ਕੋਰੋਨਾ ਨਾਲ ਲੜਨ ਲਈ ਵਿਧਾਇਕਾਂ ਦਾ ਸ਼ਲਾਘਾਯੋਗ ਫੈਸਲਾ, ਦੇਣਗੇ 15-15 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਤੋਂ ਬਚਾਅ ਲਈ ਉਤਰਾਖੰਡ ਸਰਕਾਰ ਨੇ ਕਾਬਿਲ-ਏ-ਤਾਰੀਫ਼ ਫੈਸਲਾ ਲਿਆ ਹੈ।

Photo

ਦੇਹਰਾਦੂਨ: ਕੋਰੋਨਾ ਤੋਂ ਬਚਾਅ ਲਈ ਉਤਰਾਖੰਡ ਸਰਕਾਰ ਨੇ ਕਾਬਿਲ-ਏ-ਤਾਰੀਫ਼ ਫੈਸਲਾ ਲਿਆ ਹੈ। ਇਸ ਦੇ ਮੁਤਾਬਕ ਸਾਰੇ ਵਿਧਾਇਕ ਅਪਣੇ ਵਿਧਾਇਕ ਫੰਡ ਨਾਲ 15-15 ਲੱਖ ਰੁਪਏ ਅਪਣੇ ਜ਼ਿਲ੍ਹਿਆਂ ਦੇ ਸੀਐਮਓ ਨੂੰ ਜਾਰੀ ਕਰਨਗੇ, ਤਾਂ ਜੋ ਕੋਰੋਨਾ ਦੇ ਪ੍ਰਭਾਵ ਤੋਂ ਬਚਣ ਲਈ ਇਸ ਨੂੰ ਲੋੜ ਅਨੁਸਾਰ ਖਰਚ ਕੀਤਾ ਜਾ ਸਕੇ।

ਦੱਸ ਦਈਏ ਕਿ ਹੁਣ ਤੱਕ ਉਤਰਾਖੰਡ ਵਿਚ ਇਕ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਉਤਰਾਖੰਡ ਸਰਕਾਰ ਕੈਬਨਿਟ  ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਇਸ ਦੇ ਬਚਾਅ ਅਤੇ ਵਿਵਸਥਾ ‘ਤੇ ਕਈ ਜਰੂਰੀ ਫੈਸਲੇ ਲਏ ਹਨ। ਬੈਠਕ ਵਿਚ ਕੈਬਨਿਟ ਦੇ ਸਾਰੇ ਵਿਧਾਇਕਾਂ ਨੇ ਅਪਣੇ-ਅਪਣੇ ਵਿਧਾਇਕ ਫੰਡ ਵਿਚੋਂ 15-15 ਲੱਖ ਰੁਪਏ ਅਪਣੇ ਜ਼ਿਲ੍ਹਿਆਂ ਦੇ ਸੀਐਮਓ ਨੂੰ ਜਾਰੀ ਕਰਨ ਲਈ ਕਿਹਾ ਹੈ।

ਸੂਬੇ ਦੇ ਰਿਸ਼ੀਕੇਸ਼ ਅਤੇ ਟਿਹਰੀ ਖੇਤਰ ਵਿਚ ਆਉਣ ਵਾਲੇ ਵਿਦੇਸ਼ੀਆਂ ‘ਤੇ ਨਜ਼ਰ ਰੱਖਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਵਿਦੇਸ਼ੀਆਂ ਨੂੰ ਨਿਗਰਾਨੀ ਵਿਚ ਰੱਖਣ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਬੈਠਕ ਵਿਚ ਕੋਰੋਨਾ ਵਾਇਰਸ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਨੂੰ ਲੈ ਕੇ ਚਰਚਾ ਹੋਈ ਹੈ।

ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਸਾਰੇ ਮਾਲ 31 ਮਾਰਚ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਨਾਲ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕੋਰੋਨਾ ‘ਤੇ ਵਟਸਐਪ ਚੈਟਬਾਟ ਬਣਾਇਆ ਹੈ।

ਭਾਰਤ ਸਰਕਾਰ ਨੇ ਇਸ ਨੂੰ MyGov ਕੋਰੋਨਾ ਹੈਲਪਡੈਸਕ ਦਾ ਨਾਂਅ ਦਿੱਤਾ ਹੈ। ਇਸ ਦੇ ਲਈ WhatsApp ਨੰਬਰ 9013151515 ਹੈ। ਇਸ WhatsApp ਨੰਬਰ ਦੀ ਮਦਦ ਨਾਲ ਤੁਸੀਂ ਨੈਸ਼ਨਲ ਫਾਰਮਾਸਿਉਟੀਕਲ ਪ੍ਰਾਈਸਿੰਗ ਅਥਾਰਟੀ ਦੀ ਮਦਦ ਨਾਲ ਕੋਰੋਨਾ ਵਾਇਰਸ ਨਾਲ ਸਬੰਧਿਤ ਪ੍ਰਸ਼ਨਾਂ ਦੇ ਜਵਾਬ ਜਾਣ ਸਕਦੇ ਹੋ।