ਮਿਸਾਲ : ਮਸਜਿਦ ਵਿਚ ਵੱਜੇ ਹਿੰਦੂ ਲੜਕੀ ਦੇ ਵਿਆਹ ਦੇ ਵਾਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇ ਮੁੱਖਮੰਤਰੀ ਪਿਨਾਰੇ ਵਿਜਯਾਨ ਨੇ ਟਵੀਟਰ 'ਤੇ ਇਸ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਦਿਆ ਨਵੇਂ ਜੋੜੇ ਨੂੰ ਵਧਾਈ ਦਿੱਤੀ ਹੈ

Photo

ਨਵੀਂ ਦਿੱਲੀ : ਕੇਰਲ ਵਿਚ ਇਕ ਮਸਜਿਦ ਨੇ ਧਾਰਮਿਕ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਇੱਥੇ ਇਕ ਮਸਜਿਦ ਕਮੇਟੀ ਵੱਲੋਂ ਹਿੰਦੂ ਕੁੜੀ ਦਾ ਵਿਆਹ ਹਿੰਦੂ ਰੀਤੀ-ਰਿਵਾਜ਼ਾ ਦੇ ਨਾਲ ਕਰਵਾਇਆ ਗਿਆ ਜਿਸ ਦੀ ਹੁਣ ਚਾਰੇ ਪਾਸਿਓ ਤਾਰੀਫਾ ਹੋ ਰਹੀਆਂ ਹਨ ਖੁਦ ਕੇਰਲ ਦੇ ਮੁੱਖ ਮੰਤਰੀ ਨੇ ਇਸ ਮੌਕੇ ਤੇ ਨਵੇਂ ਜੋੜੇ ਨੂੰ ਵਧਾਈ ਦਿੱਤੀ ਹੈ।

ਦਰਅਸਲ ਇਹ ਘਟਨਾ ਅਲਾਪੂਝਾ ਜਿਲ੍ਹੇ ਦੇ ਕਯਾਮਕੂਲਮ ਦੀ ਹੈ ਜਿੱਥੇ (ਲੜਕੀ) ਅਜੂ ਅਤੇ (ਲੜਕਾ) ਸ਼ਰਤ ਇਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਅੰਜੂ ਦੇ ਘਰ ਦੀ ਵਿੱਤੀ ਹਾਲਤ ਠੀਕ ਨਹੀਂ ਸੀ ਜਿਸ ਦੇ ਲਈ ਅੰਜੂ ਦੀ ਮਾਂ ਨੇ ਆਪਣੀ ਕੁੜੀ ਦੇ ਵਿਆਹ ਲਈ ਮਸਜਿਦ ਕਮੇਟੀ ਨੂੰ ਮਦਦ ਦੀ ਅਪੀਲ ਕੀਤੀ। ਮਸਜਿਦ ਕਮੇਟੀ ਨੇ ਵੀ ਆਪਣਾ ਵੱਡਾ ਦਿਲ ਅਤੇ ਸਮਾਜਿਕ ਏਕਤਾ ਵਿਖਾਉਂਦਿਆ ਕੁੜੀ ਦਾ ਵਿਆਹ ਖੁਦ ਕਰਾਉਣ ਦਾ ਫ਼ੈਸਲਾ ਕੀਤਾ ਅਤੇ ਐਤਵਾਰ ਨੂੰ ਮਸਜਿਦ ਦੇ ਕੰਪਲੈਕਸ ਵਿਚ ਅੰਜੂ ਦੀ ਬਰਾਤ ਆਈ। ਅੰਜੂ ਅਤੇ ਸ਼ਰਤ ਨੇ ਇਕ-ਦੂਜੇ ਨਾਲ ਪੂਰੇ ਹਿੰਦੂ ਰੀਤੀ-ਰਿਵਾਜ਼ਾ ਰਾਹੀਂ ਮਸਜਿਦ ਕੰਪਲੈਕਸ ਵਿਚ ਸੱਤ ਫੇਰੇ ਲਏ ਅਤੇ ਵਿਆਹ ਦੇ ਬੰਧਨ ਵਿਚ ਬੰਧ ਗਏ।

ਮਸਜਿਦ ਕਮੇਟੀ ਵੱਲੋਂ ਇਸ ਖਾਸ ਮੌਕੇ 'ਤੇ ਲਗਭਗ ਇਕ ਹਜ਼ਾਰ ਲੋਕਾਂ ਦੇ ਖਾਣ-ਪੀਣ ਦਾ ਵੀ ਬੰਦੋਬਸਤ ਕੀਤਾ ਗਿਆ ਜਿਸ ਵਿਚ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ। ਕੇਵਲ ਇਹੀਂ ਨਹੀਂ ਮਸਜਿਦ ਕਮੇਟੀ ਨੇ ਲਾੜੀ ਨੂੰ ਵਿਆਹ ਦੇ ਤੋਹਫ਼ੇ ਦੇ ਤੌਰ 'ਤੇ ਦਸ ਸੋਨੇ ਦੇ ਗਿਫਟ ਅਤੇ ਦੋ ਲੱਖ ਰੁਪਏ ਵੀ ਦਿੱਤੇ ਗਏ।

ਇਸ ਖਾਸ ਮੌਕੇ 'ਤੇ ਕੇਰਲ ਦੇ ਮੁੱਖਮੰਤਰੀ ਪਿਨਾਰੇ ਵਿਜਯਾਨ ਨੇ ਟਵੀਟਰ 'ਤੇ ਇਸ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਦਿਆ ਨਵੇਂ ਜੋੜੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ''ਕਿ ਕੇਰਲ ਤੋਂ ਏਕਤਾ ਦੀ ਇਕ ਉਦਹਾਰਣ,ਚੇਰੁਵੱਲੀ ਜਮਾਤ ਕਮੇਟੀ ਨੇ ਹਿੰਦੂ ਰਿਵਾਜ਼ਾਂ ਨਾਲ ਆਸ਼ਾ ਅਤੇ ਸ਼ਰਤ ਦਾ ਵਿਆਹ ਕਰਵਾਇਆ ਹੈ। ਮਾਂ ਦੀ ਅਪੀਲ ਤੋਂ ਬਾਅਦ ਮਸਜਿਦ ਉਨ੍ਹਾਂ ਦੀ ਲੜਕੀ ਦੇ ਵਿਆਹ ਦੇ ਲਈ ਅੱਗੇ ਆਈ। ਨਵੇਂ ਜੋੜੇ,ਪਰਿਵਾਰ,ਮਸਜਿਦ ਕਮੇਟੀ ਅਤੇ ਚੇਰੁਵੱਲੀ ਦੇ ਲੋਕਾਂ ਨੂੰ ਵਧਾਈ''।

ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਧਾਰਮਿਕ ਭੇਦਭਾਵ 'ਤੇ ਹਿੰਸਾ ਦੀਆਂ ਘਟਨਾਵਾ ਸਾਹਮਣੇ ਆਉਂਦਿਆ ਰਹਿੰਦੀਆ ਹਨ ਪਰ ਮਸਜਿਦ ਵਿਚ ਹੋਏ ਇਸ ਵਿਆਹ ਨੇ ਸਮਾਜ ਅਤੇ ਦੇਸ਼ ਵਿਚ ਸਮਾਜਿਕ ਅਤੇ ਧਾਰਮਿਕ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ।