8 ਸਾਲ ਦੀ ਬੱਚੀ ‘ਚ ਮਿਲੇ ਕਰੋਨਾ ਦੇ ਲੱਛਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਵਿਚ ਪੁੱਜ ਚੁੱਕੇ

coronavirus

ਰੋਪੜ : ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਵਿਚ ਪੁੱਜ ਚੁੱਕੇ ਹੈ । ਜਿਥੇ ਪੰਜਾਬ ਵਿਚ ਇਸ ਵਾਇਰਸ ਨਾਲ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਥੇ ਹੀ ਰੋਪੜ ਵਿਖੇ ਕਰੋਨਾ ਵਾਇਰਸ ਦੀ ਇਕ ਸ਼ੱਕੀ ਬੱਚੀ ਸਾਹਮਣੇ ਆਈ ਹੈ ਜਿਸਦੀ ਉਮਰ 8 ਸਾਲ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਸ਼ਹਿਰ ਵਿਚ ਕਰੋਨਾ ਵਾਇਰਸ ਨਾਲ ਜਿਸ ਬਜੁਰਗ ਵਿਅਕਤੀ ਦੀ ਮੌਤ ਹੋਈ ਸੀ।

ਉਹ ਵਿਅਕਤੀ ਆਨੁੰਦਪੁਰ ਸਾਹਿਬ ਵਿਖੇ ਗਿਆ ਸੀ ਆਨੰਦਪੁਰ ਸਾਹਿਬ ਤੋਂ ਇਸ ਲੜਕੀ ਨੂੰ ਰੋਪੜ ਲਿਆਂਦਾ ਗਿਆ ਸੀ। ਜਿਸ ਵਿਚ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਦੱਸਦੱਈਏ ਕਿ ਲੜਕੀ ਦੇ ਪਿਤਾ ਗੁਰਅਵਤਾਰ ਸਿੰਘ ਵੀ ਲੜਕੀ ਦੇ ਨਾਲ ਰਹਿ ਰਹੇ ਹਨ । ਗੁਰਅਵਤਾਰ ਸਿੰਘ ਨੇ ਸਿਹਤ ਵਿਭਾਗ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਦੇ ਵੱਲੋਂ ਇੱਥੇ ਕੋਈ ਵਧੀਆ ਪ੍ਰਬੰਧ ਨਹੀਂ ਕੀਤੇ ਗਏ।

ਉਨ੍ਹਾਂ ਕਿਹਾ ਕਿ ਸਾਰੀ ਰਾਤ ਨਾਂ ਤਾਂ ਉਨ੍ਹਾਂ ਦੀ ਬੱਚੀ ਨੂੰ ਕੋਈ ਡਾਕਟਰੀ ਸਹਾਇਤਾ ਮਿਲੀ ਅਤੇ ਨਾ ਹੀ ਕੋਈ ਉਨ੍ਵਾਂ ਦੀ ਸਾਰ ਲੈਣ ਉਥੇ ਆਇਆ ਹੈ। ਪ੍ਰਸ਼ਾਸਨ ਤੇ ਸਵਾਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੇ ਵੱਲੋਂ ਨਾਂ ਤਾਂ ਕੱਲ ਦਾ ਉਨ੍ਹਾਂ ਨੂੰ ਕੁਝ ਖਾਣ ਨੂੰ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲਿਆਉਣ ਦਿੱਤਾ ਜਾ ਰਿਹਾ ਹੈ।

ਇਸ ਲਈ ਉਹ ਅਤੇ ਉਨ੍ਹਾਂ ਦੀ ਬੱਚੀ ਕੱਲ ਦੇ ਭੁੱਖੇ ਹਨ। ਦੂਸਰੇ ਪਾਸੇ ਡਿਊਟੀ ਤੇ ਤੈਨਾਇਤ ਇਕ ਨਰਸ ਨੇ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਇਕ ਪਾਣੀ ਦੀ ਬੋਤਲ ਅਤੇ ਇਕ ਬਿਸਕੂਟਾਂ ਦਾ ਪੈਕਿਟ ਦਿੱਤਾ ਗਿਆ ਸੀ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰੋਨਾ ਵਾਇਰਸ ਨਾਲ ਸਬੰਧ ਮਰੀਜ਼ਾਂ ਨੇ ਕਈ ਵਾਰ ਸਰਕਾਰ ਦੇ ਮਾੜੇ ਪ੍ਰਬੰਧ ਦੀ ਨਿੰਦਿਆਂ ਕੀਤੀ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।