ਸਨਾਤਨ ਧਰਮ ਮੰਦਰ ਸੈਕਟਰ 38 -ਸੀ ਦਾ ਮਨਾਇਆ ਗਿਆ ਸਥਾਪਨਾ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

18 ਤੋਂ 21 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ 

Foundation day of Shree Sanatan Dharm Mandir Sector 38 C Chandigarh is being celebrated by Mandir Sabha

ਚੰਡੀਗੜ੍ਹ : ਸਥਾਨਕ ਸੈਕਟਰ 38 ਸੀ ਵਿਖੇ ਮੰਦਰ ਸਭਾ ਵਲੋਂ ਅੱਜ ਸਨਾਤਨ ਧਰਮ ਮੰਦਰ ਸੈਕਟਰ 38 -ਸੀ ਦਾ ਸਥਾਪਨਾ ਦਿਵਸ ਮਨਾਇਆ ਗਿਆ।

ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਵ੍ਰਿੰਦਾਵਨ ਦੇ ਸਵਾਮੀ ਸ਼੍ਰੀ ਵਰਿੰਦਰ ਹਰੀ ਮਹਾਰਾਜ ਵਲੋਂ ਪ੍ਰਵਚਨ ਵੀ ਦਿਤਾ ਗਿਆ।

ਦੱਸ ਦੇਈਏ ਕਿ ਮੰਦਰ ਸਭਾ ਵਲੋਂ ਇਹ ਪ੍ਰੋਗਰਾਮ 18 ਜਨਵਰੀ ਤੋਂ 21 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਬੀਜੇ.ਕਾਲੀਆ, ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਆਦਿ ਹਾਜ਼ਰ ਸਨ।