ਅੰਬਾਨੀ ਨੂੰ ਸੁਪਰੀਮ ਕੋਰਟ ਵਲੋਂ ਵੱਡਾ ਝਟਕਾ,ਅਰਿਕ‍ਸਨ ਕੰਪਨੀ ਨੂੰ 550 ਕਰੋੜ ਲੁਟਾਓ ਜਾਂ ਜਾਓ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ  ਰਿਲਾਇੰਸ ਕਮਿਊਨੀਕੇਸ਼ਨ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਦਿੱਤਾ ਹੈ ........

Anil Ambani

ਨਵੀਂ ਦਿੱਲ੍ਹੀ - ਸੁਪਰੀਮ ਕੋਰਟ ਨੇ  ਰਿਲਾਇੰਸ ਕਮਿਊਨੀਕੇਸ਼ਨ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਦਿੱਤਾ ਹੈ ਅਨਿਲ ਅੰਬਾਨੀ ਨਾਲ ਦੋ ਹੋਰ ਨਿਦੇਸ਼ਕਾਂ ਨੂੰ ਅਸਿਹਮਤੀ ਦਾ ਦੋਸ਼ੀ ਕਰਾਰ ਦਿੱਤਾ ਹੈ ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਨੂੰ 4ਹਫਤਿਆਂ ਵਿਚ ਅਰਿਕ‍ਸਨ ਕੰਪਨੀ ਨੂੰ 453 ਕਰੋੜ ਰੁਪਏ ਚੁਕਾਉਣ ਦਾ ਆਦੇਸ਼ ਦਿੱਤਾ ਹੈ, ਅਜਿਹਾ ਨਾ ਹੋਣ ‘ਤੇ ਅਨਿਲ ਅੰਬਾਨੀ ਨੂੰ ਤਿੰਨ ਮਹੀਨੇ ਜੇਲ੍ਹ ਵਿਚ ਜਾਣਾ ਹੋਵੇਗਾ. ਜਿਸ ਨਾਲ ਅੰਬਾਨੀ ਨੂੰ ਮੁਸੀਬਤ ਹੋਰ ਵਧ ਗਈ ਹੈ।

ਅਰਿਕ‍ਸਨ ਕੰਪਨੀ ਨੂੰ ਰਕਮ ਨਹੀਂ ਚੁਕਾਉਣ ਉੱਤੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਨੇ ਅਸਿਹਮਤੀ ਮਾਮਲੇ ਦਾ ਦੋਸ਼ੀ ਮੰਨਿਆ ਹੈ  ਇਸਦੇ ਇਲਾਵਾ ਸੁਪਰੀਮ ਕੋਰਟ ਨੇ ਅੰਬਾਨੀ ਵਾਲੀਆਂ ਰਿਲਾਇੰਸ ਦੀਆਂ 3 ਹੋਰ ਕੰਪਨੀਆਂ ਨੂੰ 1 ਕਰੋੜ ਰੁਪਏ ਜੁਰਮਾਨਾ ਵੀ ਕੀਤਾ ਹੈ। ਤਿੰਨਾਂ ਕੰਪਨੀਆਂ ਨੂੰ 3 ਕਰੋੜ ਰੁਪਏ ਸੁਪਰੀਮ ਕੋਰਟ ਦੀ ਰਜਿਸਟਰੀ ਵਿਚ ਜਮਾਂ ਕਰਵਾਉਣੇ ਹੋਵੇਗੇ, ਕੋਰਟ ਨੇ ਮੰਨਿਆ ਕਿ ਰਿਲਾਇੰਸ ਨੇ ਜਾਨ-ਬੁੱਝਕੇ ਅਰਿਕ‍ਸਨ ਕੰਪਨੀ ਨੂੰ ਭੁਗਤਾਨ ਨਹੀਂ ਕੀਤਾ।

