ਕੀ ਪੈਕਿਟ ਵਾਲੇ ਦੁੱਧ ਅਤੇ ਅਖ਼ਬਾਰ ਨਾਲ ਵੀ ਹੋ ਸਕਦੈ ਕਰੋਨਾ ਵਾਇਰਸ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਵਾਇਹਸ ਪ੍ਰਭਾਵਿਤ ਮਰੀਜ਼ਾਂ ਦੇ ਛੂਹਣ ਜਾਂ ਖੰਘਣ ਨਾਲ ਫੈਲਦਾ ਹੈ

Coronavirus

ਜਲੰਧਰ : ਕਰੋਨਾ ਵਾਇਰਸ ਤੋਂ ਬਚਣ ਦੇ ਲਈ ਵਿਸ਼ਵ ਸਿਹਤ ਸੰਗਠਨ ਅਤੇ ਸਰਕਾਰਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਨੋਟੀਫਕੇਸ਼ਨ ਜਾਰੀ ਕੀਤੇ ਜਾ ਰਹੇ ਹਨ ਪਰ ਉਥੇ ਹੀ ਕਈ ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਾਅ ਰਹੇ ਹਨ । ਇਸ ਨਾਲ ਸਬੰਧ ਅਫਵਾਹਾਂ ਵਿਚ ਲੋਕਾਂ ਨੂੰ ਵੱਟਸਅੱਪ ਦੇ ਜਰੀਏ ਇਹ ਕਿਹਾ ਜਾ ਰਿਹਾ ਹੈ ਕਿ ਦੁੱਧ ਦੇ ਪੈਕਟ ਫੜਨ , ਡੋਰ ਬੈਲ ਵਜਾਉਣ ਅਤੇ ਅਖ਼ਬਾਰ ਨੂੰ ਪੜ੍ਹਨ ਨਾਲ ਵੀ ਕਰੋਨਾ ਵਾਇਰਸ ਫੈਲ ਸਕਦਾ ਹੈ।

ਜਿਸ ਗੱਲ ਨੂੰ ਡਾਕਟਰਾਂ ਨੇ ਇਕ ਦਮ ਹੀ ਨਕਾਰਦਿਆਂ ਇਸ ਨੂੰ ਅਫ਼ਵਾਹ ਦੱਸਿਆ ਗਿਆ ਹੈ। ਮਾਹਿਰਾਂ ਦਾ ਇਸ ਬਾਰੇ ਕਹਿਣਾ ਹੈ ਕਿ ਤੁਸੀਂ ਅਖ਼ਬਾਰ ਵੀ ਪੜ੍ਹ ਸਕਦੇ ਹੋ ਅਤੇ ਡੋਰ ਬੈਲ ਵੀ ਵਜਾ ਸਕਦੇ ਹੋ ਪਰ ਫਿਰ ਵੀ ਜੇਕਰ ਤੁਹਾਨੂੰ ਇਸ ਤੋਂ ਡਰ ਲਗਦਾ ਹੈ ਤਾਂ ਤੁਸੀਂ ਇਸ ਨੂੰ ਪੜ੍ਹਨ ਜਾ ਡੋਰ ਬੈਲ ਵਜਾਉਣ ਤੋਂ ਬਾਅਦ ਹੱਥਾਂ ਨੂੰ ਸੈਨੀਟਾਇਜਰ ਸਾਫ ਕਰਕੇ ਆਪਣੇ ਵਹਿਮ ਨੂੰ ਦੂਰ ਕਰ ਸਕਦੇ ਹੋ।

ਇਨ੍ਹਾਂ ਅਫਵਾਹਾਂ ਨੂੰ ਛੱਡ ਕੇ ਜੇਕਰ ਸਾਨੂੰ ਅਸਲ ਵਿਚ ਕਿਸੇ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਉਹ ਇਹ ਕਿ ਸਾਨੂੰ ਭੀੜ ਵਾਲੀਆਂ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਤੋਂ ਦੂਰ ਹਹਿਣਾ ਚਾਹੀਦਾ ਹੈ। ਦੱਸ ਦੱਈਏ ਕਿ ਇਕ ਸਰਚ ਦੇ ਅਨੁਸਾਰ ਇਹ ਵਾਇਰਸ ਨਾਜੁਕ ਪੱਧਰ ਤੇ 2 ਦਿਨ ਅਤੇ ਸਖਤ ਪੱਧਰ ‘ਤੇ 4 ਤੋਂ 9 ਦਿਨ ਤੱਕ ਹੀ ਰਹਿੰਦਾ ਹੈ। ਇਹ ਵਾਤਾਵਰਨ ਦੇ ਤਾਪਮਾਨ ਉਪਰ ਹੀ ਨਿਰਭਰ ਕਰਦਾ ਹੈ।

ਲੇਡੀ ਹਾਰਡਿੰਗ ਮੈਡੀਕਲ ਕਾਲਜ ਕਮਿਊਨਿਟੀ ਮੈਡੀਸਨ ਦੇ ਮਾਹਰ ਡਾ. ਸ਼ਿਵਾਜੀ ਨੇ ਦੱਸਿਆ ਕਿ ਅਖ਼ਬਾਰ ਪੜ੍ਹਨ ਜਾ ਦੁੱਧ ਦੇ ਪੈਕਿਟ ਨੂੰ ਫੜਨ ਨਾਲ ਇਹ ਵਾਇਰਸ ਨਹੀਂ ਫੈਲਦਾ ਇਸ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਇਸ ਲਈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ । ਜਿਕਰਯੋਗ ਹੈ ਕਿ ਇਹ ਵਾਇਰਸ ਇਨਸਾਨ ਤੋਂ ਫੈਲਦਾ ਹੈ ਨਾ ਕਿ ਕਿਸੇ ਅਖ਼ਬਾਰ ਜਾਂ ਫਿਰ ਦੁੱਧ ਦੇ ਪੈਕਿਟ ਤੋਂ ।

ਦੱਸ ਦੱਈਏ ਕਿ ਅਜਿਹੀਆਂ ਚੀਜਾਂ ਨੂੰ ਤਾਂ ਚੀਨ ਵਰਗੇ ਦੇਸ਼ਾਂ ਨੇ ਵੀ ਬੰਦ ਨਹੀਂ ਕੀਤੀਆਂ ਜਿੱਥੇ ਇਹ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਰੀਜ਼ ਸਾਹਮਣੇ ਆਏ ਹਨ। ਸੋ ਇਸ ਲਈ ਅਜਿਹੀਆਂ ਅਫ਼ਵਾਹਾਂ ਤੋਂ ਜ਼ਰਾ ਵੀ ਘਬਰਾਉਂਣ ਦੀ ਲੋੜ ਨਹੀਂ ਸਗੋਂ ਆਪਣੇ ਆਪ ਨੂੰ ਭੀੜ ਵਾਲੇ ਇਲਾਕੇ ਅਤੇ ਪ੍ਰਭਾਵਿਤ ਮਰੀਜ਼ਾਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ।

ਇਸ ਲਈ ਜਿਕਰਯੋਗ ਹੈ ਕਿ ਇਹ ਵਾਇਹਸ ਪ੍ਰਭਾਵਿਤ ਮਰੀਜ਼ਾਂ ਦੇ ਛੂਹਣ ਜਾਂ ਖੰਘਣ ਨਾਲ ਫੈਲਦਾ ਹੈ। ਇਸ ਲਈ ਇਨ੍ਹਾਂ ਅਫਵਾਹਾਂ ਤੋਂ ਡਰਨ ਦੀ ਲੋੜ ਨਹੀਂ। 

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।