਦ ਹੈ। ਹਰ ਥਾਂ ਧਾਰਾ 144 ਲਾਗੂ ਹੈ। ਕਿਸੇ ਵੀ ਥਾਂ ਅਵਾਜ਼ ਚੁੱਕਣ ਦੀ ਇਜਾਜ਼ਤ ਨਹੀਂ ਹੈ। ਜਿਨ੍ਹਾਂ ਨੂੰ ਅੱਜ ਟੈਕਸ ਦੇਣ ਵਾਲਿਆ ਦਾ ਪੈਸਾ ਖਰਚ ਕਰਕੇ ਕਰੋੜਾ ਰੁਪਏ ਖਰਚ ਕਰਕੇ ਕਰੋੜਾ ਰਪਏ ਦਾ ਵਿਗਿਆਪਨ ਲੋਕਾਂ ਨੂੰ ਸਮਝਾਉਣ ਦੇ ਲਈ ਕੱਢਿਆ ਹੈ ਉਹੀ ਲੋਕ ਆਮ ਜਨਤਾ ਦੀ ਅਵਾਜ਼ ਤੋਂ ਇੰਨਾ ਘਬਰਾਏ ਹੋਏ ਹਨ ਕਿ ਸੱਭ ਦੀ ਅਵਾਜ਼ ਬੰਦ ਕਰ ਰਹੇ ਹਨ''।