.ਅਜਿਹਾ ਨਹੀਂ ਕਰਨ ਉੱਤੇ ਇੱਕ ਮਹੀਨੇ ਦੀ ਜੇਲ੍ਹ ਦੀ ਸਜਾ ਹੋਵੇਗੀ , ਅਨਿਲ  ਦੀ ਸਾਂਝ ਵਾਲੀ ਕੰਪਨੀ ਨੇ ਇਸ ਅਰੋਪ ਨੂੰ ਮੰਨਣ ਤੇ ਇਨਕਾਰ ਕਰ ਦਿੱਤਾ ਹੈ। ਅੰਬਾਨੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਸਾਂਝ ਵਾਲੀ ਰਿਲਾਇੰਸ ਕੰਪਨੀ ਦੇ ਨਾਲ ਉਤਪਾਦਾਂ ਦੀ ਵੀਕਰੀ ਦਾ ਸੌਦਾ ਅਸਫਲ ਹੋਣ ਦੇ ਬਾਅਦ ਉਹਨਾਂ ਦੀ ਕੰਪਨੀ ਦਿਵਾਲਿਆ ਪਨ ਦੇ ਲਈ ਕਾਰਵਾਈ ਕਰ ਰਹੀ ਹੈ।

ਅਜਿਹੇ ਵਿਚ ਰਕਮ ਤੇ ਉਹਨਾਂ ਦਾ ਕੰਟਰੋਲ ਨਹੀਂ ਹੈ। ਰਿਲਾਇੰਸ ਕਮਿਊਨੀਕੇਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਅਰਿਕ‍ਸਨ ਦੇ ਬਕਾਏ ਦਾ ਭੁਗਤਾਨ ਪੂਰਾ ਕਰਨ ਲਈ ‘ਜ਼ਮੀਨ ਅਸਮਾਨ ਇਕ ਕਰ ਦਿੱਤਾ ਹੈ’ਪਰ ਉਹ ਭੁਗਤਾਨ ਨਹੀਂ ਕਰ ਸਕਿਆ ਕਿਉਂਕਿ ਜੀਓ ਦੇ ਨਾਲ ਉਹਨਾਂ ਦਾ ਸੌਦਾ ਨਹੀਂ ਹੋ ਪਾਇਆ ਅਰਿਕ‍ਸਨ ਨੇ 2014 ਵਿਚ ਰਿਲਾਇੰਸ ਕਮਿਊਨੀਕੇਸ਼ਨ ਨਾਲ ਇਕ ਡੀਲ ਕੀਤੀ ਸੀ ਜਿਸਦੇ ਮੁਤਾਬਿਕ ਆਉਣ ਵਾਲੇ 7ਸਾਲਾਂ ਦੇ ਲਈ ਅਰਿਕ‍ਸਨ ਨੂੰ ਰਿਲਾਇੰਸ ਕਮਿਊਨੀਕੇਸ਼ਨ ਟੈਲੀਕਾਮ ਦੇ ਨੈੱਟਵਰਕ ਨੂੰ ਮੈਨਿਜ ਕਰਨਾ ਸੀ ।

ਪਰ ਇਸ ਤੋਂ ਬਾਅਦ ਸਥਿਤੀ ਬਦਲ ਗਈ ਅਤੇ ਅਰਿਕ‍ਸਨ ਨੇ ਨੈਸ਼ਨਲ ਕੰਪਨੀ ਲਾਅ ਅਪੀਲੇਟ ਟਰਬਿਊਨਲ ਦਾ ਰੁਖ ਕੀਤਾ ਅਤੇ ਦੱਸਿਆ ਕਿ ਰਿਲਾਇੰਸ ਕਮਿਊਨੀਕੇਸ਼ਨ ਉੱਤੇ ਉਹਨਾਂ ਦਾ 1100 ਕਰੋੜ ਬਕਾਇਆ ਹੈ। ਇਸ ਵਿਚ ਅਰਿਕ‍ਸਨ ਨੇ ਬੁੱਕਫੀਲਡ ਦੇ ਨਾਲ ਡੀਲ ਕਰਨ ਦੀ ਦਲੀਲ ਦਿੱਤੀ ਅਤੇ 550 ਕਰੋੜ ਰੁਪਏ ਅਰਿਕ‍ਸਨ ਨੂੰ ਦੇਣ ਦੀ ਗੱਲ ਕੀਤੀ ਹਾਲਾਂਕਿ ਰਿਲਾਇੰਸ ਕਮਿਊਨੀਕੇਸ਼ਨ ਨੇ ਅਰਿਕ‍ਸਨ ਨੂੰ ਹੁਣ ਤੱਕ ਭੁਗਤਾਨ ਨਹੀਂ ਕੀਤਾ।