CAA ਵਿਵਾਦ ਵਿਚਾਲੇ ਮੁਸਲਿਮ ਮਹਿਲਾ ਨੂੰ ਮਿਲੀ ਭਾਰਤ ਦੀ ਨਾਗਰਿਕਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਹੋ ਰਹੇ ਹਨ ਪ੍ਰਦਰਸ਼ਨ

Photo

ਦੁਆਰਕਾ : ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ, ਵਿਰੋਧੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਨੇ ਪਾਕਿਸਤਾਨ ਤੋਂ ਆਈ ਮੁਸਲਿਮ ਮਹਿਲਾ ਨੂੰ ਭਾਰਤੀ ਨਾਗਰਿਕਤਾ ਦਿੱਤੀ ਹੈ। ਸਰਕਾਰ ਨੇ ਇਹ ਨਾਗਰਿਕਤਾ ਮੈਰਿਟ ਅਤੇ ਮਨੁੱਖਤਾ ਦੇ ਅਧਾਰ 'ਤੇ ਹੀ ਦਿੱਤੀ ਹੈ। ਨਾਗਰਿਕਤਾ ਲੈਣ ਵਾਲੀ ਔਰਤ ਦਾ ਨਾਮ ਹਸੀਨਾ ਬੇਨ ਹੈ।

ਦੱਸਿਆ ਜਾ ਰਿਹਾ ਹੈ ਕਿ ਹਸੀਨਾ ਬੇਨ ਮੂਲ ਰੂਪ ਨਾਲ ਭਾਰਤ ਦੀ ਹੀ ਰਹਿਣ ਵਾਲੀ ਸੀ ਪਰ ਸਾਲ 1999 ਵਿਚ ਉਸ ਦਾ ਵਿਆਹ ਹੋਇਆ ਅਤੇ ਉਹ ਪਾਕਿਸਤਾਨ ਚੱਲੀ ਗਈ ਪਰ ਬਾਅਦ ਵਿਚ ਪਤੀ ਦੀ ਮੌਤ ਮਗਰੋਂ ਉਹ ਵਾਪਸ ਭਾਰਤ ਆ ਗਈ। ਉਸ ਨੇ ਭਾਰਤ ਦੀ ਨਾਗਰਿਕਤਾ ਦੇ ਲਈ ਅਰਜੀ ਦਿੱਤੀ। 18 ਦਸੰਬਰ 2019 ਨੂੰ ਗੁਜਰਾਤ ਵਿਚ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਾ ਸਰਟੀਫਿਕੇਟ ਦਿੱਤਾ ਗਿਆ ਹੈ।

ਦੱਸ ਦਈਏ ਕਿ ਗੁਜਰਾਤ ਦੇ ਦੁਆਰਕਾ ਵਿਚ ਹਸੀਨਾ ਬੇਨ ਨੇ ਭਾਰਤੀ ਨਾਗਰਿਕਤਾ ਲੈਣ ਦੇ ਲਈ ਕਲੈਕਟਰ ਨੂੰ ਪੱਤਰ ਲਿਖਿਆ ਸੀ । ਕੱਲ੍ਹ ਦੁਆਰਕਾ ਕਲੈਕਟਰ ਡਾ. ਨਰਿੰਦਰ ਕੁਮਾਰ ਮੀਣਾ ਵੱਲੋਂ ਹਸੀਨਾ ਬੇਨ ਅੱਬਾਸਾਲੀ ਵਰਸਰੀਆ ਨੂੰ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਕਲੈਕਟਰ ਦਿੱਤਾ। ਉਨ੍ਹਾਂ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਅੱਜ ਵੀ ਦਿੱਲੀ ਵਿਚ ਕਈ ਸੰਗਠਨਾ ਵੱਲੋਂ ਇਸ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਿੱਲੀ ਦੇ ਮੰਡੀ ਹਾਊਸ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬੀਤੇ ਦਿਨ ਹੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪਈਆਂ ਪਟੀਸ਼ਨਾ 'ਤੇ ਸੁਣਵਾਈ ਕਰਦਿਆ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਇਸ ਐਕਟ 'ਤੇ ਰੌਕ ਲਗਾਉਣ ਵਾਲੀ ਦਲੀਲਾ ਨੂੰ ਸੁਪਰੀਮ ਕੋਰਟ ਨੇ ਮੰਨਣ ਤੋਂ ਇੰਨਕਾਰ ਕਰ ਦਿੱਤਾ ਸੀ।