ਬੀਐਸਐਨਐਲ ਨੇ ਲਾਂਚ ਕੀਤਾ 298 ਰੁਪਏ ਦਾ ਪ੍ਰੀਪੇਡ ਪਲਾਨ, ਗਾਹਕਾਂ ਲਈ ਹੋਵੇਗਾ ਇਹ ਖਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਲਾਨ ‘ਚ ਇਕ ਬਾਰ ਐਫਯੂਪੀ ਖਤਮ ਹੋਣ ਤੋਂ ਬਾਅਦ ਗਾਹਕਾਂ ਦੇ ਇੰਟਰਨੈਟ ਦੀ ਸਪੀਡ 40 ਕੇਬੀਪੀਐਸ ਹੋਵੇਗੀ। ਪਲਾਨ ਵਿਚ ਰੋਜ਼ਾਨਾ 100 ਐਸਐਮਐਸ ਦੀ ਵੀ ਸੁਵਿਧਾ ਮਿਲਦੀ ਹੈ .....

BSNL New Plan

ਨਵੀਂ ਦਿੱਲੀ: ਬੀਐਸਐਨਐਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵੇਂ ਪਲਾਨ ਦਾ ਐਲਾਨ ਕੀਤਾ ਹੈ। ਨਵੇਂ ਪਲਾਨ ਦੀ ਕੀਮਤ 298 ਰੁਪਏ ਹੈ, ਜਿਸ ਵਿਚ ਡਾਟਾ ਤੇ ਕਾਲ ਦੀਆਂ ਸਹੂਲਤਾਂ ਉਪਲਬਧ ਹਨ। ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ ਇਹ ਪਲਾਨ 54 ਦਿਨਾਂ ਲਈ ਹੈ। ਗਾਹਕਾਂ ਨੂੰ ਇਸ ਪਲਾਨ ਜ਼ਰੀਏ ਅਨਲਿਮਟਡ  ਕਾਲਿੰਗ, ਲੋਕਲ ਤੇ ਨੈਸ਼ਨਲ ਰੋਮਿੰਗ ਦੀ ਸੁਵਿਧਾ ਮਿਲਦੀ ਹੈ। ਉਥੇ ਹੀ ਡਾਟੇ ਦੇ ਮਾਮਲੇ ਵਿਚ ਗਾਹਕਾਂ ਨੂੰ ਰੋਜ਼ਾਨਾ 1 ਜੀਬੀ 3 ਜੀ ਡਾਟਾ ਦਿੱਤਾ ਜਾਵੇਗਾ, ਜਿਸ ਦੀ ਮਿਆਦ 54 ਦਿਨਾਂ ਦੀ ਹੋਵੇਗੀ।

ਪਲਾਨ ‘ਚ ਇਕ ਵਾਰ ਐਫਯੂਪੀ ਖਤਮ ਹੋਣ ਤੋਂ ਬਾਅਦ ਗਾਹਕਾਂ ਦੇ ਇੰਟਰਨੈਟ ਦੀ ਸਪੀਡ 40 ਕੇਬੀਪੀਐਸ ਹੋਵੇਗੀ। ਪਲਾਨ ਵਿਚ ਰੋਜ਼ਾਨਾ 100 ਐਸਐਮਐਸ ਦੀ ਵੀ ਸੁਵਿਧਾ ਮਿਲਦੀ ਹੈ ਤੇ ਗਾਹਕਾਂ ਨੂੰ ਮੁਫਤ ਮੈਂਬਰਸ਼ਿਪ ਮਿਲਦੀ ਹੈ ਜਿਸ ਨਾਲ ਤੁਸੀਂ ਮੁਫਤ ਵਿਚ ਚੈਨਲ ਦੇਖ ਸਕਦੇ ਹੋ।

ਜੀਓ ਦੇ 297 ਰੁਪਏ ਦੇ ਪਲਾਨ  ਵਿਚ ਅਨਲਿਮਟਡ ਲੋਕਲ ਤੋ ਨੈਸ਼ਨਲ ਕਾਲਿੰਗ ਦੇ ਨਾਲ  ਰੋਜ਼ਾਨਾ 100 ਐਸਐਮਐਸ ਦੀ ਵੀ ਸੁਵਿਧਾ ਮਿਲਦੀ ਹੈ। ਗਾਹਕ ਇਸ ਦੌਰਾਨ 28 ਦਿਨਾਂ ਤੱਕ ਲਗਾਤਾਰ 3 ਜੀਬੀ ਡਾਟਾ ਪਾ ਸਕਦੇ ਹਨ ਤੇ ਗਾਹਕਾਂ ਨੂੰ ਮੁਫਤ ‘ਚ ਜੀਓ ਮੈਂਬਰਸ਼ਿਪ ਵੀ ਮਿਲਦੀ ਹੈ।

ਵੋਡਾਫੋਨ ਦਾ 255 ਰੁਪਏ ਦਾ ਪਲਾਨ : ਵੋਡਾਫੋਨ ਇਸ ਪਲਾਨ  ਵਿਚ ਅਨਲਿਮਿਟਡ ਲੋਕਲ, ਐਸਟੀਡੀ ਤੇ ਰੋਮਿੰਗ ਦੇ ਨਾਲ ਰੋਜ਼ਾਨਾ 2 ਜੀਬੀ 4ਜੀ/ 3ਜੀ ਡਾਟਾ ਦੇ ਰਿਹਾ ਹੈ। ਇਸ ਪਲਾਨ ਵਿਚ 100 ਐਸਐਮਐਸ ਦੀ ਵੀ ਸੁਵਿਧਾ ਮਿਲਦੀ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ।