Google Doodle: Dr. Ignaz Semmelweis ਨੇ ਦੱਸਿਆ ਸੀ ਹੱਥ ਧੋਣ ਦਾ ਰਾਜ਼?
ਕੋਰੋਨਾ ਤੋਂ ਬਚਣ ਨੂੰ ਲੈ ਕੇ ਅੱਜ ਪੂਰੀ ਦੁਨੀਆ ਵਿਚ ਸਭ ਤੋਂ...
ਨਵੀਂ ਦਿੱਲੀ: ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਦੇ ਉਪਾਅ ਲੱਭਣ ਵਿਚ ਜੁਟੀ ਹੈ ਉੱਥੇ ਹੀ Google ਨੇ ਇਕ ਬੇਹੱਦ ਖਾਸ ਵਿਅਕਤੀ ਨੂੰ ਡੂਡਲ ਬਣਾ ਕੇ ਯਾਦ ਕੀਤਾ ਹੈ। ਇਹ ਸ਼ਖਸ ਹੈ ਡਾ. ਇਗਨਾਜ਼ ਸੇਮੇਲਵਿਸ। ਇਹਨਾਂ ਦੀ ਤਸਵੀਰ Google Doodle ਵਿਚ ਹੱਥ ਧੋਣ ਦੇ ਤਰੀਕਿਆਂ ਨਾਲ ਦੇਖਿਆ ਜਾ ਸਕਦੀ ਹੈ। ਗੂਗਲ ਨੇ ਇਹਨਾਂ ਦੀ ਇਕ ਵੀਡੀਉ ਵੀ ਬਣਾਈ ਹੈ ਜਿਸ ਵਿਚ ਹੱਥ ਧੋਣ ਦੇ ਤਰੀਕਿਆਂ ਬਾਰੇ ਦਿਖਾਇਆ ਗਿਆ ਹੈ।
ਕੋਰੋਨਾ ਤੋਂ ਬਚਣ ਨੂੰ ਲੈ ਕੇ ਅੱਜ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਦੱਸੀ ਜਾਣ ਵਾਲੀ ਗੱਲ ਹੈ। ਅਪਣੇ ਹੱਥ ਲਗਾਤਾਰ ਧੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਹੱਥਾਂ ਨੂੰ 20 ਤੋਂ 40 ਸੈਕਿੰਡ ਤਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਨਾਲ ਤੁਸੀਂ ਬੈਕਟਰੀਆ ਅਤੇ ਵਾਇੜਸਾਂ ਨੂੰ ਸ਼ਰੀਰ ਵਿਚ ਜਾਣ ਤੋਂ ਰੋਕ ਸਕਦੇ ਹੋ। ਪਰ 19ਵੀਂ ਸਦੀ ਵਿਚ ਇਹ ਗੱਲ ਕਿਸੇ ਨੂੰ ਪਤਾ ਨਹੀਂ ਸੀ ਕਿ ਹੱਥ ਵਿਚ ਮੌਜੂਦ ਇਹਨਾਂ ਜੀਵਾਣੂਆਂ ਅਤੇ ਵਿਸ਼ਾਣੂਆਂ ਨਾਲ ਬਿਮਾਰੀਆਂ ਫੈਲਦੀਆਂ ਹਨ।
ਡਾਕਟਰ ਵੀ ਹੱਥ ਨਹੀਂ ਧੋਂਦੇ ਸਨ ਉਦੋਂ ਇਕ ਸ਼ਖ਼ਸ ਨੇ ਹੱਥ ਧੋਣ ਦੇ ਫ਼ਾਇਦਿਆਂ ਦੀ ਖੋਜ ਕੀਤੀ ਅਤੇ ਲਗਾਤਾਰ ਹੋ ਰਹੀਆਂ ਮੌਤਾਂ ਤੇ ਰੋਕ ਲਗਾਉਣ ਵਿਚ ਸਫ਼ਲਤਾ ਹਾਸਿਲ ਕੀਤੀ। ਉਹਨਾਂ ਦੇ ਇਸ ਪ੍ਰਸਤਾਵ ਨੂੰ 1840 ਵਿਚ ਵਿਅਨਾ ਵਿਚ ਲਾਗੂ ਕੀਤਾ ਗਿਆ। ਹੱਥ ਧੋਣ ਦੀ ਵਿਵਸਥਾ ਲਾਗੂ ਕਰਨ ਤੋਂ ਬਾਅਦ ਮੌਤ ਦਰ ਵਿਚ ਤੇਜ਼ੀ ਨਾਲ ਗਿਰਾਵਟ ਆਈ। ਮੈਟਰਨਿਟੀ ਵਾਰਡ ਜਿੱਥੇ ਗਰਭਵਤੀ ਔਰਤਾਂ ਐਡਮਿਟ ਰਹਿੰਦੀਆਂ ਸਨ ਉੱਥੇ ਹੋਣ ਵਾਲੀਆਂ ਮੌਤਾਂ ਘਟ ਹੋ ਗਈਆਂ ਸਨ।
ਹਾਲਾਂਕਿ ਬਹੁਤ ਸਾਰੇ ਡਾਕਟਰਾਂ ਨੇ ਉਹਨਾਂ ਦੀ ਗੱਲ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਇਸ ਲਈ ਇਹ ਪ੍ਰਯੋਗ ਜ਼ਿਆਦਾ ਕਾਮਯਾਬ ਸਾਬਿਤ ਨਾ ਸਕਿਆ। ਡਾਕਟਰ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਹਸਪਤਾਲਾਂ ਦੀ ਗੰਦਗੀ ਅਤੇ ਹੱਥਾਂ ਦੇ ਸੰਕਰਮਣ ਨਾਲ ਬਿਮਾਰੀਆਂ ਫੈਲਦੀਆਂ ਹਨ। ਪਰ ਡਾ. ਸੇਮੇਲਵਿਸ ਦੀ ਪਹਿਚਾਣ ਗਰਭਵਤੀ ਔਰਤਾਂ ਦੀ ਜਾਨ ਬਚਾਉਣ ਵਾਲਿਆਂ ਦੇ ਰੂਪ ਵਿਚ ਹੋ ਚੁੱਕੀ ਸੀ।
ਬਾਅਦ ਵਿਚ ਉਹਨਾਂ ਦੇ ਹੱਥਾਂ ਨੂੰ ਸਾਫ਼ ਕਰਨ ਦੇ ਫ਼ਾਇਦਿਆਂ ਦੀ ਖੋਜ ਕਰਨ ਵਾਲਿਆਂ ਦੇ ਰੂਪ ਵਿਚ ਜਣਿਆਂ ਗਿਆ। ਹੰਗੇਰਿਅਨ ਫਿਜਿਸ਼ੀਅਨ ਡਾ. ਇਗਾਜ ਸੇਮੇਲਵਿਸ ਵਿਆਨਾ ਨੇ ਜਨਰਲ ਹਸਪਤਾਲ ਵਿਚ ਕੰਮ ਕਰਦੇ ਸਨ। ਅੱਜ ਦੇ ਦਿਨ ਉਹ ਮੇਟਰਨਿਟ ਕਲੀਨਿਕ ਵਿਆਨਾ ਜਨਰਲ ਹਸਪਤਾਲ ਦੇ ਚੀਫ ਰੈਜ਼ੀਡੈਂਟ ਬਣਾਏ ਗਏ ਸਨ।
ਉਹਨਾਂ ਦੀ ਖੋਜ ਨੂੰ ਬਾਅਦ ਵਿਚ ਪ੍ਰਸਿੱਧੀ ਮਿਲੀ। ਸੇਮੇਲਵਿਸ ਦਾ ਜਨਮ ਹੰਗਰੀ ਜਿਸ ਨੂੰ ਹੁਣ ਬੁਡਾਪੇਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਥੇ ਹੋਇਆ ਸੀ। ਉਹਨਾਂ ਨੂੰ ਵਿਆਨਾ ਯੂਨੀਵਰਸਿਟੀ ਵਿਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।