ਵਿਆਹ ‘ਚ ਇਕੱਠ ਕਰਕੇ ਸਰਕਾਰ ਦੇ ਆਦੇਸ਼ਾਂ ਦੀਆਂ ਉੜਾਈਆਂ ਧੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਵੀ ਇਸ ਸਥਿਤੀਆਂ ਨੂੰ ਸਮਝਦੇ ਹੋਏ ਦੇਸ਼ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਅਤੇ ਖੇਡ ਸਮਾਗਮਾਂ ਨੂੰ ਵੀ ਰੱਦ ਕਰ ਦਿੱਤਾ ਹੈ

Coronavirus

ਬਠਿੰਡਾ : ਪੂਰੇ ਦੇਸ਼ ਵਿਚ ਕਰੋਨਾ ਵਾਇਰਸ ਤੋਂ ਬਚਣ ਲਈ ਜਿੱਥੇ ਇਕ ਪਾਸੇ ਸਰਕਾਰ ਦੇ ਵੱਲੋਂ ਸਾਰੀਆਂ ਭੀੜ ਵਾਲੀਆਂ ਥਾਵਾਂ ਸ਼ਾਪਿੰਗ ਮਾਲ,ਸਿਨੇਮਾ ਘਰ, ਸਕੂਲ,ਕਾਲਜ,ਯੂਨੀਵਰਸਿਟੀਆਂ ਨੂੰ ਬੰਦ ਕੀਤਾ ਗਿਆ ਸੀ ਉਥੇ ਹੀ ਸਰਕਾਰ ਦੇ ਵੱਲ਼ੋਂ ਇਹ ਵੀ ਹੁਕਮ ਜਾਰੀ ਕੀਤੇ ਗਏ ਸਨ ਕਿ ਜੇਕਰ ਕੋਈ ਜਰੂਰੀ ਪ੍ਰੋਗਰਾਮ ਕਰਨਾ ਹੈ ਤਾਂ ਉਸ ਵਿਚ ਵੀ  ਘੱਟ ਤੋਂ ਘੱਟ ਇਕੱਠ ਕੀਤਾ ਜਾਵੇ ।

ਪਰ ਸਰਕਾਰ ਦੇ ਇਸ ਆਦੇਸ਼ ਦੀ ਸਰਾਸਰ ਉਲੰਘਣਾ ਕਰਕੇ ਵਰੈਂਡ ਰਿਜ਼ੋਟਸ ਦੇ ਮਾਲਕ ਸਤੀਸ਼ ਗਰਗ ਅਤੇ ਉਸ ਦੇ ਪੁੱਤਰ ਰਿਸ਼ਵ ਗਰਗ ਨੇ ਪ੍ਰੋਗਰਾਮ ਬੁਕ ਕਰਕੇ ਉਸ ਵਿਚ ਲੋੜ ਤੋਂ ਵੱਧ ਇਕੱਠ ਕਰਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਹੈ। ਇਸ ਤਰ੍ਹਾਂ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦੀ ਸਰ-ਸਰ ਉਲੰਘਣਾ ਹੋਈ ਹੈ।

ਇਸ ਲਈ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 188,336 ਦੇ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ। ਦੱਸ ਦੱਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਪੂਰੀ ਦੁਨੀਆਂ ਦੇ ਵਿਚ ਆਪਣਾ ਕਹਿਰ ਪਾ ਰਿਹਾ ਹੈ

ਜਿਸ ਨੂੰ ਦੇਖਦਿਆਂ ਬਹੁਤ ਸਾਰੇ ਦੇਸ਼ਾਂ ਨੇ ਜਿਆਦਾ ਭੀੜ ਵਾਲੀਆਂ ਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਭਾਰਤ ਨੇ ਵੀ ਇਸ ਸਥਿਤੀਆਂ ਨੂੰ ਸਮਝਦੇ ਹੋਏ ਦੇਸ਼ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ  ਅਤੇ ਖੇਡ ਸਮਾਗਮਾਂ ਨੂੰ ਵੀ ਰੱਦ ਕਰ ਦਿੱਤਾ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।