ਮਨਾਂ ਕਰਨ ਦੇ ਬਾਵਜੂਦ ਵੀ ਫਿਰ ਜਾਮਾ ਮਸਜਿਦ ਪਹੁੰਚੇ ਚੰਦਰਸ਼ੇਖਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੀਮ ਆਰਮੀ ਮੁਖੀ ਚੰਦਰਸ਼ੇਖਰ ਅਜ਼ਾਦ ਸ਼ੁੱਕਰਵਾਰ ਨੂੰ ਫਿਰ ਜਾਮਾ ਮਸਜਿਦ ਪਹੁੰਚੇ।

Chandrashekhar Azad

ਨਵੀਂ ਦਿੱਲੀ: ਭੀਮ ਆਰਮੀ ਮੁਖੀ ਚੰਦਰਸ਼ੇਖਰ ਅਜ਼ਾਦ ਸ਼ੁੱਕਰਵਾਰ ਨੂੰ ਫਿਰ ਜਾਮਾ ਮਸਜਿਦ ਪਹੁੰਚੇ। ਉਹਨਾਂ ਨੂੰ ਜ਼ਮਾਨਤ ‘ਤੇ ਰਿਹਾ ਕਰਦੇ ਹੋਏ ਕੋਰਟ ਨੇ ਦਿੱਲੀ ਛੱਡਣ ਲਈ ਕਿਹਾ ਸੀ। ਦਿੱਲੀ ਛੱਡਣ ਦੀ ਡੈੱਡਲਾਈਨ ਪੂਰੀ ਹੋਣ ਤੋਂ ਪਹਿਲਾਂ ਉਹਨਾਂ ਨੇ ਜਾਮਾ ਮਸਜਿਦ ਦੀਆਂ ਪੌੜੀਆਂ ‘ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਬੈਠ ਕੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ।

ਚੰਦਰਸ਼ੇਖਰ ਨੂੰ ਜਾਮਾ ਮਸਜਿਦ ‘ਤੇ ਅਜਿਹਾ ਪ੍ਰਦਰਸ਼ਨ ਕਰਨ ‘ਤੇ 21 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਭੀਮ ਆਰਮੀ ਮੁਖੀ ਸ਼ੁੱਕਰਵਾਰ ਸਵੇਰੇ ਮੰਦਰ ਗਏ ਸੀ। ਇਸ ਤੋਂ ਇਲਾਵਾ ਉਹ ਦਿੱਲੀ ਛੱਡਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅਤੇ ਚਰਚ ਵਿਚ ਵੀ ਜਾਣਗੇ। ਉਹਨਾਂ ਨੂੰ ਸ਼ੁੱਕਰਵਾਰ ਰਾਤ 9 ਵਜੇ ਤੋਂ ਪਹਿਲਾਂ ਦਿੱਲੀ ਛੱਡਣ ਦੀ ਹਿਦਾਇਤ ਦਿੱਤੀ ਗਈ ਹੈ।

ਉਹ ਮੀਡੀਆ ਨੂੰ ਵੀ ਸੰਬੋਧਨ ਕਰ ਸਕਦੇ ਹਨ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਅਜ਼ਾਦ ਨੂੰ ਵੀਰਵਾਰ ਦੀ ਰਾਤ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ।ਚੰਦਰਸ਼ੇਖਰ ਨੂੰ ਪੁਰਾਣੀ ਦਿੱਲੀ ਦੇ ਦਰਿਆਗੰਜ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਦੌਰਾਨ ਹਿੰਸਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਜ਼ਾਦ ਦੇ ਸੰਗਠਨ ਨੇ ਪੁਲਿਸ ਦੀ ਇਜਾਜ਼ਤ ਤੋਂ ਬਿਨਾਂ 20 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਮਾ ਮਸਜਿਦ ਦੇ ਜੰਤਰ-ਮੰਤਰ ਤੱਕ ਮਾਰਚ ਦਾ ਅਯੋਜਨ ਕੀਤਾ ਸੀ। ਭੀਮ ਆਰਮੀ ਮੁਖੀ ਨੂੰ 21 ਦਸੰਬਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।