ਆਖਰੀ ਸਾਹ ਤੱਕ ਕੋਰੋਨਾ ਪੀੜਤਾਂ ਦਾ ਕਰਦੀ ਰਹੀ ਇਲਾਜ, ਹੁਣ ਹਾਰੀ ਜ਼ਿੰਦਗੀ ਦੀ ਜੰਗ
ਕੋਰੋਨਾ ਵਾਇਰਸ ਨਾਲ ਚੀਨ ਤੋਂ ਬਾਅਦ ਇਰਾਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਹੈ। ਇੱਥੇ ਹਰ 10 ਮਿੰਟ ਵਿਚ ਇੱਕ ਪੀੜਤ ਦੀ ਮੌਤ ਹੋ ਰਹੀ ਹੈ ਤੇ
ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਚੀਨ ਤੋਂ ਬਾਅਦ ਇਰਾਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਹੈ। ਇੱਥੇ ਹਰ 10 ਮਿੰਟ ਵਿਚ ਇੱਕ ਪੀੜਤ ਦੀ ਮੌਤ ਹੋ ਰਹੀ ਹੈ ਤੇ 50 ਮਿੰਟ ਵਿਚ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਅਜਿਹੀ ਮਾੜੀ ਹਾਲਤ ਵਿੱਚ ਡਾਕਟਰ ਲੋਕਾਂ ਲਈ ਰੱਬ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ। ਇੰਨਾਂ ਵਿਚੋਂ ਹੀ ਇੱਕ ਮਹਿਲਾ ਡਾਕਟਰ ਸੀਰੀਨ ਰੋਹਾਨੀ ਰੈਡ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦਾ ਇਲਾਜ ਕਰਦਿਆਂ ਆਪਣੀ ਜਾਨ ਗੁਆ ਲਈ ਹੈ।
ਬਿਨ੍ਹਾਂ ਕਿਸੇ ਡਰ ਤੋਂ ਮਰੀਜਾਂ ਵਿੱਚ ਇਮਾਨੀਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੇ ਜ਼ਜਬੇ ਨੂੰ ਅੱਜ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਪਕਸ਼ਾਦਤ ਦੇ ਸ਼ੋਹਦਾ ਹਸਪਤਾਲ ਦੀ ਜਨਰਲ ਪ੍ਰੈਕਟੀਸ਼ਨਰ ਵਿਚ ਡਾਕਟਰ ਸ਼ੀਰੀਨ ਰੋਹਾਨੀ ਰੈਡ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦਾ ਇਲਾਜ ਕਰ ਰਹੀ ਸੀ। ਪਾਕਸ਼ਾਤ ਦੇ ਡਾਕਟਰਾਂ ਵਿਚੋਂ ਉਹ ਇਕੱਲੀ ਸੀ, ਜਿਸਦੀ ਹਾਲਤ ਖ਼ਰਾਬ ਹੋਣ ‘ਤੇ ਉਸ ਨੂੰ ਤਹਿਰਾਨ ਦੇ ਮਸੀਹਾ ਦਾਨੇਸ਼ਵਰੀ ਹਸਪਤਾਲ ਲਿਜਾਇਆ ਗਿਆ।
ਉਸਦੀ ਮੌਤ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜਦੇ ਦੇਸ਼ ਦੀ ਸੇਵਾ ਕਰਦਿਆਂ ਹੋਈ। ਈਰਾਨ ਵਿਚ ਨਰਸਾਂ ਦੀ ਮੌਤ ਦਰ ਦੇ ਅੰਕੜਿਆਂ 'ਤੇ, ਨਰਸ ਹੋਮ ਦੇ ਸੱਕਤਰ ਜਨਰਲ ਮੁਹੰਮਦ ਸ਼ਰੀਫੀ ਮੋਘਦਮ ਨੇ ਸੰਕਟ ਨੂੰ ਸਵੀਕਾਰ ਕਰਦਿਆਂ ਕਿਹਾ,' 'ਨਰਸਾਂ ਦੀ ਉੱਚ ਮੌਤ ਦਰ ਦੇਸ਼ ਦੇ ਸਿਹਤ ਅਧਿਕਾਰੀਆਂ ਦੀ ਘਾਟ ਨੂੰ ਦਰਸਾਉਂਦੀ ਹੈ, ਖ਼ਾਸਕਰ ਮੰਤਰਾਲੇ ਦੇ ਨਰਸਿੰਗ ਸਹਾਇਕ।
ਸਿਹਤ ਅਤੇ ਨਰਸਿੰਗ ਪ੍ਰਣਾਲੀ, ਨਰਸਾਂ ਦੀ ਸਿਹਤ ਬਣਾਈ ਰੱਖਣ ਲਈ ਲੋੜੀਂਦੇ ਉਪਾਅ ਪ੍ਰਦਾਨ ਨਹੀਂ ਕੀਤੇ ਜਾਂਦੇ, ਮਾਸਕ, ਦਸਤਾਨੇ, ਸਕ੍ਰੱਬ ਅਤੇ ਹੋਰ ਸਮਾਨ ਦੀ ਘਾਟ ਤੋਂ ਲੈ ਕੇ ਨਰਸਿੰਗ ਸਟਾਫ ਦੀ ਘਾਟ ਹੈ ਜਿਸ ਕਾਰਨ ਨਰਸਾਂ ਨੂੰ ਹਸਪਤਾਲਾਂ ਵਿਚ ਵਧੇਰੇ ਕੋਰੋਨਾ ਵਾਇਰਸ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ।
ਦੱਸ ਦਈਏ ਕਿ ਈਰਾਨ ਨੇ 18 ਮਾਰਚ, 2020 ਨੂੰ ਐਲਾਨ ਕੀਤਾ ਸੀ ਕਿ ਈਰਾਨ ਦੇ 196 ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਤਬਾਹੀ ਲਈ ਮਰਨ ਵਾਲਿਆਂ ਦੀ ਗਿਣਤੀ 6,400 ਤੋਂ ਪਾਰ ਹੋ ਗਈ ਹੈ। ਦੂਜੇ ਪ੍ਰਾਂਤਾਂ ਦੇ ਨਾਲ, ਕੂਮ ਵਿਚ ਪੀੜਤਾਂ ਦੀ ਗਿਣਤੀ 790, ਤਹਿਰਾਨ 800, ਗਿਲਾਨ 763, ਇਸਫਾਹਨ 620, ਖੋਰਾਸਨ 581, ਮਜੰਦਰਨ 530, ਗੋਲੇਸਤਾਨ 393, ਖੁਜ਼ਸਤਾਨ 207, ਅਤੇ ਹਮਦਾਨ 204 ਹੈ।