ਐਸੋਚੈਮ ਸੰਮੇਲਨ ‘ਚ ਬੋਲੇ ਮੋਦੀ- ਭਾਰਤ ਦੀ ਵਿਕਾਸ ਕਹਾਣੀ ‘ਤੇ ਦੁਨੀਆਂ ਭਰ ਦਾ ਵਿਸ਼ਵਾਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐਸੋਚੈਮ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ

Narendra Modi address at ASSOCHAM Foundation Week

ਨਵੀਂ ਦਿੱਲੀ: ਐਸੋਸੀਏਟਡ ਚੈਂਬਰਸ ਆਫ਼ ਕਾਮਰਸ ਆਫ ਇੰਡੀਆ ਫਾਊਂਡੇਸ਼ਨ ਹਫਤੇ ਨੂੰ ਸੰਬੋਧਨ  ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੁਨੀਆਂ ਨੂੰ ਭਾਰਤ ਦੀ ਵਿਕਾਸ ਕਹਾਣੀ ‘ਤੇ ਭਰੋਸਾ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਦੌਰ ਵਿਚ ਭਾਰਤ ਨੇ ਰਿਕਾਰਡ ਸਿੱਧਾ ਵਿਦੇਸ਼ੀ ਨਿਵੇਸ਼ (FDI) ਕੀਤਾ ਹੈ।

ਭਾਰਤ ਅਪਣੇ ਸਰੋਤਾਂ ਅਤੇ ਸਮਰੱਥਾ ‘ਤੇ ਭਰੋਸਾ ਕਰਦਿਆਂ ਆਤਮ ਨਿਰਭਾਰ ਭਾਰਤ ਨੂੰ ਅੱਗੇ ਵਧਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਨਿਰਮਾਣ ‘ਤੇ ਮੁੱਖ ਧਿਆਨ ਦਿੱਤਾ ਗਿਆ ਹੈ। ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਅਸੀਂ ਨਿਰੰਤਰ ਸੁਧਾਰ ਕਰ ਰਹੇ ਹਾਂ।

ਦੇਸ਼ ਦੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਬੀਤੇ 100 ਸਾਲਾਂ ਤੋਂ ਤੁਸੀਂ ਸਾਰੇ ਦੇਸ਼ ਦੀ ਅਰਥਵਿਵਸਥਾ ਨੂੰ, ਕਰੋੜਾਂ ਭਾਰਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਜੁਟੇ ਹੋ। ਇਸ ਲਈ ਅੱਜ ਉਹ ਸਮਾਂ ਹੈ, ਜਦੋਂ ਅਸੀਂ ਯੋਜਨਾ ਵੀ ਬਣਾਉਣੀ ਹੈ ਤੇ ਲਾਗੂ ਵੀ ਕਰਨੀ ਹੈ। ਪੀਐਮ ਮੋਦੀ ਨੇ ਕਿਹਾ ਕਿ ਹੁਣ ਆਉਣ ਵਾਲੇ ਸਾਲਾਂ ਵਿਚ ਆਤਮ ਨਿਰਭਰ ਭਾਰਤ ਲਈ ਤੁਸੀਂ ਪੂਰੀ ਤਾਕਤ ਲਗਾਉਣੀ ਹੈ।

ਅਜ਼ਾਦੀ ਦੇ 100 ਸਾਲ ਦੇ ਟੀਚੇ ਦੀ ਚਰਚਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਡਾ ਮੁਕਾਬਲਾ ਸਿਰਫ ਆਤਮਨਿਰਭਰਤਾ ਹੀ ਨਹੀਂ, ਬਲਕਿ ਇਸ ਟੀਚੇ ਨੂੰ ਕਿੰਨੀ ਜਲਦੀ ਹਾਸਲ ਕਰਦੇ ਹਾਂ ਇਹ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਨਵੇਂ ਸੁਧਾਰ ਲਾਗੂ ਹੋਣ ਨਾਲ ਦੁਨੀਆਂ ਨੂੰ ਭਾਰਤ ਦੀ ਅਰਥਵਿਵਸਥਾ ‘ਤੇ ਵਿਸ਼ਵਾਸ ਹੈ।