ਰਾਜਨਾਥ ਸਿੰਘ ਦੀ ਅਮਰੀਕੀ ਰੱਖਿਆ ਮੰਤਰੀ ਨਾਲ ਮੁਲਾਕਾਤ, ਬੋਲੇ ਮਿਲਟਰੀ ਅੰਗੇਜਮੈਂਟ ਵਧਾਉਣ ‘ਤੇ ਫੋਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਅਪਣੀ ਭਾਰਤ ਯਾਤਰਾ ਉਤੇ ਆਏ...

Rajnath singh

ਨਵੀਂ ਦਿੱਲੀ: ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਅਪਣੀ ਭਾਰਤ ਯਾਤਰਾ ਉਤੇ ਆਏ ਹੋਏ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ। ਦੋਨਾਂ ਰੱਖਿਆ ਮੰਤਰੀਆਂ ਵੱਲੋਂ ਇਕ ਸੰਯੁਕਤ ਬਿਆਨ ਜਾਰੀ ਕਰ ਕਿਹਾ ਗਿਆ ਦੋਨਾਂ ਦੇਸ਼ਾਂ ਨੇ ਆਪਣੇ ਫ਼ੌਜੀ ਸੰਬੰਧਾਂ ਨੂੰ ਅੱਗੇ ਵਧਾ ਰਹੇ ਹਨ। ਇਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਦੋਨਾਠਂ ਦੇਸ਼ਾਂ ਦੀ ਇਸ ਮੀਟਿੰਗ ਵਿਚ ਰੱਖਿਆ ਸਹਿਯੋਗ, ਉਭਰਦੇ ਹੋਏ ਖੇਤਰਾਂ ਵਿਚ ਸੂਚਨਾ ਦਾ ਲੈਣ ਦੇਣ ਅਤੇ ਆਪਸੀ ਲਾਜਿਸਟੀਕਲ ਸਪੋਰਟ ਸਮੇਤ ਕਈਂ ਹੋਰ ਮੁੱਦਿਆਂ ਉਤੇ ਚਰਚਾ ਹੋਈ।

ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਮਿਲਟਰੀ ਟੂ ਮਿਲਟਰੀ ਅੰਗੇਜਮੈਂਟ ਵਧਾਉਣ ਤੇ ਜੋਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੈਕਟਰੀ ਆਸਟਿਨ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੇ ਨਾਲ ਵਿਸਥਾਰ ਨਾਲ ਅਤੇ ਲਾਭਦਾਇਕ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਦੋਨੋਂ ਦੇਸ਼ ਆਪਸ ਵਿਚ ਗਲੋਬਲ ਰਣਨੀਤਕ ਭਾਈਵਾਲੀ ਨੂੰ ਇਸਦੀ ਪੂਰੀ ਸਮਰੱਥਾ ਵਿਚ ਲੈ ਜਾਣ ਨੂੰ ਲੈ ਕੇ ਉਤਸੁਕ ਹੈ। ਅਸੀਂ ਭਾਰਤ-ਅਮਰੀਕਾ ਸੰਬੰਧ ਨੂੰ 21ਵੀਂ ਸਦੀ ਦੀ ਸਭ ਤੋਂ ਅਹਿਮ ਸਾਝੇਦਾਰੀਆਂ ਵਿਚੋਂ ਇਕ ਬਣਾਉਣ ਦੀ ਉਮੀਦ ਕਰਦੇ ਹਨ।

ਉਥੇ ਹੀ ਲਾਇਡ ਆਸਟਿਨ ਨੇ ਕਿਹਾ ਕਿ ਮੈਂ ਅਪਣੇ ਸਹਿਯੋਗੀਆਂ ਅਤੇ ਸਾਝੇਦਾਰਾਂ ਦੇ ਪ੍ਰਤੀ ਸਾਡੀ ਮਜਬੂਤ ਪ੍ਰਤੀਬਧਦਾ ਦੇ ਸੰਬੰਧ ਵਿਚ ਬਾਈਡਨ ਹੈਰਿਸ ਪ੍ਰਸ਼ਾਸਨ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦਾ ਸੀ। ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਬਰਾਬਰ ਦੇ ਆਸਟਿਨ ਬੀ ਰਣਨੀਤਕ ਸੰਬੰਧਾਂ ਨੂੰ ਹੋਰ ਵਿਸਥਾਰ ਦੇਣ, ਹਿੰਦ ਪ੍ਰਸ਼ਾਂਤ ਖੇਤਰ ਵਿਚ ਬਦਲਦੀ ਸਥਿਤੀ ਹੋਰ ਅਤਿਵਾਦ ਦੀ ਚੁਣੌਤੀ ਵਰਗੇ ਵਿਸ਼ਿਆਂ ਉਤੇ ਵੀ ਮੁੱਖ ਰੂਪ ਤੋਂ ਚਰਚਾ ਕੀਤੀ।