ਕਰੋਨਾ ਵਾਇਰਸ ਦੇ ਕਾਰਨ ਇਨ੍ਹਾਂ ਲੋਕਾਂ ਦੀ ਜਾ ਸਕਦੀ ਹੈ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੂੰ ਸਰਕਾਰ ਨੇ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ

Coronavirus

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੂੰ ਸਰਕਾਰ ਨੇ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ ਉੱਥੇ ਹੀ ਇਸ ਨਾਲ ਸੈਰ-ਸਪਾਟਾ ਅਤੇ ਯਾਤਰਾ ਉਦਯੋਗ ਵੀ ਬਿਲਕੁਲ ਬੰਦ ਹੋਣ ਦੀ ਕਗਾਰ ਤੇ ਖੜ੍ਹਾ ਹੈ। ਇਸ ਮੰਦੀਂ ਨੂੰ ਦੇਖਦਿਆ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ 70 ਫ਼ੀਸਦੀ ਮਤਲਬ ਕਿ 3.8 ਕਰੋੜ ਲੋਕਾਂ ਦੀ ਨੌਕਰੀ ਖੁਸਣ ਦਾ ਖਤਰਾ ਹੈ।

ਫੈਡਰੇਸ਼ਨ ਆਫ ਆਈਸੋਸੀਏਸ਼ਨ ਇਨ ਇੰਡਿਅਨ ਟੂਰਰਿਜ਼ਮ ਹਾਊਸਪਟੈਲਟੀ ਨੇ ਪੀ,ਐੱਮ ਮੋਦੀ ਨੂੰ ਇਕ ਪੱਤਰ ਲਿਖ ਕੇ ਇਨ੍ਹਾਂ ਸਥਿਤੀਆਂ ਵੱਲ ਧਿਆਨ ਦੇਣ ਨੂੰ ਕਿਹਾ ਹੈ। ਫੈਡਰੇਸ਼ਨ ਨੇ ਇਸ ਚਿੱਠੀ ਵਿਚ ਪੀ,ਐੱਮ ਨੂੰ ਲਿਖਿਆ ਕਿ 5 ਖਰਬ ਦੀ ਇਸ ਇੰਡਸਟਰੀ ਨੂੰ ਬਚਾਉਣ ਲਈ ਜਲਦ ਹੀ ਕੋਈ ਠੋਸ ਕੱਦਮ ਚੁੱਕਣ ਦੀ ਲੋੜ ਹੈ। ਫੈਡਰੇਸ਼ਨ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ 10 ਖਰਬ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਜਿਸ ਲਈ ਭਾਰਤੀ ਦੀ ਸੈਰ-ਸਪਾਟਾ ਇੰਡਸਟਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਬਹੁਤ ਸਾਰੀਆਂ ਕੰਪਨੀਆਂ ਦਾ ਦਿਵਾਲਾ ਵੀ ਨਿਕਲ ਸਕਦਾ ਹੈ। ਇਸ ਲਈ ਇਸ ਖਿੱਤੇ ਦੇ ਬਹੁਤ ਸਾਰੇ ਲੋਕਾਂ ਦੇ ਬੇਰੁਜਗਾਰ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੈਰ-ਸਪਾਟਾ ਇੰਡਸਟਰੀ ਵਿਚ ਜਿੰਨ੍ਹਾਂ ਕੰਪਨੀਆਂ ਵੱਲੋਂ ਲੋਨ ਲਏ ਗਏ ਹਨ

ਇਸ ਮੰਦੀ ਨੂੰ ਦੇਖਦਿਆਂ ਉਨ੍ਹਾਂ ਨੂੰ ਇਸ ਲੋਨ ਦੀਆਂ ਕਿਸ਼ਤਾਂ ਦੀ ਅਦਾਈਗਈ ਲਈ 12 ਮਹੀਨੇ ਦੀ ਛੂਟ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਟੈਕਸ ਤੋਂ ਰਾਹਤ, ਕਸਟਮ ਡਿਊਟੀ ਅਤੇ ਪ੍ਰੋਬੀਡੇਟ ਫੰਡ ਵਰਗੇ ਮਾਮਲਿਆਂ ਵਿਚ ਵੀ ਛੋਟ ਦੇਣੀ ਚਾਹੀਦੀ ਹੈ। ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਪੀਐੱਮ ਨੂੰ ਰਾਜਾਂ ਵਿਚ ਵਸੂਲ ਕੀਤਾ ਜਾਣ ਵਾਲਾ ਅਕਸਾਇਜ਼, ਟੈਕਸ ਅਤੇ ਪਾਣੀ ਦੇ ਬਿਲਾਂ ਤੇ ਵੀ ਛੂਟ ਦੇਣੀ ਚਾਹੀਦੀ ਹੈ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਦੱਖਣੀ ਕੋਰੀਆ,ਚੀਨ, ਇਟਲੀ, ਜਪਾਨ, ਈਰਾਨ ਵਰਗੇ ਕਈ ਦੇਸ਼ਾਂ ਵਿਚ ਜਾਣ ਵਾਲੀਆਂ ਫਲਾਈਟਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਤਾਜ ਮਹਿਲ ਤੋਂ ਬਿਨਾਂ ਕਈ ਹੋਰ ਜਗ੍ਹਾ ਤੇ ਘੁੰਮਣ ਦੀ ਵੀ ਰੋਕ ਲਗਾਈ ਹੋਈ ਹੈ। ਜਿਸ ਕਾਰਨ ਇੱਥੇ ਘੁੰਮਣ ਆਉਣ ਵਾਲੇ ਲੋਕਾਂ ਦੀ ਸੰਖਿਆ ਵਿਚ ਵੀ ਕਾਫ਼ੀ ਕੰਮੀ ਆਈ ਹੈ

ਜਿਸ ਨਾਲ ਸੈਰ-ਸਪਾਟੇ ਦੀ ਇੰਡਸਟਰੀ ਵਿਚ ਕਾਫੀ ਗਿਰਾਵਟ ਆਈ ਹੈ। Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।