ਕੋਰੋਨਾ ਵਾਇਰਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਸਰਕਾਰ ਨੇ ਜਾਰੀ ਕੀਤਾ WhatsApp ਨੰਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਕੋਰੋਨਾ ‘ਤੇ ਵਟਸਐਪ ਚੈਟਬਾਟ ਬਣਾਇਆ ਹੈ।

Photo

ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਨਾਲ ਹੁਣ ਤੱਕ ਚਾਰ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਕੋਰੋਨਾ ‘ਤੇ ਵਟਸਐਪ ਚੈਟਬਾਟ ਬਣਾਇਆ ਹੈ। ਭਾਰਤ ਸਰਕਾਰ ਨੇ ਇਸ ਨੂੰ MyGov ਕੋਰੋਨਾ ਹੈਲਪਡੈਸਕ ਦਾ ਨਾਂਅ ਦਿੱਤਾ ਹੈ।

ਇਸ ਦੇ ਲਈ WhatsApp ਨੰਬਰ 9013151515 ਹੈ। ਇਸ WhatsApp ਨੰਬਰ ਦੀ ਮਦਦ ਨਾਲ ਤੁਸੀਂ ਨੈਸ਼ਨਲ ਫਾਰਮਾਸਿਉਟੀਕਲ ਪ੍ਰਾਈਸਿੰਗ ਅਥਾਰਟੀ ਦੀ ਮਦਦ ਨਾਲ ਕੋਰੋਨਾ ਵਾਇਰਸ ਨਾਲ ਸਬੰਧਿਤ ਪ੍ਰਸ਼ਨਾਂ ਜਵਾਬ ਜਾਣ ਸਕਦੇ ਹੋ। MyGovindia ਦੇ ਅਧਿਕਾਰਕ ਟਵਿਟਰ ਹੈਂਡਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਟਵੀਟ ਕਰ ਕੇ ਲਿਖਿਆ ਗਿਆ ਹੈ, ‘9013151515 ‘ਤੇ ਨਮਸਤੇ ਲਿਖ ਕੇ ਤੁਸੀਂ ਕੋਰੋਨਾ ਵਾਇਰਸ ਨਾਲ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ’। ਦੱਸ ਦਈਏ ਕਿ ਦੇਸ਼ ਭਰ ਵਿਚ ਹੁਣ ਤੱਕ 173 ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ, ਇਹਨਾਂ ਵਿਚੋਂ 25 ਵਿਦੇਸ਼ੀ ਨਾਗਰਿਕ ਹਨ। ਉੱਥੇ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

20 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਕੁੱਲ਼ 149 ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਚੱਲ਼ ਰਿਹਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ 9 ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਦੇਸ਼ ਵਿਚ ਸਭ ਤੋਂ ਜ਼ਿਆਦਾ ਪੀੜਤ ਲੋਕਾਂ ਦੀ ਗਿਣਤੀ ਮਹਾਰਾਸ਼ਟਰਾ ਵਿਚ ਹੈ। ਇੱਥੇ 47 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਕੇਰਲ ਵਿਚ 27 ਲੋਕਾਂ ਵਿਚ ਕੋਰੋਨਾ ਵਾਇਰਸ ਪਾਇਆ ਗਿਆ। ਕਰਨਾਟਕਾ ਵਿਚ 14, ਦਿੱਲੀ ਵਿਚ 12, ਉੱਤਰ ਪ੍ਰਦੇਸ਼ ਵਿਚ 16, ਲੱਦਾਖ ਵਿਚ 8, ਜੰਮੂ-ਕਸ਼ਮੀਰ ਵਿਚ 4, ਹਰਿਆਣਾ ਵਿਚ ਤਿੰਨ ਅਤੇ ਪੰਜਾਬ ਵਿਚ ਦੋ ਮਾਮਲੇ ਸਾਹਮਣੇ ਆਏ ਹਨ।